ਭਵਾਨੀਗੜ੍ਹ: ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਜ਼ਬਰਦਸਤ ਵਿਰੋਧ, ਪੁਲਸ ਨੇ ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀ
Saturday, Aug 14, 2021 - 06:00 PM (IST)
ਭਵਾਨੀਗੜ੍ਹ (ਵਿਕਾਸ): ਨੇੜਲੇ ਪਿੰਡ ਰੌਸ਼ਨਵਾਲਾ ਵਿੱਚ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਸੂਬੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਨੌਜਵਾਨ ਦੀ ਛਾਤੀ ਦੇ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ, ਮੌਤ ਦੇ ਮੂੰਹ ’ਚ ‘ਵਾਹਿਗੁਰੂ’ ਦੇ ਜਾਪ ਨੇ ਬਚਾਈ ਜਾਨ
ਵਿਰੋਧ ਕਰ ਰਹੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪ੍ਰੋਗਰਾਮ ਵਿਚ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਿਸ ਉਪਰੰਤ ਪੁਲਸ ਨੇ ਅਧਿਆਪਕਾਂ ਨਾਲ ਧੱਕਾ ਮੁੱਕੀ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਬੱਸ 'ਚ ਡੱਕ ਕੇ ਸਮਾਗਮ ਸਥਾਨ ਤੋਂ ਦੂਰ ਲਿਜਾਇਆ ਗਿਆ।ਇਸ ਦੌਰਾਨ ਪੁਲਸ ਨੇ 8 ਤੋਂ 10 ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਹਿਰਾਸਤ ’ਚ ਵੀ ਲਿਆ ਹੈ।
ਇਹ ਵੀ ਪੜ੍ਹੋ : ਡਿਊਟੀ ’ਤੇ ਜਾ ਰਹੇ ਏ.ਐੱਸ.ਆਈ. ਦੀ ਸੜਕ ਹਾਦਸੇ ’ਚ ਮੌਤ, ਤਿੰਨ ਬੱਚਿਆਂ ਦਾ ਸੀ ਪਿਤਾ