ਕਾਂਗਰਸੀਆਂ ਦੀ ਗੁੰਡਾਗਰਦੀ, ਔਰਤ ਨਾਲ ਬਲਾਤਕਾਰ ਕਰਕੇ ਨਗਨ ਹਾਲਤ ''ਚ ਸੁੱਟਿਆ

Monday, Jul 01, 2019 - 06:19 PM (IST)

ਤਰਨਤਾਰਨ (ਵਿਜੇ ਅਰੋੜਾ) : ਪਹਿਲਾਂ ਮੁਕਤਸਰ, ਫਿਰ ਗੁਰਦਾਸਪੁਰ ਤੇ ਹੁਣ ਤਾਜ਼ਾ ਮਾਮਲਾ ਤਰਨਤਾਰਨ ਤੋਂ ਮਹਿਲਾ ਨਾਲ ਕੁੱਟਮਾਰ ਦਾ ਸਾਹਮਣੇ ਆਇਆ ਹੈ। ਕਾਂਗਰਸ ਦੇ ਰਾਜ 'ਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ, ਇਹ ਕਹਿਣਾ ਹੈ ਪੀੜਤਾ ਕੰਵਲਜੀਤ ਕੌਰ ਦਾ। ਪੀੜਤਾ ਨੇ ਦੱਸਿਆ ਕਿ ਦੂਜੀ ਧਿਰ ਨਾਲ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਾਂਗਰਸੀ ਐੱਮ.ਐੱਲ.ਏ. ਰਮਨਜੀਤ ਸਿੱਕੀ ਦੇ ਪੀ.ਏ. ਦੀ ਸ਼ਹਿ 'ਤੇ ਅਣਪਛਾਤੇ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਨੂੰ ਘਰੋਂ ਅਗਵਾਹ ਕੀਤਾ ਗਿਆ। ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਨਗਨ ਹਾਲਤ 'ਚ ਉਸਨੂੰ ਸੁੱਟ ਫਰਾਰ ਹੋ ਗਏ। ਜਿੱਥੇ ਰਾਹਗੀਰਾਂ ਨੇ ਉਸਨੂੰ ਕੱਪੜੇ ਨਾਲ ਢਕਿਆ ਤੇ ਹਸਪਤਾਲ ਪਹੁੰਚਿਆ। ਹਸਪਤਾਲ ਪ੍ਰਸ਼ਾਸਨ ਨੇ ਵੀ ਪੀੜਤਾ ਦਾ ਇਲਾਜ ਉਦੋਂ ਤੱਕ ਸ਼ੁਰੂ ਨਹੀਂ ਕੀਤਾ ਜਦ ਪੀੜਤਾ ਦੇ ਜ਼ਖਮਾਂ 'ਚ ਕੀੜੇ ਨਹੀਂ ਪੈ ਗਏ। 

ਜਦ ਇਸ ਵਾਰਦਾਤ ਦਾ ਪਤਾ ਚੱਲਿਆਂ ਤਾਂ ਖਡੂਰ ਸਾਹਿਬ ਦੇ ਐੱਮ.ਪੀ. ਜਸਬੀਰ ਡਿੰਪਾ ਪੀੜਤਾ ਕੋਲ ਪਹੁੰਚੇ ਤੇ ਇਨਸਾਫ ਦਵਾਉਣ ਦਾ ਭਰੋਸਾ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਨੂੰ ਕਿਸੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ।  

ਇਕ ਤੋਂ ਬਾਅਦ ਇੱਕ ਸ਼ਹਿਰ ਤੋਂ ਮਹਿਲਾਵਾਂ ਨਾਲ ਬੇਹਰਿਹਮੀ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਨੇ। ਜਿੰਨਾ 'ਚੋ 2 ਤਾਂ ਕਾਂਗਰਸੀਆਂ ਵਲੋਂ ਵਾਰਦਾਤਾਂ ਕੀਤੀਆਂ ਗਈਆਂ। ਸੂਬੇ 'ਚ ਵੱਧ ਰਿਹਾ ਜੰਗਲ ਰਾਜ ਤੇ ਗੁੰਡਾਰਾਜ ਕੈਪਟਨ ਸਰਕਾਰ ਨੂੰ ਵਿਵਾਦਾਂ 'ਚ ਘੇਰ ਰਿਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਗ੍ਰਹਿ ਮੰਤਰੀ ਨੇ ਤੇ ਜਿੰਮਾ ਓਨਾ ਦਾ ਹੈ ਕਿਵੇਂ ਸੂਬੇ 'ਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇ। 


author

Baljeet Kaur

Content Editor

Related News