ਤੇਜਿੰਦਰ ਸਿੰਘ ਬਿੱਟੂ ਨੇ ਸੰਭਾਲਿਆ 'ਪਨਸਪ' ਦੇ ਚੇਅਰਮੈਨ ਦਾ ਅਹੁਦਾ

Thursday, Jul 25, 2019 - 11:07 AM (IST)

ਤੇਜਿੰਦਰ ਸਿੰਘ ਬਿੱਟੂ ਨੇ ਸੰਭਾਲਿਆ 'ਪਨਸਪ' ਦੇ ਚੇਅਰਮੈਨ ਦਾ ਅਹੁਦਾ

ਚੰਡੀਗੜ੍ਹ : ਪਨਸਪ ਦੇ ਨਵੇਂ ਨਿਯੁਕਤ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਨੇ ਆਪਣਾ ਅਹੁਦਾ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਹਾਜ਼ਰੀ 'ਚ ਸੰਭਾਲ ਲਿਆ ਹੈ। ਇਸ ਮੌਕੇ  ਤੇਜਿੰਦਰ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਉਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਯਤਨ ਕਰਨਗੇ।

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਧਾਰਤ ਆਰਥਿਕਤਾ ਵਾਲਾ ਸੂਬਾ ਹੈ ਅਤੇ ਪਨਸਪ ਵਿਭਾਗ ਦੀ ਇਸ ਵਿੱਚ ਬਹੁਤ ਅਹਿਮ ਭੂਮਿਕਾ ਹੈ ੱਕਿਉਂਕਿ ਇਹ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਹੈ। ਬੀਬੀ ਰਜਿੰਦਰ ਕੋਰ ਭੱਠਲ ਵਾਈਸ ਚੈਅਰਪਰਸਨ ਪੰਜਾਬ ਰਾਜ ਪਲਾਨਿੰਗ ਬੋਰਡ, ਲਾਲ ਸਿੰਘ ਚੈਅਰਮੈਨ ਪੰਜਾਬ ਰਾਜ ਮੰਡੀ ਬੋਰਡ, ਅਮਰਜੀਤ ਸਿੰਘ ਸਮਰਾ ਚੈਅਰਮੈਨ ਮਾਰਕਫੈਡ, ਐਚ.ਐਸ. ਹੰਸਪਾਲ ਚੈਅਰਮੈਨ ਪੇਡਾ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ.ਵੀ ਇੱਥੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ।


author

Babita

Content Editor

Related News