ਪਟਿਆਲਾ: ਮਰਨ-ਵਰਤ ''ਤੇ ਬੈਠੇ ਅਧਿਆਪਕਾਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

Tuesday, Oct 23, 2018 - 10:48 AM (IST)

ਪਟਿਆਲਾ: ਮਰਨ-ਵਰਤ ''ਤੇ ਬੈਠੇ ਅਧਿਆਪਕਾਂ ਦੀ ਕਿਸਮਤ ਦਾ ਅੱਜ ਹੋਵੇਗਾ ਫੈਸਲਾ

ਪਟਿਆਲਾ— ਪਟਿਆਲਾ 'ਚ ਪਿਛਲੇ 17 ਦਿਨਾਂ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ। ਚੰਡੀਗੜ੍ਹ 'ਚ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਹੋਣ ਜਾ ਰਹੀ ਬੈਠਕ 'ਚ ਮਸਲੇ ਦੇ ਹੱਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਕੇ ਤਨਖਾਹ 'ਚ ਕਟੌਤੀ ਕੀਤੀ ਸੀ, ਪਰ ਅਧਿਆਪਕਾਂ ਵਲੋਂ ਲਗਾਤਾਰ ਪੁਰਾਣੀ ਤਨਖਾਹ 'ਤੇ ਰੈਗੂਲਰ ਹੋਣ ਦੀ ਮੰਗ ਕੀਤੀ ਜਾ ਰਹੀ ਹੈ।


Related News