ਭਾਖੜਾ ਨਹਿਰ ''ਚ ਵਾਪਰਿਆ ਭਿਆਨਕ ਹਾਦਸਾ, ਨਾਰੀਅਲ ਤਾਰਨ ਗਏ ਮਾਂ-ਪੁੱਤ ਪਾਣੀ ''ਚ ਰੁੜ੍ਹੇ (ਵੀਡੀਓ)

01/16/2024 5:48:15 AM

ਸਮਾਣਾ (ਦਰਦ, ਅਸ਼ੋਕ)- ਸੋਮਵਾਰ ਸਵੇਰੇ ਪਿੰਡ ਕਲਵਾਨੂੰ ਨੇੜੇ ਭਾਖੜਾ ਨਹਿਰ ’ਚ ਸਮੱਗਰੀ ਤਾਰਨ ਸਮੇਂ ਇਕ ਔਰਤ ਅਤੇ ਉਸ ਦੇ ਮਾਸੂਮ ਬੱਚੇ ਦਾ ਭਾਖੜਾ ਨਹਿਰ ’ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨਹਿਰ ’ਚ ਰੁੜ੍ਹੇ ਮਾਂ-ਪੁੱਤ ’ਚੋਂ ਮਾਂ ਦੀ ਲਾਸ਼ ਖਨੌਰੀ ਤੋਂ ਬਰਾਮਦ ਹੋ ਗਈ ਹੈ, ਜਦਕਿ ਮਾਸੂਮ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ

ਜਾਂਚ ਅਧਿਕਾਰੀ ਘੱਗਾ ਪੁਲਸ ਦੇ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਿਤਾ ਅਮਰੀਕ ਸਿੰਘ ਵਾਸੀ ਪਿੰਡ ਦਫ਼ਤਰੀ ਵਾਲਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਧੀ ਗੁਰਪ੍ਰੀਤ ਕੌਰ (30) ਵਾਸੀ ਪਿੰਡ ਜਨੇਤਪੁਰ (ਕੈਥਲ) ਆਪਣੇ ਪਤੀ ਸ਼ੌਕੀਨ ਸਿੰਘ, ਪੁੱਤਰ ਨਿਸ਼ਾਨ ਸਿੰਘ ਤੇ ਗੁਰਨਾਜ ਸਿੰਘ ਨਾਲ ਕਾਰ ’'ਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਜਾ ਰਹੇ ਸਨ। ਉਸ ਦੀ ਧੀ ਪਿੰਡ ਕਲਵਾਨੂੰ ਨੇੜੇ ਭਾਖੜਾ ਨਹਿਰ ’ਚ ਨਾਰੀਅਲ ਤਾਰਨ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ। ਇਸ ਦੌਰਾਨ ਉਸ ਦੀ ਧੀ ਗੁਰਪ੍ਰੀਤ ਤੇ ਉਸ ਦਾ ਦੋਹਤਾ ਗੁਰਨਾਜ ਸਿੰਘ (ਡੇਢ ਸਾਲ) ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ।

ਇਹ ਵੀ ਪੜ੍ਹੋ- ਅਧਿਆਪਕਾਂ ਦੀ ਫਰਲੋ ਰੋਕਣ ਦੀ ਤਿਆਰੀ 'ਚ ਸਰਕਾਰ, ਬਾਇਓਮੈਟ੍ਰਿਕ ਨਹੀਂ, ਹੁਣ ਇਸ ਤਰ੍ਹਾਂ ਲੱਗੇਗੀ ਹਾਜ਼ਰੀ

ਅਧਿਕਾਰੀਆਂ ਅਨੁਸਾਰ ਮ੍ਰਿਤਕ ਔਰਤ ਦੀ ਲਾਸ਼ ਦਾ ਸਿਵਲ ਹਸਪਤਾਲ ਸਮਾਣਾ ’ਚ ਪੋਸਟਮਾਰਟਮ ਕਰਵਾਉਣ ਉਪਰੰਤ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਰੁੜ੍ਹੇ ਮਾਸੂਮ ਬੱਚੇ ਦੀ ਭਾਲ ਹਾਲੇ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News