ਕਾਂਗਰਸੀ ਆਗੂ ਨੇ ਭਰੀ ਸਟੇਜ ਤੋਂ ਕੱਢੀ ਗਾਲ੍ਹ

Thursday, Dec 12, 2019 - 02:24 PM (IST)

ਕਾਂਗਰਸੀ ਆਗੂ ਨੇ ਭਰੀ ਸਟੇਜ ਤੋਂ ਕੱਢੀ ਗਾਲ੍ਹ

ਤਰਨਤਾਰਨ (ਵਿਜੇ ਕੁਮਾਰ) : ਸਰਕਾਰ ਤੋਂ ਹਤਾਸ਼ ਕਾਂਗਰਸੀ ਵਰਕਰਾਂ ਦੇ ਮੂੰਹੋਂ ਹੁਣ ਸ਼ਰੇਆਮ ਗਾਲ੍ਹਾਂ ਵੀ ਨਿਕਲ ਰਹੀਆਂ ਹਨ। ਪਾਰਟੀ ਲੀਡਰਾਂ, ਇਥੋਂ ਤੱਕ ਕਿ ਕੈਬਨਿਟ ਮੰਤਰੀਆਂ ਦੇ ਸਾਹਮਣੇ ਵੀ ਹੁਣ ਕਾਂਗਰਸੀ ਆਪਣੇ ਸ਼ਿਕਵੇ ਜਾਹਿਰ ਕਰਨ ਤੋਂ ਨਹੀਂ ਕਤਰਾਉਂਦੇ। ਅਜਿਹਾ ਹੀ ਮਾਮਲਾ ਤਰਨਤਾਰਨ 'ਚ ਸਾਹਮਣੇ ਆਇਆ ਹੈ, ਜਿਥੇ 9 ਦਸੰਬਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਮਾਗਮ 'ਚ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਦੇ ਪ੍ਰਧਾਨ ਗੁਪਾਲ ਗੰਡੀਵਿੰਡ ਵਲੋਂ ਟਿੱਚਰਾਂ ਕਰਦੇ ਹੋਏ ਗਾਲ੍ਹ ਕੱਢ ਦਿੱਤੀ।  

ਇਸ ਦੌਰਾਨ ਉਨ੍ਹਾਂ ਨੇ ਟਿੱਚਰਾਂ ਕਰਦੇ ਹੋਏ ਕਿਹਾ ਕਿ ਜਿਸ ਢੰਗ ਨਾਲ ਵਿਕਾਸ ਹੋ ਰਹੇ ਹਨ ਉਸ ਹਿਸਾਬ ਨਾਲ ਆਉਣ ਵਾਲੇ ਸਮੇਂ 'ਚ ਇਨ੍ਹਾਂ ਸਰਪੰਚਾਂ ਨੂੰ ਹੀ ਸਰਬਸੰਮਤੀ ਨਾਲ ਚੁਣ ਲਿਆ ਜਾਵੇਗਾ। ਉਨ੍ਹਾਂ ਕਿਹਾ ਇਨ੍ਹਾਂ ਨੇ ਤਾਂ ਤਿੰਨ ਸਾਲ 'ਚ ਗ੍ਰਾਂਟਾਂ ਦੀ ਹਨੇਰੀ ਲਿਆ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਲ੍ਹ ਕੱਢ ਦਿੱਤੀ, ਜਿਸ ਤੋਂ ਬਾਅਦ ਮੁਆਫੀ ਵੀ ਮੰਗੀ। ਗੁਰਪਾਲ ਸਿੰਘ ਤੋਂ ਬਾਅਦ ਇਕ ਹੋਰ ਕਾਂਗਰਸੀ ਆਗੂ ਨੇ ਸਟੇਜ ਸਾਂਭਦਿਆਂ ਗੁਰਪਾਲ ਦੇ ਸ਼ਿਕਵੇ 'ਤੇ ਮੋਹਰ ਲਾਉਂਦਿਆਂ ਪੂਰੇ ਪੰਜਾਬ ਦਾ ਇਹੀ ਹਾਲ ਹੋਣ ਦੀ ਗੱਲ ਕਹੀ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਵੀ ਅਧਿਆਪਕਾਂ ਨੂੰ ਸ਼ਰੇਆਮ ਗਾਲ੍ਹਾਂ ਕੱਢੀਆਂ ਗਈਆਂ ਸਨ।


author

Baljeet Kaur

Content Editor

Related News