ਦਿਮਾਗੀ ਰੋਗਾਂ ਦਾ ਮੈਡੀਕਲ ਕੈਂਪ ਲਾਇਆ

04/22/2019 4:39:07 AM

ਤਰਨਤਾਰਨ (ਜਸਵਿੰਦਰ)-ਸਥਾਨਕ ਗੁਰਦੁਆਰਾ ਬਾਬਾ ਭਾਗ ਦਾਸ ਪਿੰਡ ਮੱਲ੍ਹਾਂ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਵਿਖੇ ਸਮਾਜ ਸੇਵਕ ਸ਼ਿੰਗਾਰਾ ਸਿੰਘ ਮੱਲ੍ਹਾਂ ਅਤੇ ਹਰਿੰਦਰ ਪਾਲ ਸਿੰਘ ਰਾਜਾ ਮੱਲ੍ਹਾਂ ਦੀ ਦੇਖ ਰੇਖ ’ਚ ਦਿਮਾਗ ਅਤੇ ਰੀਡ਼੍ਹ ਦੀ ਹੱਡੀ ਦੇ ਰੋਗਾਂ ਦਾ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ’ਚ ਉੱਤਰ ਭਾਰਤ ਦੇ ਪ੍ਰਸਿੱਧ ਦਿਮਾਗ ਅਤੇ ਰੀਡ਼੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਸਰਜਨ ਡਾ. ਰਾਘਵ ਵਾਧਵਾ ਨੇ ਲਗਭਗ 175 ਮਰੀਜ਼ਾਂ ਦਾ ਮੁਫਤ ਮੁਆਇਨਾ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵਕ ਬਲਬੀਰ ਸਿੰਘ ਆਹਲੂਵਾਲੀਆ ਆਡ਼੍ਹਤੀ ਗੋਇੰਦਵਾਲ ਨੇ ਕੀਤਾ। ਇਸ ਮੌਕੇ ਡਾ. ਰਾਘਵ ਵਾਧਵਾ ਨੇ ਲੋਕਾਂ ਨੂੰ ਦਿਮਾਗ ਅਤੇ ਰੀਡ਼੍ਹ ਦੀ ਹੱਡੀ ਦੇ ਰੋਗਾਂ ਸਬੰਧੀ ਦੱਸਦਿਆਂ ਕਿਹਾ ਕਿ ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਪੇਨਕਿਲਰ ਖਾਕੇ ਟਾਲ ਦੇਣਾ ਠੀਕ ਨਹੀਂ। ਰੀਡ਼੍ਹ ਦੀ ਹੱਡੀ ਜਾਂ ਪਿੱਠ ਦਰਦ ਲਈ ਸਾਨੂੰ ਕਿਸੇ ਮਾਹਿਰ ਡਾਕਟਰ ਕੋਲੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ ਨਹੀਂ ਤਾਂ ਆਦਮੀ ਅਪਾਹਜ ਵੀ ਹੋ ਸਕਦਾ ਹੈ। ਇਸ ਮੌਕੇ ਹਰਿੰਦਰਪਾਲ ਸਿੰਘ ਰਾਜਾ ਮੱਲ੍ਹਾਂ ਅਤੇ ਸ਼ਿੰਗਾਰਾ ਸਿੰਘ ਮੱਲ੍ਹਾਂ ਨੇ ਕੈਂਪ ਦੇ ਉਪਰਾਲੇ ਲਈ ਡਾ. ਵਾਧਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੈਂਪ ਗਰੀਬ ਅਤੇ ਲੋਡ਼ਵੰਦ ਲੋਕਾਂ ਲਈ ਬਹੁਤ ਸਹਾਈ ਹੁੰਦੇ ਹਨ। ਗੁਰਦੁਆਰਾ ਕਮੇਟੀ ਵਲੋਂ ਇਸ ਮੌਕੇ ਡਾ. ਰਾਘਵ ਵਾਧਵਾ ਅਤੇ ਬਲਬੀਰ ਸਿੰਘ ਆਹਲੂਵਾਲੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਜਥੇਦਾਰ ਕਾਬਲ ਸਿੰਘ, ਭਾਗ ਸਿੰਘ, ਹਰਦੀਪ ਸਿੰਘ, ਨੰਬਰਦਾਰ ਰਣਧੀਰ ਸਿੰਘ, ਤਰਸੇਮ ਸਿੰਘ, ਪਰਮਿੰਦਰ ਸਿੰਘ ਸੰਧੂ, ਬਲਜੀਤ ਸਿੰਘ ਮੱਲ੍ਹਾਂ, ਗੁਰਮੇਜ ਸਿੰਘ, ਬਿੱਕਰ ਸਿੰਘ ਸੰਧੂ, ਮੇਅਰ ਸਿੰਘ, ਗੋਲਡੀ ਆਹਲੂਵਾਲੀਆ ਗੋਇੰਦਵਾਲ, ਹਰਜਿੰਦਰ ਸਿੰਘ, ਐੱਸ.ਬੰਟੀ, ਆਤਮਾ ਸਿੰਘ ਸਾਬਕਾ ਸਰਪੰਚ, ਰਵੀ ਕੁਮਾਰ, ਸੁਨੀਲ ਕਪੂਰ, ਕੰਵਲਜੀਤ ਸਿੰਘ, ਇਸ਼ਾਨ ਕੁਮਾਰ, ਅਮਿਤ ਬਹਲ ਆਦਿ ਹਾਜ਼ਰ ਸਨ।

Related News