ਨਵੇਂ ਨਿਯੁਕਤ ਕੀਤੇ ਗਏ ਅਧਿਆਪਕਾਂ ਦੀ ਸਿਖਲਾਈ 19 ਮਾਰਚ ਤੋਂ ਸ਼ੁਰੂ
Wednesday, Mar 17, 2021 - 03:30 PM (IST)
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਵਿੱਚ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ 3704 ਅਧਿਆਪਕਾਂ ਦੀ ਚਾਰ ਦਿਨਾਂ ਸਿਖਲਾਈ 19 ਮਾਰਚ, 2021 ਤੋਂ ਆਰੰਭ ਹੋਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵ-ਨਿਯੁਕਤ ਅਧਿਆਪਕਾਂ ਦੀ ਸਿਖਲਾਈ 19 ਮਾਰਚ ਤੋਂ 23 ਮਾਰਚ ਤੱਕ ਹੋਵੇਗੀ। ਇਸ ਦੌਰਾਨ 21 ਮਾਰਚ ਨੂੰ ਟ੍ਰੇਨਿੰਗ ਨਹੀਂ ਹੋਵੇਗੀ।
ਇਹ ਸਿਖਲਾਈ ਸਵਰੇ 9 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਚੱਲੇਗੀ, ਜੋ ਵੱਖ ਵੱਖ ਜ਼ਿਲ੍ਹਿਆਂ ਵਿੱਚ ਡੀ.ਐਮਜ਼/ਸਟੇਟ ਰਿਸੋਰਸ ਪਰਸਨ ਅਤੇ ਰਿਸੋਰਸ ਟੀਚਰਾਂ ਵੱਲੋਂ ਦਿੱਤੀ ਜਾਵੇਗੀ। ਇਸ ਸਬੰਧੀ ਮੁਕੰਮਲ ਸਾਰਣੀ ਸਬੰਧਿਤ ਅਧਿਕਾਰੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਭੇਜ ਦਿੱਤੀ ਗਈ ਹੈ। ਬੁਲਾਰੇ ਅਨੁਸਾਰ ਸਿਖਲਾਈ ਦੇ ਦੌਰਾਨ 19-ਕੋਵਿਡ ਸਬੰਧੀ ਹਦਾਇਤੀ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਨਵ-ਨਿਯੁਕਤ ਅਧਿਆਪਕਾਂ ਨੂੰ ਆਪਣੇ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਪਰੂਫ ਨਾਲ ਲੈ ਕੇ ਆਉਣ ਵਾਸਤੇ ਆਖਿਆ ਗਿਆ ਹੈ।