ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ 2 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਾਸਾ, ਘਰ ’ਚ ਵਿਛੇ ਸੱਥਰ

Saturday, Mar 04, 2023 - 02:27 AM (IST)

ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ 2 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਾਸਾ, ਘਰ ’ਚ ਵਿਛੇ ਸੱਥਰ

ਲੁਧਿਆਣਾ (ਡੇਵਿਨ)-ਸਮਰਾਲਾ ਫਲਾਈਓਵਰ ਓਵਰ ਤੋਂ ਮੋਟਰਸਾਈਕਲ ਡਿੱਗਣ ਕਾਰਨ 2 ਦੋਸਤਾਂ ’ਚੋਂ 1 ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ’ਤੇ ਸਵਾਰ 2 ਦੋਸਤ ਨਕੋਦਰ ਦੇ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ ਕਿ ਮੋਟਰਸਾਈਕਲ ਫਲਾਈਓਵਰ ਤੋਂ ਹੇਠਾਂ ਜਾ ਡਿੱਗਿਆ। ਜ਼ਖ਼ਮੀ ਹਾਲਤ ’ਚ ਦੋਵਾਂ ਦੋਸਤਾਂ ਨੂੰ ਥਾਣਾ ਮੋਤੀ ਨਗਰ ਪੁਲਸ ਨੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਕ ਦੋਸਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਦੂਜੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਰੋਕਿਆ, NIA ਟੀਮ ਵੱਲੋਂ ਪੁੱਛਗਿੱਛ

ਮ੍ਰਿਤਕ ਦੀ ਪਛਾਣ ਡਾਬਾ ਸਥਿਤ ਜੈਨ ਕਾਲੋਨੀ ਦੇ ਅਜੇ ਦੇ ਰੂਪ ’ਚ ਹੋਈ ਹੈ। ਸਬੰਧਤ ਥਾਣਾ ਪੁਲਸ ਅਨੁਸਾਰ ਮਰਨ ਵਾਲਾ ਨੌਜਵਾਲ ਸਕਿਓਰਿਟੀ ਗਾਰਡ ਸੀ। ਮੋਟਰਸਾਈਕਲ ਫਲਾਈਓਵਰ ਤੋਂ ਕਿਵੇਂ ਡਿੱਗਿਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ


author

Manoj

Content Editor

Related News