ਆਪਣੀਆਂ ਮੰਗਾਂ ਦੇ ਹੱਕ ''ਚ ਡਟੇ ਟੈਲੀਕਾਮ ਮੁਲਾਜ਼ਮ

Friday, Nov 24, 2017 - 11:30 AM (IST)

ਆਪਣੀਆਂ ਮੰਗਾਂ ਦੇ ਹੱਕ ''ਚ ਡਟੇ ਟੈਲੀਕਾਮ ਮੁਲਾਜ਼ਮ

ਸੰਗਰੂਰ (ਬੇਦੀ)- ਸਮੂਹ ਬੀ. ਐੱਸ. ਐੱਨ. ਐੱਲ. ਜਥੇਬੰਦੀਆਂ ਬੀ.ਐੱਸ.ਐੱਨ.ਐੱਲ.ਈ. ਯੂ., ਐੱਸ.ਐੱਨ.ਈ.ਏ., ਐੱਨ.ਐੱਫ.ਟੀ.ਈ ਅਤੇ ਐੱਸ.ਈ.ਡਬਲਊ.ਏ. ਦੇ ਦੇਸ਼ ਭਰ ਵਿਚ ਕਰੀਬ 2 ਲੱਖ ਮੁਲਾਜ਼ਮਾਂ ਨੇ ਹਰੇਕ ਟੈਲੀਫੋਨ ਐਕਸਚੇਂਜ ਅੱਗੇ ਮਨੁੱਖੀ ਚੇਨ ਬਣਾ ਕੇ ਪ੍ਰਦਰਸ਼ਨ ਕੀਤਾ। ਇਸੇ ਲੜੀ ਤਹਿਤ ਸੰਗਰੂਰ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੀ ਰੋਸ ਵਿਖਾਵਾ ਕੀਤਾ ਅਤੇ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਬੰਧੀ ਜਾਣਕਾਰੀ ਦਿੰਦਿਆਂ ਸਹਿਯੋਗ ਦੀ ਮੰਗ ਕੀਤੀ।
ਆਗੂਆਂ ਨੇ ਮੰਗ ਕੀਤੀ ਕਿ ਪੇ ਕਮਿਸ਼ਨ 1-1-2017 ਤੋਂ ਲਾਗੂ ਕੀਤਾ ਜਾਵੇ, ਟਾਵਰ ਕੰਪਨੀ ਦਾ ਵਿਰੋਧ ਕੀਤਾ ਜਾਵੇ, ਡਿਸਇਨਵੈਸਟਮੈਂਟ ਰੋਕੀ ਜਾਵੇ। ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ। ਆਗੂਆਂ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਮੰਗਾਂ ਲਈ 12 ਤੇ 13 ਦਸੰਬਰ ਨੂੰ ਦੋ ਰੋਜ਼ਾ ਭੁੱਖ ਹੜਤਾਲ ਕੀਤੀ ਜਾਵੇਗੀ। ਮੰਗਾਂ ਨਾ ਮੰਨਣ ਦੀ ਸੂਰਤ ਵਿਚ ਅਣਮਿੱਥੇ ਸਮੇਂ ਹੜਤਾਲ ਵੀ ਕੀਤੀ ਜਾ ਸਕਦੀ ਹੈ। 
ਇਸ ਮੌਕੇ ਜ਼ਿਲਾ ਸਕੱਤਰ ਰਣਜੀਤ ਸਿੰਘ, ਜ਼ਿਲਾ ਸਕੱਤਰ ਰਘੁਵੀਰ ਸਿੰਘ, ਪ੍ਰਧਾਨ ਰਣ ਸਿੰਘ ਢੀਂਡਸਾ, ਪ੍ਰਧਾਨ ਦਰਸ਼ਨ ਸਿੰਘ ਦਰਦੀ, ਐੱਨ.ਐੱਫ.ਟੀ.ਈ. ਦੇ ਪ੍ਰਧਾਨ ਰਘੁਵੀਰ ਸਿੰਘ, ਨਿਰਮਲਾ ਸਿੰਘ, ਸੰਤ ਸਿੰਘ ਤੇ ਹਰਵਿੰਦਰ ਸਿੰਘ ਆਦਿ ਮੌਜੂਦ ਸਨ।


Related News