''ਚੰਡੀਗੜ੍ਹ'' ''ਚ ਗਰਮੀ ਨੇ ਤੋੜਿਆ ਪਿਛਲੇ 9 ਸਾਲਾਂ ਦਾ ਰਿਕਾਰਡ, ਜਾਣੋ ਕਿੰਨਾ ਦਰਜ ਕੀਤਾ ਗਿਆ ਪਾਰਾ

Friday, Jul 09, 2021 - 12:33 PM (IST)

''ਚੰਡੀਗੜ੍ਹ'' ''ਚ ਗਰਮੀ ਨੇ ਤੋੜਿਆ ਪਿਛਲੇ 9 ਸਾਲਾਂ ਦਾ ਰਿਕਾਰਡ, ਜਾਣੋ ਕਿੰਨਾ ਦਰਜ ਕੀਤਾ ਗਿਆ ਪਾਰਾ

ਚੰਡੀਗੜ੍ਹ (ਪਾਲ) : ਜੁਲਾਈ ਮਹੀਨੇ ਵਿਚ ਵੀਰਵਾਰ ਸ਼ਹਿਰ ਦਾ ਸਭ ਤੋਂ ਗਰਮ ਦਿਨ ਰਿਹਾ। ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ ਰਿਹਾ, ਜੋ ਕਿ ਇਸ ਮਹੀਨੇ 9 ਸਾਲਾਂ ਵਿਚ ਪਹਿਲੀ ਵਾਰ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਰਿਕਾਰਡ ਹੋਇਆ ਸੀ, ਜੋ ਕਿ ਆਮ ਨਾਲੋਂ 6 ਡਿਗਰੀ ਜ਼ਿਆਦਾ ਹੈ। 2012 ਵਿਚ 42.5 ਡਿਗਰੀ ਵੱਧ ਤੋਂ ਵੱਧ ਤਾਪਮਾਨ ਜੁਲਾਈ ਦੇ ਮਹੀਨੇ ਵਿਚ ਰਿਕਾਰਡ ਹੋਇਆ ਸੀ, ਉਸ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇੰਨਾ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ ਹੈ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ

ਉੱਥੇ ਹੀ ਹੇਠਲਾ ਤਾਪਮਾਨ ਆਮ ਨਾਲੋਂ 6 ਡਿਗਰੀ ਜ਼ਿਆਦਾ 30.6 ਡਿਗਰੀ ਰਿਕਾਰਡ ਹੋਇਆ। ਇਹ ਇਸ ਮਹੀਨੇ ਦਾ ਸਭ ਤੋਂ ਜ਼ਿਆਦਾ ਹੇਠਲਾ ਤਾਪਮਾਨ ਹੈ। ਉੱਥੇ ਹੀ ਹੁੰਮਸ ਇਸ ਮਹੀਨੇ ਦੀ ਸਭ ਤੋਂ ਜ਼ਿਆਦਾ 72 ਫ਼ੀਸਦੀ ਤੱਕ ਰਹੀ। ਚੰਡੀਗੜ੍ਹ ਮੌਸਮ ਵਿਭਾਗ ਦੇ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਕਹਿੰਦੇ ਹਨ ਕਿ ਸ਼ਨੀਵਾਰ ਤੋਂ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਵਿਚ ਮਾਨਸੂਨ ਸਰਗਰਮ ਹੋਵੇਗਾ। 11 ਤੋਂ 13 ਜੁਲਾਈ ਤੱਕ ਚੰਗਾ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ 'ਸ਼ਿਵ ਭਗਤਾਂ' ਲਈ ਜਾਰੀ ਹੋਈ ਐਡਵਾਈਜ਼ਰੀ
ਸ਼ਨੀਵਾਰ ਤੋਂ ਪਾਰਾ ਹੋਵੇਗਾ ਘੱਟ
ਡਾਇਰੈਕਟਰ ਨੇ ਦੱਸਿਆ ਕਿ ਦੋ ਦਿਨਾਂ ਤੋਂ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਵਿਚ ਲੂ ਚੱਲ ਰਹੀ ਹੈ। ਸ਼ੁੱਕਰਵਾਰ ਤੂਫਾਨ ਦੇ ਵੀ ਆਸਾਰ ਬਣੇ ਹੋਏ ਹਨ ਪਰ ਪਾਰਾ ਅਜੇ ਇਸੇ ਤਰ੍ਹਾਂ ਰਹੇਗਾ। ਸ਼ਨੀਵਾਰ ਤੋਂ ਤਾਪਮਾਨ ਘੱਟ ਹੋਣਾ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ : ਸੈਰ ਕਰ ਰਹੀ ਜਨਾਨੀ 'ਤੇ ਲੁਟੇਰਿਆਂ ਨੇ ਸ਼ਰੇਆਮ ਬੋਲਿਆ ਧਾਵਾ, CCTV 'ਚ ਕੈਦ ਪੂਰੀ ਵਾਰਦਾਤ (ਵੀਡੀਓ)
ਆਮ ਰਹੇਗਾ ਮਾਨਸੂਨ
ਮਾਨਸੂਨ ਛੇਤੀ ਆਉਣ ਦੇ ਨਾਲ ਹੀ ਕਿਹਾ ਜਾ ਰਿਹਾ ਸੀ ਕਿ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਮਾਨਸੂਨ ਜ਼ਿਆਦਾ ਵਧੀਆ ਰਹੇਗਾ ਪਰ ਏ. ਕੇ. ਸਿੰਘ ਮੁਤਾਬਕ ਇਸ ਵਾਰ ਦਾ ਮਾਨਸੂਨ ਆਮ ਰਹੇਗਾ। ਹੁਣ ਤਕ ਜੁਲਾਈ ਵਿਚ 12.2 ਐੱਮ. ਐੱਮ. ਮੀਂਹ ਦਰਜ ਹੋਇਆ ਹੈ, ਜਦੋਂਕਿ ਪਿਛਲੇ ਸਾਲ ਜੁਲਾਈ ਦੇ ਪੂਰੇ ਮਹੀਨੇ 302. 6 ਐੱਮ. ਐੱਮ. ਮੀਂਹ ਦਰਜ ਹੋਇਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News