ਓਲੰਪਿਕ ਨੂੰ ਧਿਆਨ ’ਚ ਰੱਖਦਿਆਂ ਪ੍ਰੋ ਲੀਗ ਲਈ ਭਾਰਤੀ ਟੀਮ ’ਚ ਹੋ ਸਕਦੈ ਬਦਲਾਅ : ਫੁਲਟਨ

Tuesday, Nov 03, 2026 - 10:38 AM (IST)

ਓਲੰਪਿਕ ਨੂੰ ਧਿਆਨ ’ਚ ਰੱਖਦਿਆਂ ਪ੍ਰੋ ਲੀਗ ਲਈ ਭਾਰਤੀ ਟੀਮ ’ਚ ਹੋ ਸਕਦੈ ਬਦਲਾਅ : ਫੁਲਟਨ

ਜਲੰਧਰ- ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਅਗਲੇ ਸਾਲ ਪ੍ਰੋ ਲੀਗ ਲਈ ਟੀਮ ’ਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ, ਕਿਉਂਕਿ ਭਾਰਤ 2028 ’ਚ ਲਾਸ ਏਂਜਲਸ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਧਿਆਨ ’ਚ ਰੱਖਦਿਆਂ ਤਬਦੀਲੀ ਦੇ ਦੌਰ ਦੀ ਸ਼ੁਰੂਆਤ ਕਰ ਰਿਹਾ ਹੈ। ਭਾਰਤ ਨੇ ਫਰਵਰੀ ’ਚ ਪ੍ਰੋ ਲੀਗ ਦੇ ਘਰੇਲੂ ਗੇੜ ’ਚ ਜਰਮਨੀ, ਅਰਜਨਟੀਨਾ, ਗ੍ਰੇਟ ਬ੍ਰਿਟੇਨ ਅਤੇ ਸਪੇਨ ਨਾਲ ਭਿੜਨਾ ਹੈ।

ਫੁਲਟਨ ਨੇ ਕਿਹਾ, ‘‘ਅਸੀਂ ਜਨਵਰੀ (ਫਰਵਰੀ) ’ਚ ਪ੍ਰੋ ਲੀਗ ਲਈ ਇਕ ਨਵੀਂ ਟੀਮ ਦੀ ਚੋਣ ਕਰਾਂਗੇ। ਸਾਡੇ ਕੋਲ ਅਭਿਆਸ ਲਈ ਬਹੁਤ ਘੱਟ ਸਮਾਂ ਹੈ ਕਿਉਂਕਿ ਖਿਡਾਰੀ ਆਪਣੀਆਂ-ਆਪਣੀਆਂ ਫ੍ਰੈਂਚਾਈਜ਼ੀ ’ਚ ਵਾਪਸ ਚਲੇ ਜਾਣਗੇ।’’ ਉਸ ਨੇ ਕਿਹਾ, ‘‘ਅਸੀਂ ਇਕ ਨਵੀਂ ਟੀਮ ਤਿਆਰ ਕਰਾਂਗੇ, ਜਿਹੜੀ ਪ੍ਰੋ ਲੀਗ ’ਚ ਖੇਡੇਗੀ। ਇਸ ਤੋਂ ਬਾਅਦ ਅਸੀਂ ਉਸ ਟੀਮ ਦੇ ਨਾਲ 2027-28 ਦਾ ਚੱਕਰ ਸ਼ੁਰੂ ਕਰਾਂਗੇ।’’


author

Tarsem Singh

Content Editor

Related News