ਕਟਿਹਾਰ ਰੈਲੀ 'ਚ ਮੁਸਲਮਾਨਾਂ ਨੂੰ ਅਪੀਲ ਕਰਕੇ ਬੁਰੇ ਫਸੇ 'ਸਿੱਧੂ'
Wednesday, Apr 17, 2019 - 11:47 AM (IST)
![ਕਟਿਹਾਰ ਰੈਲੀ 'ਚ ਮੁਸਲਮਾਨਾਂ ਨੂੰ ਅਪੀਲ ਕਰਕੇ ਬੁਰੇ ਫਸੇ 'ਸਿੱਧੂ'](https://static.jagbani.com/multimedia/2019_4image_11_46_149975854navjotsidhu.jpg)
ਨਵੀਂ ਦਿੱਲੀ/ਚੰਡੀਗੜ੍ਹ : ਕਟਿਹਾਰ ਰੈਲੀ ਦੌਰਾਨ ਮੁਸਲਮਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵੋਟ ਪਾਉਣ ਦੀ ਅਪੀਲ ਕਰਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਬੁਰੇ ਫਸ ਗਏ ਹਨ। ਸਿੱਧੂ ਦੇ ਇਸ ਬਿਆਨ 'ਤੇ ਵਾਰ ਕਰਦਿਆਂ ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ ਹੈ ਕਿ ਸਿੱਧੂ ਦੇ ਦਿਲ 'ਚੋਂ ਅਜੇ ਤੱਕ ਪਾਕਿਸਤਾਨ ਪ੍ਰਤੀ ਪ੍ਰੇਮ ਨਹੀਂ ਨਿਕਲ ਰਿਹਾ ਹੈ। ਉਨ੍ਹਾਂ ਨੇ ਕਾਂਗਰਸ 'ਤੇ ਹਿੰਦੋਸਤਾਨ ਨੂੰ ਤੋੜਨ ਦੀ ਕੋਸ਼ਿਸ਼ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਿਰਫ ਮੁਸਲਮਾਨਾਂ ਦੀ ਵੋਟ ਚਾਹੀਦੀ ਹੈ। ਇਸ ਤੋਂ ਇਲਾਵਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ 'ਤੇ ਬੋਲਦਿਆਂ ਤਰੁਣ ਚੁੱਘ ਨੇ ਕਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਕਾਂਗਰਸ ਦੀ ਕਠਪੁਤਲੀ ਹੈ, ਇਸ ਲਈ ਉਸ ਦੀ ਬਦਲੀ ਕੀਤੀ ਗਈ ਹੈ।