ਅਧਿਆਪਕ ਤੋਂ ਲੈ ਕੇ ਆਈ. ਏ. ਐੱਸ. ਅਤੇ ਵਕੀਲ ਤੋਂ ਜੱਜ ਤੱਕ, ਸਭ ’ਤੇ ਚੜ੍ਹਿਆ ਸਿਆਸਤ ਦਾ ਰੰਗ

Saturday, Jan 22, 2022 - 03:31 PM (IST)

ਅਧਿਆਪਕ ਤੋਂ ਲੈ ਕੇ ਆਈ. ਏ. ਐੱਸ. ਅਤੇ ਵਕੀਲ ਤੋਂ ਜੱਜ ਤੱਕ, ਸਭ ’ਤੇ ਚੜ੍ਹਿਆ ਸਿਆਸਤ ਦਾ ਰੰਗ

ਜਲੰਧਰ : ਲੋਕਤੰਤਰ ਵਿੱਚ ਪ੍ਰਸ਼ਾਸਨ ਦੇ 4 ਥੰਮ੍ਹ ਕਹੇ ਜਾਂਦੇ ਹਨ, ਜਿਨ੍ਹਾਂ 'ਚ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਸੁਤੰਤਰ ਪੱਤਰਕਾਰਤਾ ਹਨ। ਇਨ੍ਹਾਂ ਸਭ ਦੀਆਂ ਸ਼ਕਤੀਆਂ ਵੱਖ-ਵੱਖ ਪ੍ਰਕਾਰ ਦੀਆਂ ਹਨ ਅਤੇ ਇਕ-ਦੂਜੇ ’ਤੇ ਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਅਤੇ ਸਮਾਜ ਵਿੱਚ ਬੈਲੇਂਸ ਬਣਾਈ ਰੱਖਣ ਲਈ ਜ਼ਰੂਰੀ ਹਨ ਪਰ ਹਕੀਕਤ ਵਿੱਚ ਵਿਧਾਨਪਾਲਿਕਾ ਦੀ ਸ਼ਕਤੀ ਨੂੰ ਲੈ ਕੇ ਸਾਰਿਆਂ ਨੂੰ ਤਾਂਘ ਰਹਿੰਦੀ ਹੈ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਾ ਸਿਰਫ ਸਾਬਕਾ ਪੁਲਸ ਅਤੇ ਪ੍ਰਸ਼ਾਸਕੀ ਅਧਿਕਾਰੀ, ਅਧਿਆਪਕ ਹੀ ਨਹੀਂ, ਸਗੋਂ ਸਾਬਕਾ ਫੌਜ ਅਧਿਕਾਰੀ, ਵਕੀਲਾਂ ਤੋਂ ਲੈ ਕੇ ਸਾਬਕਾ ਜੱਜਾਂ ਤੱਕ ਨੇ ਵੋਟਤੰਤਰ ਵਿੱਚ ਕਿਸਮਤ ਅਜ਼ਮਾਈ ਅਤੇ ਕਈਆਂ ਨੇ ਤਾਂ ਚੰਗੀ-ਖਾਸੀ ਸਫਲਤਾ ਵੀ ਹਾਸਲ ਕੀਤੀ। ਪੰਜਾਬ ਦੀ ਸਿਆਸਤ ਦੇ ਇਨ੍ਹਾਂ ਪਹਿਲੂਆਂ ਨਾਲ ਜੁੜੇ ਤੱਥਾਂ ਨੂੰ ਖੋਜਦੀ ਹੈ ‘ਜਗ ਬਾਣੀ’ ਦੇ ਰਮਨਜੀਤ ਸਿੰਘ ਦੀ ਇਹ ਰਿਪੋਰਟ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ 6 ਡੇਰੇ 68 ਸੀਟਾਂ ’ਤੇ ਪਾਉਂਦੇ ਹਨ ਸਿੱਧਾ ਅਸਰ

ਸਰਕਾਰੀ ਬਾਬੂ ਤੋਂ ਨੇਤਾ ਤੱਕ ਦਾ ਸਫਰ

ਸਾਬਕਾ ਪ੍ਰਸ਼ਾਸਕੀ ਅਧਿਕਾਰੀ ਤੋਂ ਨੇਤਾਗਿਰੀ ਤੱਕ ਦੇ ਸਫਰ ਦੀ ਗੱਲ ਕਰੀਏ ਤਾਂ 2-3 ਦਹਾਕਿਆਂ ਵਿੱਚ ਸਭ ਤੋਂ ਵੱਡੀ ਉਦਾਹਰਣ ਸੋਮ ਪ੍ਰਕਾਸ਼ ਨੂੰ ਕਿਹਾ ਜਾ ਸਕਦਾ ਹੈ। ਆਈ. ਏ. ਐੱਸ. ਰਹੇ ਸੋਮ ਪ੍ਰਕਾਸ਼ ਪਹਿਲਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਸਮੇਂ ਵਿਧਾਇਕ ਰਹੇ, ਭਾਜਪਾ ਦੀ ਟਿਕਟ ’ਤੇ ਸੰਸਦ ਮੈਂਬਰ ਬਣੇ ਅਤੇ ਮੌਜੂਦਾ ਸਮੇਂ ਵਿੱਚ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਦੇ ਤੌਰ ’ਤੇ ਕੰਮ ਕਰ ਰਹੇ ਹਨ। ਕਿਸੇ ਸਮੇਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਅਤੇ ਪੰਜਾਬ ਪੁਲਸ ਵਿੱਚ ਪੀ. ਪੀ. ਐੱਸ. ਅਧਿਕਾਰੀ ਦੇ ਤੌਰ ’ਤੇ ਸੇਵਾਵਾਂ ਦੇਣ ਵਾਲੇ ਮੌਜੂਦਾ ਸਮੇਂ ਵਿੱਚ ਸਿੱਖਿਆ ਮੰਤਰੀ ਪਰਗਟ ਸਿੰਘ ਵੀ ਪੰਜਾਬ ਸਰਕਾਰ ਦੀ ਨੌਕਰੀ ਤੋਂ ਬਾਅਦ ਸੱਤਾ ਦੇ ਮੈਦਾਨ ਵਿੱਚ ਉਤਰੇ ਸਨ ਤੇ ਇਸ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਜੂਝ ਰਹੇ ਹਨ। ਇਨ੍ਹਾਂ ਦੀ ਤਰ੍ਹਾਂ ਸਾਬਕਾ ਆਈ. ਏ. ਐੱਸ. ਐੱਸ. ਆਰ. ਕਲੇਰ, ਕੁਲਦੀਪ ਸਿੰਘ ਵੈਦ ਵੀ ਸਰਕਾਰੀ ਬਾਬੂ ਤੋਂ ਵਿਧਾਇਕ ਬਣਨ ਦਾ ਸਫਰ ਸਫਲਤਾ ਭਰਿਆ ਤੈਅ ਕਰ ਚੁੱਕੇ ਹਨ। ਕੁਲਦੀਪ ਵੈਦ ਤਾਂ ਮੌਜੂਦਾ ਵਿਧਾਇਕ ਹਨ। ਇਸੇ ਤਰ੍ਹਾਂ ਪ੍ਰਸ਼ਾਸਨਕੀ ਨੌਕਰੀ ਤੋਂ ਬਾਅਦ ਰਾਜਨੀਤੀ ਵਿੱਚ ਉਤਰ ਕੇ ਚੋਣ ਮੈਦਾਨ ਵਿੱਚ ਡਟਣ ਵਾਲਿਆਂ 'ਚ ਸਾਬਕਾ ਆਈ. ਏ. ਐੱਸ. ਡੀ. ਐੱਸ. ਗੁਰੂ, ਅਮਰਜੀਤ ਸਿੰਘ ਸਿੱਧੂ, ਤਜਿੰਦਰਪਾਲ ਸਿੰਘ ਸਿੱਧੂ, ਸਾਬਕਾ ਪੁਲਸ ਅਧਿਕਾਰੀ ਕਰਤਾਰ ਸਿੰਘ ਤੇ ਸੱਜਣ ਸਿੰਘ ਚੀਮਾ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : 1957 ਤੋਂ ਲਗਾਤਾਰ ਵੱਧਦੀ ਜਾ ਰਹੀ ਹੈ ਸਿਆਸੀ ਪਾਰਟੀਆਂ ਦੀ ਗਿਣਤੀ

ਵਕੀਲ ਤੋਂ ਲੈ ਕੇ ਜੱਜ ਵੀ ਰਾਜਨੀਤੀ ਦੇ ਰੰਗ ’ਚ

ਮੌਜੂਦਾ ਸਮੇਂ ਵਿੱਚ ਪੰਜਾਬ ਵਿਧਾਨ ਸਭਾ 'ਚ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਪੇਸ਼ੇ ਤੋਂ ਵਕੀਲ ਹਨ ਅਤੇ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤੋਂ ਹੀ ਜੁੜੇ ਅਤੇ 2017 ਵਿੱਚ ‘ਆਪ’ ਵੱਲੋਂ ਚੋਣ ਮੈਦਾਨ ਵਿੱਚ ਉਤਰ ਕੇ ਜਿੱਤੇ ਤੇ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੱਕ ਪਹੁੰਚੇ। ਉਨ੍ਹਾਂ ਤੋਂ ਪਹਿਲਾਂ ਨੇਤਾ ਵਿਰੋਧੀ ਧਿਰ ਦੇ ਤੌਰ ’ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੀ ਵਕਾਲਤ ਦੇ ਕੰਮ ਨੂੰ ਪਹਿਲ ਦੇਣ ਲਈ ਹੀ ਤਕਰੀਬਨ ਸਾਲ ਬਾਅਦ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕੜੀ ਵਿੱਚ ਨਾਂ ਜਸਟੀਸ (ਸੇਵਾਮੁਕਤ) ਨਿਰਮਲ ਸਿੰਘ ਦਾ ਵੀ ਆਉਂਦਾ ਹੈ। ਨਿਰਮਲ ਸਿੰਘ ਨਾ ਸਿਰਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੱਜ ਦੀ ਭੂਮਿਕਾ ਵਿੱਚ ਰਹੇ, ਸਗੋਂ ਜੰਮੂ-ਕਸ਼ਮੀਰ ਵਿੱਚ ਵੀ ਤਾਇਨਾਤ ਰਹੇ, ਉੱਥੋਂ 2009 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਬੱਸੀ ਪਠਾਣਾ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ। ਹਾਲਾਂਕਿ 2017 ਵਿੱਚ ਵੀ ਸ੍ਰੀ ਚਮਕੌਰ ਸਾਹਿਬ ਸੀਟ ਤੋਂ ਚੋਣ ਲੜੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਹਾਰ ਖਾਧੀ। ਉਨ੍ਹਾਂ ਦੇ ਹੀ ਇਕ ਸਾਥੀ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ, ਜਿਨ੍ਹਾਂ ਦੀ ਅਗਵਾਈ ਵਿੱਚ 2015 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਜਾਂਚ ਕਮਿਸ਼ਨ ਬਣਿਆ ਸੀ, ਨੇ ਵੀ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਸਟੀਸ (ਰਿਟਾ.) ਜ਼ੋਰਾ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤਾ ਸੀ ਪਰ ਉਹ ਜਿੱਤ ਨਹੀਂ ਸਕੇ।

ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦਾ ਕਾਂਗਰਸ ’ਤੇ ਤੰਜ, ਕਿਹਾ-CM ਚੰਨੀ ਦੇ ਘਰ ਰੇਡ ਹੁੰਦੀ ਤਾਂ ਬਹੁਤ ਕੁਝ ਮਿਲਦਾ

ਪੱਤਰਕਾਰ ਵੀ ਨਹੀਂ ਰਹੇ ਪਿੱਛੇ

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਏ ਆਮ ਆਦਮੀ ਪਾਰਟੀ ਦੇ ਉਭਾਰ ਨਾਲ ਹੀ ਪੱਤਰਕਾਰ ਭਾਈਚਾਰੇ ਨੂੰ ਵੀ ਮੌਕਾ ਮਿਲਿਆ ਵਿਧਾਨ ਸਭਾ ਸਦਨ ਦੀਆਂ ਸੀਟਾਂ ’ਤੇ ਬੈਠਣ ਦਾ। ਆਮ ਆਦਮੀ ਪਾਰਟੀ ਦੀ ਟਿਕਟ ’ਤੇ ਨਾ ਸਿਰਫ ਅੰਗਰੇਜ਼ੀ ਅਖਬਾਰਾਂ ਦੇ ਪੱਤਰਕਾਰ ਰਹੇ ਕੰਵਰ ਸੰਧੂ ਵਿਧਾਇਕ ਬਣੇ, ਸਗੋਂ ਦੋ ਫੀਲਡ ਦੇ ਪੱਤਰਕਾਰ ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੂੰ ਵੀ ਨੀਤੀ ਨਿਰਮਾਤਾਵਾਂ ਵਿਚਕਾਰ ਬੈਠਣ ਦਾ ਮੌਕਾ ਹਾਸਲ ਹੋਇਆ। ਇਹ ਦੋਵੇਂ ਹੀ ਪੰਜਾਬੀ ਭਾਸ਼ਾ ਦੇ ਅਖਬਾਰਾਂ ਨਾਲ ਜੁੜੇ ਰਹੇ ਸਨ।

ਇਹ ਵੀ ਪੜ੍ਹੋ : ਵਿਆਹ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਤਿੰਨ ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਡਾਕਟਰੀ ਵੀ, ਨੇਤਾਗਿਰੀ ਵੀ

ਪੰਜਾਬ ਦੀ ਰਾਜਨੀਤੀ ਵਿੱਚ ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਵੀ ਸ਼ਾਮਲ ਰਹੇ ਹਨ। ਇਨ੍ਹਾਂ ਵਿੱਚ ਵੱਡਾ ਨਾਂ ਡਾ. ਰਤਨ ਸਿੰਘ ਅਜਨਾਲਾ ਦਾ ਰਿਹਾ ਹੈ। ਡਾ. ਅਜਨਾਲਾ ਨਾ ਸਿਰਫ ਚਾਰ ਵਾਰ ਵਿਧਾਇਕ ਚੁਣੇ ਗਏ, ਸਗੋਂ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ ਅਤੇ ਦੇਸ਼ ਦੀ ਸੰਸਦ ਵਿੱਚ ਵੀ ਪਹੁੰਚੇ। ਦਿਲ ਰੋਗਾਂ ਦੇ ਮਾਹਿਰ ਡਾ. ਧਰਮਵੀਰ ਗਾਂਧੀ ਵੀ ਸੰਸਦ ਮੈਂਬਰ ਰਹੇ। ਇਸੇ ਤਰ੍ਹਾਂ ਐੱਮ. ਬੀ. ਬੀ. ਐੱਸ. ਤੇ ਐੱਮ. ਡੀ. ਡਾ. ਰਾਜ ਕੁਮਾਰ ਚੱਬੇਵਾਲ ਤੇ ਐੱਮ. ਐੱਸ. (ਈ. ਐੱਨ. ਟੀ.) ਡਾ. ਸੁਖਵਿੰਦਰ ਸੁੱਖੀ ਦੋਵੇਂ ਮੌਜੂਦਾ ਸਮੇਂ 'ਚ ਵਿਧਾਇਕ ਹਨ।

ਇਹ ਵੀ ਪੜ੍ਹੋ : ਲੌਂਗੋਵਾਲ ’ਚ ਵੱਡਾ ਹਾਦਸਾ, ਭਿਆਨਕ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ

ਅਧਿਆਪਕ ਵੀ ਸਦਨ ’ਚ

ਪੰਜਾਬ ਦੀ ਰਾਜਨੀਤੀ ਵਿੱਚ ਅਧਿਆਪਕਾਂ ਦੀ ਵੀ ਲਗਾਤਾਰ ਐਂਟਰੀ ਹੁੰਦੀ ਰਹੀ ਹੈ ਅਤੇ ਉਹ ਦਬਦਬਾ ਵੀ ਦਿਖਾਉਂਦੇ ਰਹੇ ਹਨ। ਮਾਸਟਰ ਤਾਰਾ ਸਿੰਘ ਉਨ੍ਹਾਂ ਨਾਵਾਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਸਮਾਜ ਵਿੱਚ ਸਿੱਖਿਆ ਦਾ ਪ੍ਰਕਾਸ਼ ਫੈਲਾਇਆ। ਡਾ. ਉਪਿੰਦਰਜੀਤ ਕੌਰ ਰਾਜਨੀਤੀ ਵਿੱਚ ਆ ਕੇ ਤਕਨੀਕੀ ਸਿੱਖਿਆ ਮੰਤਰੀ, ਫਿਰ ਸਿੱਖਿਆ ਮੰਤਰੀ ਅਤੇ ਫਿਰ ਦੇਸ਼ ਦੇ ਕਿਸੇ ਵੀ ਰਾਜ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਕਨਾਮਿਕਸ ਪੜ੍ਹਾਉਂਦੇ ਰਹੇ ਸਨ। ਉਹ ਗੁਰੂ ਨਾਨਕ ਕਾਲਜ ਸੁਲਤਾਨਪੁਰ ਲੋਧੀ ਦੇ ਪ੍ਰਿੰਸਪਲ ਦੇ ਤੌਰ ’ਤੇ ਵੀ ਤਾਇਨਾਤ ਰਹੇ। ਇਸੇ ਤਰ੍ਹਾਂ ਮਾਸਟਰ ਮੋਹਨ ਲਾਲ ਵੀ ਅਧਿਆਪਕ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਦੀ ਕੁਰਸੀ ਤੱਕ ਪਹੁੰਚੇ। ਇਸੇ ਤਰ੍ਹਾਂ ਪ੍ਰਿੰਸੀਪਲ ਬੁੱਧਰਾਮ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪ੍ਰੋ. ਬਰਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ ਦਾ ਨਾਂ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਪਤਨੀ ਦੀ ਬੇਵਫਾਈ ਨਾ ਸਹਾਰ ਸਕਿਆ ਪਤੀ, ਕਰ ਲਈ ਖ਼ੁਦਕੁਸ਼ੀ 

ਪੰਜਾਬੀਆਂ ਦੀ ਸੇਵਾ ਕਰਦਾ ਰਹਾਂਗਾ : ਚੰਨੀ

ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸਬੁੱਕ ਪੇਜ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਲਿਖਿਆ... ਅਜਿਹਾ ਨਹੀਂ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਮੈਂ ਪਹਿਲੇ ਦਿਨ ਤੋਂ ਪੰਜਾਬੀਆਂ ਦੀ ਸੇਵਾ ਕਰ ਰਿਹਾ ਹਾਂ ਅਤੇ ਆਖਰੀ ਸਾਹ ਤੱਕ ਕਰਦਾ ਰਹਾਂਗਾ।

ਇਹ ਵੀ ਪੜ੍ਹੋ : ਜਾਣੋ ਕੀ ਹੈ ਹਰਪ੍ਰੀਤ ਸਿੱਧੂ ਦੀ ਬਿਕਰਮ ਮਜੀਠੀਆ ਨਾਲ ਕੁੜੱਤਣ?

ਕਮਿਸ਼ਨ ਗਠਿਤ ਕਰਾਂਗੇ

ਸ਼੍ਰੋਮਣੀ ਅਕਾਲੀ ਦਲ ਦੇ ਫੇਸਬੁੱਕ ਪੇਜ ’ਤੇ ਬੁੱਧਵਾਰ ਨੂੰ ਪੋਸਟ ਪਾਈ ਗਈ, ਜਿਸ ਵਿੱਚ ਲਿਖਿਆ ਗਿਆ... ਪੰਜਾਬ ਦੇ ਕਿਸੇ ਵੀ ਵਰਗ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ, ਇਸ ਲਈ ਅਕਾਲੀ-ਬਸਪਾ ਕਾਂਗਰਸ ਵੱਲੋਂ ਧਮਕਾਉਣ ਤਹਿਤ ਪਿਛਲੇ ਤਿੰਨ ਮਹੀਨਿਆਂ ’ਚ ਕੀਤੇ ਗਏ ਜਨ-ਵਿਰੋਧੀ ਫੈਸਲਿਆਂ ਦੀ ਸਮੀਖਿਆ ਲਈ ਇਕ ਕਮਿਸ਼ਨ ਦਾ ਗਠਨ ਕਰੇਗੀ। ਤੁਹਾਡੀ ਸਲਾਮਤੀ-ਸਾਡਾ ਵਾਅਦਾ।

ਇਹ ਵੀ ਪੜ੍ਹੋ : ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

ਆਸ਼ੀਰਵਾਦ ਲੈਣ ਆਇਆ ਹਾਂ

ਆਮ ਆਦਮੀ ਪਾਰਟੀ ਦਾ ਸੀ. ਐੱਮ. ਚਿਹਰਾ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਆਪਣੇ ਪਿੰਡ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਫੋਟੋ ਦੇ ਨਾਲ ਟਵੀਟ ਕੀਤਾ ਕਿ ਅੱਜ ਸਤੌਜ ਆਪਣੇ ਪਿੰਡ ਦੇ ਬਜ਼ੁਰਗਾਂ ਅਤੇ ਮਾਂ, ਭਰਾ-ਭੈਣਾਂ ਦਾ ਆਸ਼ੀਰਵਾਦ ਲੈਣ ਆਪਣੇ ਗ੍ਰਹਿ ਨਗਰ ਆਇਆ ਹਾਂ। ਜੀਵਨ ਦੇ ਹਰ ਸਫ਼ਰ ਦੀ ਸ਼ੁਰੂਆਤ ਇੱਥੋਂ ਕੀਤੀ ਹੈ, ਇਹ ਮਿੱਟੀ ਮੈਨੂੰ ਨਿਮਰਤਾ ਨਾਲ ਰਹਿਣ ਦੀ, ਕਦੇ ਹੰਕਾਰੀ ਨਾ ਹੋਣ ਅਤੇ ਕਦੇ ਨਾ ਥੱਕਣ ਦੀ ਤਾਕਤ ਦਿੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News