'ਪੰਜਾਬ ਬੰਦ' ਦੀ ਕਾਲ ਦਾ ਤਰਨਤਾਰਨ 'ਚ ਅਸਰ, ਪੂਰਨ ਤੌਰ 'ਤੇ ਦਿਖਿਆ ਬੰਦ

Saturday, Sep 07, 2019 - 12:42 PM (IST)

'ਪੰਜਾਬ ਬੰਦ' ਦੀ ਕਾਲ ਦਾ ਤਰਨਤਾਰਨ 'ਚ ਅਸਰ, ਪੂਰਨ ਤੌਰ 'ਤੇ ਦਿਖਿਆ ਬੰਦ

ਤਰਨਤਾਰਨ (ਵਿਜੇ) : ਵਾਲਮੀਕ ਭਾਈਚਾਰੇ ਵਲੋਂ ਦਿੱਤੀ ਗਈ 'ਪੰਜਾਬ ਬੰਦ' ਦੀ ਕਾਲ ਦਾ ਅਸਰ ਤਰਨਤਾਰਨ 'ਚ ਦੇਖਣ ਨੂੰ ਮਿਲਿਆ, ਜਿਸ ਤਹਿਤ ਤਰਨਤਾਰਨ ਪੂਰਨ ਤੌਰ 'ਤੇ ਬੰਦ ਰਿਹਾ। ਇੱਥੇ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਹੈ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਬੰਦ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਵਾਰ-ਵਾਰ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹੇਗਾ, ਉਹ ਇਸ ਦਾ ਖੁਦ ਜ਼ਿੰਮੇਵਾਰ ਹੋਵੇਗਾ।

ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਕਲਰਸ ਟੀ. ਵੀ. ਚੈਨਲ 'ਤੇ ਚੱਲ ਰਹੇ ਸੀਰੀਅਲ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਅਤੇ ਕਲਰਸ ਟੀ. ਵੀ. ਚੈਨਲ ਵਾਲਿਆਂ 'ਤੇ ਮਾਮਲਾ ਦਰਜ ਕੀਤਾ ਜਾਵੇ। ਦੱਸਣਯੋਗ ਹੈ ਕਿ ਕਲਰਜ਼ ਚੈਨਲ 'ਤੇ ਦਿਖਾਏ ਜਾ ਰਹੇ ਪ੍ਰੋਗਰਾਮ 'ਰਾਮ ਸੀਆ ਕੇ ਲਵ-ਕੁਸ਼' 'ਚ ਭਗਵਾਨ ਵਾਲਮੀਕ ਜੀ ਦਾ ਇਤਿਹਾਸ ਗਲਤ ਪੇਸ਼ ਕਰਨ ਅਤੇ ਸੀਰੀਅਲ 'ਤੇ ਪੂਰੇ ਭਾਰਤ 'ਚ ਪੂਰਨ ਤੌਰ 'ਤੇ ਪਾਬੰਦੀ ਲਾਉਣ ਦੇ ਵਿਰੋਧ 'ਚ ਅੱਜ ਵਾਲਮੀਕ ਭਾਈਚਾਰੇ ਵਲੋਂ ਪੰਜਾਬ ਬੰਦ ਕੀਤਾ ਗਿਆ ਹੈ।


author

Babita

Content Editor

Related News