ਤਰੁਣ ਚੁੱਘ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਡੀਐੱਨਏ 'ਚ ਅਰਾਜਕਤਾ
Thursday, Nov 02, 2023 - 11:12 PM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮਾਨਸਿਕਤਾ ਨੂੰ ਅਰਾਜਕਤਾ ਵਾਲਾ ਕਰਾਰ ਦਿੱਤਾ ਅਤੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਹੰਕਾਰ ਤੇ ਅਰਾਜਕਤਾ ਦਾ ਸਿਖਰ ਹੈ ਕਿ ਉਹ ਦੇਸ਼ ਦੇ ਸੰਵਿਧਾਨ, ਸੰਸਥਾਵਾਂ ਅਤੇ ਕਾਨੂੰਨ ਨੂੰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਢਲੇ ਡੀਐੱਨਏ ਵਿੱਚ ਅਰਾਜਕਤਾ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਾ ਤਾਂ ਰਾਜਪਾਲ ਤੇ ਨਾ ਹੀ ਲੈਫਟੀਨੈਂਟ ਗਵਰਨਰ ਦਾ ਸਨਮਾਨ ਕਰਦੇ ਹਨ। ਇਹ ਮੰਦਭਾਗੀ ਗੱਲ ਹੈ ਕਿ ਲੋਕ ਨੁਮਾਇੰਦੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਕਰ ਰਹੇ ਹਨ।
ਇਹ ਵੀ ਪੜ੍ਹੋ : ਕਪੂਰਥਲਾ 'ਚ ਕਾਤਲ ਪਤੀ ਗ੍ਰਿਫ਼ਤਾਰ, ਵਿਦੇਸ਼ ਤੋਂ ਆਉਂਦਿਆਂ ਹੀ ਪਤਨੀ ਦਾ ਕਰ ਦਿੱਤਾ ਸੀ ਬੇਰਹਿਮੀ ਨਾਲ ਕਤਲ
ਮੀਡੀਆ 'ਚ ਜਾਰੀ ਇਕ ਬਿਆਨ ਵਿੱਚ ਤਰੁਣ ਚੁੱਘ ਨੇ ਕਿਹਾ ਕਿ ਹੰਕਾਰੀ ਕੇਜਰੀਵਾਲ ਆਪਣੇ-ਆਪ ਨੂੰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਤੋਂ ਉੱਪਰ ਇਕ “ਸੁਪਰ ਬੌਸ” ਸਮਝਦੇ ਹਨ ਅਤੇ ਇਹ ਰੁਝਾਨ ਦੇਸ਼ ਦੇ ਲੋਕਤੰਤਰ ਲਈ ਬੇਹੱਦ ਘਾਤਕ ਹੈ। ਸਾਰੇ ਲੋਕ ਨੁਮਾਇੰਦਿਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਇਸ ਕਾਨੂੰਨ ਦੀ ਸਹੁੰ ਚੁੱਕੀ ਹੈ। ਕੇਜਰੀਵਾਲ ਨੂੰ ਜਾਂਚ 'ਚ ਸ਼ਾਮਲ ਹੋਣ ਦੀ ਸਲਾਹ ਦਿੰਦਿਆਂ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਜਾਂਚ ਦਾ ਸਾਹਮਣਾ ਕਰਨ ਦੀ ਬਜਾਏ ਮੱਧ ਪ੍ਰਦੇਸ਼ ਭੱਜਣ ਨਾਲ ਉਨ੍ਹਾਂ ਦੇ ਅਪਰਾਧ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਘੱਟ ਨਹੀਂ ਹੋਣਗੇ। ਸੰਵਿਧਾਨਕ ਅਹੁਦਿਆਂ 'ਤੇ ਬੈਠੇ ਸਾਰੇ ਜਨਤਕ ਨੁਮਾਇੰਦਿਆਂ ਨੂੰ ਕਾਨੂੰਨ ਦਾ ਸਤਿਕਾਰ ਕਰਦਿਆਂ ਜਾਂਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਨ੍ਹਾਂ ਨੇ ਸ਼ਰਾਬ ਦੇ ਨਾਂ 'ਤੇ ਜੋ ਲੁੱਟ ਕੀਤੀ ਹੈ, ਉਸ ਦਾ ਹਿਸਾਬ ਦੇਣਾ ਪਵੇਗਾ।
ਇਹ ਵੀ ਪੜ੍ਹੋ : 650 ਅਰਬ ਡਾਲਰ ਤੱਕ ਪਹੁੰਚਿਆ ਨਸ਼ਿਆਂ ਦਾ ਕਾਰੋਬਾਰ, ਸਮੱਗਲਿੰਗ ’ਚ ਈ-ਕਾਮਰਸ ਤੇ ਕ੍ਰਿਪਟੋ ਕਰੰਸੀ ਵੱਡੀ ਚੁਣੌਤੀ
ਚੁੱਘ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਇਸ ਧੋਖਾਧੜੀ ਦਾ ਪੈਸਾ ਚੋਣਾਂ ਦੌਰਾਨ ਕਦੇ ਗੋਆ, ਕਦੇ ਗੁਜਰਾਤ ਤੇ ਕਦੇ ਉੱਤਰਾਖੰਡ ਭੇਜਿਆ ਜਾਂਦਾ ਰਿਹਾ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੋ ਜਿਹੀ ਨਵੀਂ ਲੁੱਟ-ਖਸੁੱਟ ਦੀ ਇੰਡਸਟਰੀ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਕਿ ਜਨਤਕ ਸਰੋਤਾਂ ਨੂੰ ਲੁੱਟੋ ਤੇ ਰਾਜਨੀਤੀ ਕਰੋ। ਚੁੱਘ ਨੇ ਭਗਵੰਤ ਮਾਨ ਨੂੰ ਪੰਜਾਬ ਵੱਲੋਂ ਦਿੱਤੇ ਸਨਮਾਨ ਦੀ ਕਦਰ ਕਰਨ ਦੀ ਵੀ ਸਲਾਹ ਦਿੱਤੀ ਅਤੇ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਸੱਤਾ ਸੌਂਪ ਕੇ ਮੁੱਖ ਮੰਤਰੀ ਬਣਾਇਆ ਪਰ ਉਹ ਸਿਰਫ਼ ਕੇਜਰੀਵਾਲ ਦੀ ਹੀ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਪੁੱਤ ਦੀ ਦਰਦਨਾਕ ਮੌਤ, ਪਿਤਾ ਗੰਭੀਰ ਜ਼ਖ਼ਮੀ
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੱਸਣ ਕਿ ਉਹ ਕਿਸ ਮਜਬੂਰੀ ਤਹਿਤ ਅੱਜ ਵੀ ਕੇਜਰੀਵਾਲ ਨੂੰ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਸਿੰਗਰੌਲੀ ਲੈ ਕੇ ਗਏ, ਜਦਕਿ ਪੰਜਾਬ ਦੇ ਲੋਕ ਕਈ ਵਾਰ ਇਸ ਦਾ ਵਿਰੋਧ ਕਰ ਚੁੱਕੇ ਹਨ। ਪੰਜਾਬ ਦੇ ਲੋਕਾਂ ਦੇ ਹਾਰਡ ਕੋਰ ਟੈਕਸ ਦਾ ਪੈਸਾ ਕੇਜਰੀਵਾਲ ਦੇ ਸਿਆਸੀ ਸਫਰ 'ਤੇ ਖਰਚ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਚੁੱਘ ਨੇ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ 'ਚ ਕਰਜ਼ਿਆਂ ਦੀ ਗੱਲ ਕਰਦੇ ਹਨ, ਕਰਜ਼ੇ ਲਏ ਜਾ ਰਹੇ ਹਨ, ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਕਰਜ਼ੇ ਲਏ ਜਾ ਰਹੇ ਹਨ, ਜਦਕਿ ਦੂਜੇ ਪਾਸੇ ਪੰਜਾਬ ਦੇ ਸਰਕਾਰੀ ਹਵਾਈ ਜਹਾਜ਼ ਤੋਂ ਕੇਜਰੀਵਾਲ ਨਾਲ ਪਾਰਟੀ ਦੇ ਪ੍ਰਚਾਰ ਲਈ 'ਤੇ ਨਿਕਲੇ ਹਨ, ਇਹ ਪੰਜਾਬ ਦੇ 3 ਕਰੋੜ ਲੋਕਾਂ ਨਾਲ ਵੱਡਾ ਧੋਖਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8