ਅਧਿਆਪਕਾਂ ਦੀ ਭੁੱਖ ਹੜਤਾਲ ਜਾਰੀ

Sunday, Feb 25, 2018 - 08:10 AM (IST)

ਫਗਵਾੜਾ, (ਰੁਪਿੰਦਰ ਕੌਰ)- ਫਗਵਾੜਾ ਬਲਾਕ ਫਗਵਾੜਾ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਵੱਲ ਵਿਭਾਗ ਵੱਲੋਂ ਲਗਾਤਾਰ ਅਣਦੇਖੀ ਕਾਰਨ ਅਧਿਆਪਕਾਂ ਦੀ ਭੁੱਖ ਹੜਤਾਲ ਅੱਠਵੇਂ ਦਿਨ ਵੀ ਜਾਰੀ ਰਹੀ। ਜਿਸ 'ਚ ਬਲਬੀਰ ਕੌਰ, ਰਜਨੀ ਸ਼ਰਮਾ, ਸੰਤੋਸ਼ ਕੁਮਾਰੀ ਨੇ ਬੀ. ਪੀ. ਈ. ਓ. ਦਫਤਰ ਅੱਗੇ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਭੁੱਖ ਹੜਤਾਲ 'ਤੇ ਬੈਠੇ ਰਹੇ। ਅਧਿਆਪਕ ਵਰਗ ਦੀਆਂ ਮੁੱਖ ਮੰਗਾਂ ਜਿਨ੍ਹਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਤਨਖਾਹਾਂ ਦਾ ਨਾ ਮਿਲਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣਾ, ਬ੍ਰਿਜ ਕੋਰਸ ਪੱਤਰ ਵਾਪਸ ਕਰਵਾਉਣਾ, ਇਮਤਿਹਾਨਾਂ ਦੇ ਦਿਨਾਂ 'ਚ ਜ਼ਿਲਾ ਸਿੱਖਿਆ ਅਫਸਰਾਂ ਵੱਲੋਂ ਅਧਿਆਪਕਾਂ ਦੀਆਂ ਆਰਜ਼ੀ ਐਡਜਸਟਮੈਂਟਾਂ ਬੰਦ ਕਰਵਾਉਣਾ, ਸਕੂਲਾਂ 'ਚ ਬਿਜਲੀ ਦੇ ਬਿੱਲਾਂ ਤੇ ਸਫਾਈ ਸੇਵਕਾਂ ਦਾ ਢੁੱਕਵਾਂ ਹੱਲ ਕਰਵਾਉਣਾ, ਬੀ. ਐੱਲ. ਓ. ਡਿਊਟੀਆਂ ਦਾ ਕੰਮ ਪਹਿਲਾਂ ਦੀ ਤਰ੍ਹਾਂ ਦੂਸਰੇ ਵਿਭਾਗਾਂ ਤੋਂ ਕਰਵਾਉਣਾ ਆਦਿ ਹੈ। ਅੱਜ ਵੀ ਅਧਿਆਪਕਾਂ ਵੱਲੋਂ ਸਕੂਲਾਂ 'ਚ ਵੀ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਗਿਆ।
ਇਸ ਸਮੇਂ ਦਲਜੀਤ ਸੈਣੀ, ਅਜੈ ਕੁਮਾਰ, ਜਗਦੀਸ਼ ਸਿੰਘ, ਗੌਰਵ ਰਾਠੌਰ, ਜਸਵੀਰ ਸੈਣੀ, ਪਰਮਜੀਤ ਚੌਹਾਨ, ਸਤਵੰਤ ਟੂਰਾ, ਸਾਧੂ ਸਿੰਘ, ਕੁਲਦੀਪ ਕੌੜਾ, ਪ੍ਰੇਮ ਖਲਵਾੜਾ, ਵਿਕਾਸਦੀਪ, ਮਨਿੰਦਰ ਕੌਰ, ਬਬੀਤਾ, ਉਰਮਿਲਾ, ਸੁਰਿੰਦਰ ਕੁਮਾਰ, ਹੰਸ ਰਾਜ ਬੰਗੜ, ਲਖਵੀਰ ਸਿੰਘ, ਸਤਨਾਮ ਸਿੰਘ, ਮਨਜੀਤ ਗਾਟ, ਵਿਸ਼ਾਲ ਗੁਪਤਾ, ਕਮਲ, ਮਨਜੀਤ ਕੌਰ, ਕਮਲਦੀਪ ਕੌਰ, ਸੁਨੀਲ ਦੱਤ, ਚਰਨਜੀਤ ਕੌਰ, ਸੁਮੀਤਾ ਠੱਕਰਕੀ, ਗੁਰਵਿੰਦਰ ਸਿੰਘ, ਮਹਿੰਦਰ ਸਿੰਘ ਸਾਬਕਾ ਪ੍ਰਧਾਨ ਜੀ. ਟੀ. ਯੂ., ਪ੍ਰੇਮ ਲਾਲ, ਪ੍ਰਵੀਨ ਬਾਲਾ, ਰਵਿੰਦਰ ਖੇੜਾ ਆਦਿ ਹਾਜ਼ਰ ਸਨ।


Related News