ਭਾਜਪਾ ਨੇਤਾ ਚੁੱਘ ਨੇ ਰਾਜੌਰੀ ਅੱਤਵਾਦੀ ਹਮਲੇ ਨੂੰ ਦੱਸਿਆ ਨਿੰਦਣਯੋਗ, ਕਸ਼ਮੀਰ ਦੇ ਵਿਕਾਸ ਤੋਂ ਪ੍ਰੇਸ਼ਾਨ ਹੈ ISI
Tuesday, Jan 03, 2023 - 01:19 AM (IST)
ਚੰਡੀਗੜ੍ਹ- ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਜੰਮੂ-ਕਸ਼ਮੀਰ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਦੀ ਆਲੋਚਨਾ ਕੀਤੀ ਹੈ। ਚੁੱਘ ਨੇ ਅੱਤਵਾਦੀ ਹਮਲੇ ਤੋਂ ਬਾਅਦ ਰਾਜੌਰੀ ਨੇੜੇ 6 ਲੋਕਾਂ ਦੀ ਮੌਤ ’ਤੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਕਿਹਾ ਕਿ ਇਹ ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਇਕ ਕਾਇਰਤਾ ਵਾਲਾ ਕੰਮ ਸੀ ਜੋ ਕਿ ਅਸਲ ’ਚ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹਾਲੀਆ ਵਿਕਾਸ ਅਤੇ ਵਿਕਾਸ ਤੋਂ ਪ੍ਰੇਸ਼ਾਨ ਹੋ ਕੇ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹਾਦਸੇ ਮਗਰੋਂ ਭਾਰਤੀ ਟੀਮ ਵਿਚ ਪੰਤ ਦੀ ਜਗ੍ਹਾ ਬਾਰੇ ਬੋਲੇ ਕਪਤਾਨ ਹਾਰਦਿਕ ਪੰਡਯਾ, ਕਹੀ ਇਹ ਗੱਲ
ਨੌਜਵਾਨਾਂ ਦੇ ਹੱਥਾਂ ’ਚ ਕਿਤਾਬਾਂ ਦੇਖ ਕੇ ਪ੍ਰੇਸ਼ਾਨ ਹੈ ਪਾਕਿਸਤਾਨ
ਉਨ੍ਹਾਂ ਕਿਹਾ ਕਿ ਨਿਹੱਥੇ ਅਤੇ ਨਿਰਦੋਸ਼ ਲੋਕਾਂ ’ਤੇ ਗੋਲੀਆਂ ਚਲਾਉਣਾ ਅੱਤਵਾਦੀਆਂ ਦਾ ਕਾਇਰਤਾ ਭਰਿਆ ਕੰਮ ਹੈ। ਚੁੱਘ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੇ ਹੱਥਾਂ ’ਚ ਬੰਦੂਕਾਂ ਅਤੇ ਪੱਥਰਾਂ ਦੀ ਬਜਾਏ ਕਿਤਾਬਾਂ ਅਤੇ ਕੰਪਿਊਟਰਾਂ ਨੂੰ ਦੇਖ ਕੇ ਪ੍ਰੇਸ਼ਾਨ ਹੈ। ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਦੇ ਏਜੰਟਾਂ ਨੂੰ ਇਹ ਸਮਝਾਇਆ ਜਾਵੇ ਕਿ ਮੋਦੀ ਸਰਕਾਰ ਇਸ ਖੇਤਰ ’ਚ ਤਰੱਕੀ ਅਤੇ ਖੁਸ਼ਹਾਲੀ ਦਾ ਨਵਾਂ ਸੱਭਿਆਚਾਰ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਚੁੱਘ ਨੇ ਕਿਹਾ ਕਿ ਘਾਟੀ ’ਚ ਹੋ ਰਹੀਆਂ ਅਜਿਹੀਆਂ ਹਿੰਸਾ ਨੂੰ ਮੋਦੀ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠੇਗੀ।ਚੁੱਘ ਨੇ ਜੰਮੂ-ਕਸ਼ਮੀਰ ’ਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਖਿਲਾਫ ਪਾਕਿਸਤਾਨ ਦੀ ਆਈ. ਐੱਸ. ਆਈ. ਨੂੰ ਚੇਤਾਵਨੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਇਕਪਾਸੜ ਪਿਆਰ! ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥਣ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।