ਕੈਨੇਡਾ ਤੋਂ ਆਏ ਵਿਅਕਤੀ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ

Tuesday, Mar 17, 2020 - 08:29 PM (IST)

ਕੈਨੇਡਾ ਤੋਂ ਆਏ ਵਿਅਕਤੀ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ

ਲੁਧਿਆਣਾ, (ਅਮਨ)— ਇਥੋਂ ਦੇ ਗਿਲ ਰੋਡ, ਆਈ.ਟੀ.ਆਈ. ਕਟ ਨੇੜੇ ਸਕੂਟਰ ਆਪਣੇ ਸਕੂਟਰ 'ਤੇ ਸਵਾਰ ਕੈਨੇਡਾ ਨਿਵਾਸੀ ਵਿਅਕਤੀ ਨੂੰ ਇਕ ਤੇਜ਼ ਰਫਤਾਰ ਟਾਟਾ ਚਾਲਕ ਵਲੋਂ ਟੱਕਰ ਮਾਰਨ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਕੂਟਰ 'ਤੇ ਸਵਾਰ ਕੈਨੇਡਾ ਨਿਵਾਸੀ ਦਵਾਈ ਲੈਣ ਲਈ ਗਿਲ ਰੋਡ, ਆਈ.ਟੀ.ਆਈ. ਕਟ ਕੋਲ ਖੜ੍ਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਾਟਾ 909 ਦੇ ਚਾਲਕ ਨੇ ਚੌਕ 'ਚ ਟੱਕਰ ਮਾਰ ਦਿੱਤੀ। ਜਿਸ ਦੌਰਾਨ ਕੈਨੇਡਾ ਨਿਵਾਸੀ ਬਲਜੀਤ ਸਿੰਘ ਤੇ ਮੇਜਰ ਸਿੰਘ ਵਾਸੀ ਪਿੰਡ ਬੁਲਾਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਜਿੰਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ ਗਿਆ। 
ਘਟਨਾ ਦੀ ਜਾਣਕਾਰੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਦਿੰਦੇ ਹੋਏ ਸ਼ਮਸੇਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਉਟਾਲਾ, ਸਮਰਾਲਾ ਨੇ ਦੱਸਿਆ ਕਿ ਉਸਦਾ ਜੀਜਾ ਅਤੇ ਭੈਣ ਕੈਨੇਡਾ ਤੋਂ ਆਏ ਸਨ ਤੇ ਉਨ੍ਹਾਂ ਦੇ ਘਰ ਦੀ ਰਖਵਾਲੀ ਕਰਨ ਵਾਲੇ ਮੇਜਰ ਸਿੰਘ ਨੂੰ ਦਵਾਈ ਦਵਾਉਣ ਲਈ ਉਸ ਦਾ ਜੀਜਾ ਸਕੂਟਰ 'ਤੇ ਗਏ ਸਨ। ਆਈ.ਟੀ.ਆਈ. ਰੋਡ ਦੇ ਕਟ ਕੋਲ ਲਾਇਟਾਂ ਵਾਲੇ ਚੌਕ 'ਤੇ ਖੜ੍ਹੇ ਹੋ ਗਏ, ਜਿਸ ਦੌਰਾਨ ਦੂਜੇ ਪਾਸੇ ਤੋਂ ਆ ਰਹੇ ਤੇਜ਼ ਰਫਤਾਰ ਆ ਰਹੇ 909 ਦੇ ਚਾਲਕ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ, ਜਿਸ 'ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਦੇ ਜੀਜੇ ਨੂੰ ਡਾਕਟਰ ਨੇ ਮ੍ਰਿਤਕ ਐਲਾਣ ਕਰ ਦਿੱਤਾ ਤੇ ਮੇਜਰ ਸਿੰਘ ਇਲਾਜ ਲਈ ਹਸਪਤਾਲ 'ਚ ਦਾਖਲ ਹੈ। ਥਾਣਾ ਚਾਲਕ ਸੁਰੇਸ਼ ਦੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਸੁਰੇਸ਼ ਕੁਮਾਰ ਵਾਸੀ ਹੈਬੋਵਾਲ ਕਲਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਜੋ ਕਿ ਮੌਕੇ 'ਤੋਂ ਫਰਾਰ ਹੋ ਗਿਆ ਸੀ।


author

KamalJeet Singh

Content Editor

Related News