ਪਲਟੀਆਂ ਖਾਂਦੀ ਚਕਨਾਚੂਰ ਹੋਈ Alto ਗੱਡੀ, ਵਿੱਚ ਸਵਾਰ ਸੀ 3 ਨੌਜਵਾਨ, ਰੂਹ ਕੰਬਾ ਦੇਣਗੀਆਂ ਇਹ ਤਸਵੀਰਾਂ
Tuesday, Oct 03, 2023 - 03:30 PM (IST)
ਲੁਧਿਆਣਾ : ਲੁਧਿਆਣਾ ਤੋਂ ਜਲੰਧਰ ਜਾ ਰਹੀ ਇਕ ਆਲਟੋ ਗੱਡੀ ਸਵੇਰੇ 4-5 ਵਜੇ ਦੇ ਕਰੀਬ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਗੱਡੀ 'ਚ ਸਵਾਰ 3 ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਗਈ, ਜਦੋਂ ਕਿ 2 ਨੌਜਵਾਨਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸਵੇਰੇ 4-5 ਵਜੇ ਦੇ ਕਰੀਬ ਤਿੰਨ ਨੌਜਵਾਨ ਭਰਤ, ਮਨੀ ਅਤੇ ਮੁਕੇਸ਼ ਆਲਟੋ ਗੱਡੀ 'ਚ ਸਵਾਰ ਹੋ ਕੇ ਜਲੰਧਰ ਵੱਲ ਨੂੰ ਜਾ ਰਹੇ ਸਨ। ਜਦੋਂ ਗੱਡੀ ਲਾਡੋਵਾਲ ਫਲਾਈਓਵਰ ਦੇ ਹੇਠਾਂ ਪੁੱਜੀ ਤਾਂ ਉੱਥੇ ਬਣੇ ਖੰਭੇ ਨਾਲ ਟਕਰਾ ਗਈ। ਇਸ ਤੋਂ ਬਾਅਦ ਗੱਡੀ ਨੇ 2-3 ਪਲਟੀਆਂ ਖਾਧੀਆਂ ਅਤੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ 10 ਸਾਲ ਪੁਰਾਣੇ ਮੁਲਾਜ਼ਮ ਹੋਣਗੇ ਪੱਕੇ, CM ਮਾਨ ਆਪਣੇ ਹੱਥੀਂ ਦੇਣਗੇ ਨਿਯੁਕਤੀ ਪੱਤਰ
ਇਸ ਹਾਦਸੇ ਦੌਰਾਨ ਗੱਡੀ 'ਚ ਸਵਾਰ 3 ਨੌਜਵਾਨਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਗੱਡੀ 'ਚੋਂ ਕੱਢਿਆ ਅਤੇ ਫਿਲੌਰ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਭਰਤ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਮਨੀ ਅਤੇ ਮੁਕੇਸ਼ ਨੂੰ ਜਲੰਧਰ ਦੇ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ। ਮ੍ਰਿਤਕ ਭਰਤ ਘੁਮਿਆਰ ਮੰਡੀ ਲੁਧਿਆਣਾ ਦਾ ਰਹਿਣ ਵਾਲਾ ਹੈ, ਜਦੋਂ ਕਿ ਜ਼ਖਮੀ ਹੋਇਆ ਇਕ ਨੌਜਵਾਨ ਫਗਵਾੜਾ ਅਤੇ ਇਕ ਜਲੰਧਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਵਾਪਸ ਲਿਆ ਗਿਆ ਇਹ ਫ਼ੈਸਲਾ
ਫਿਲਹਾਲ ਲਾਡੋਵਾਲ ਥਾਣੇ ਦੇ ਏ. ਐੱਸ. ਆਈ. ਸੁਰਿੰਦਰ ਪਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਗੱਡੀ ਨੂੰ ਇਕ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਨੂੰ ਮੁੜ ਚਾਲੂ ਕਰਵਾਇਆ। ਇਸ ਹਾਦਸੇ ਕਾਰਨ ਮ੍ਰਿਤਕ ਭਰਤ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8