ਖੇਤਰ ’ਚ ਅਮਨ ਸ਼ਾਂਤੀ ਦੀ ਸਥਿਤੀ ਰੱਖੀ ਜਾਵੇਗੀ ਕਾਇਮ: ਇੰਸ. ਅਸ਼ਵਨੀ ਕੁਮਾਰ

Sunday, Feb 24, 2019 - 03:51 AM (IST)

ਖੇਤਰ ’ਚ ਅਮਨ ਸ਼ਾਂਤੀ ਦੀ ਸਥਿਤੀ ਰੱਖੀ ਜਾਵੇਗੀ ਕਾਇਮ: ਇੰਸ. ਅਸ਼ਵਨੀ ਕੁਮਾਰ
ਤਰਨਤਾਰਨ (ਲਾਲੂਘੁੰਮਣ, ਬਖਤਾਵਰ)-ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਖੇਤਰ ਅੰਦਰ ਅਮਨ ਸ਼ਾਂਤੀ ਦੀ ਸਥਿਤੀ ਕਾਇਮ ਰੱਖਣ ਲਈ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵਲੋਂ ਹਰ ਸੰਭਵ ਯਤਨ ਜਾਰੀ ਰੱਖੇ ਜਾਣਗੇ। ਇਹ ਪ੍ਰਗਟਾਵਾ ਥਾਣੇ ਦੇ ਨਵ ਨਿਯੁਕਤ ਮੁੱਖੀ ਇੰਸ. ਅਸ਼ਵਨੀ ਕੁਮਾਰ ਨੇ ਕੀਤਾ। ਉਨ੍ਹਾਂ ਖੇਤਰ ਅੰਦਰੋਂ ਨਸ਼ਾਖੋਰੀ ਨੂੰ ਖਤਮ ਕਰਨ ਲਈ ਮੈਡੀਕਲ ਸਟੋਰਾਂ ਵਾਲਿਆਂ ਤੋਂ ਸਹਿਯੋਗ ਦੀ ਮੰਗ ਕੀਤੀ ਤੇ ਕਿਹਾ ਕਿ ਕੋਈ ਵੀ ਕੈਮਿਸਟ ਨਸ਼ੀਲੀ ਵਸਤੂ ਦੀ ਵਿਕਰੀ ਨਾ ਕਰੇ। ਇਸ ਮੌਕੇ ਕਾਂਗਰਸ ਸਪੋਰਟਸ ਸੈਲ ਦੇ ਸੂਬਾ ਜਨਰਲ ਸਕੱਤਰ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਅਤੇ ਸੋਸ਼ਲ ਮੀਡੀਆ ਸੈਲ ਕਾਂਗਰਸ ਦੇ ਆਗੂ ਗੁਣਰਾਜ ਸਿੰਘ ਬੰਟੀ ਗੰਡੀਵਿੰਡ ਵਲੋਂ ਥਾਣਾ ਮੁੱਖੀ ਸਨਮਾਨਤ ਕਰਦਿਆ ਜੀ ਆਇਆ ਆਖਿਆ ਗਿਆ। ਇਸ ਸਮੇਂ ਦਿਲਬਾਗ ਸਿੰਘ ਗੰਡੀਵਿੰਡ ਸਮੇਤ ਹੋਰ ਪੁਲਸ ਕਰਮਚਾਰੀ ਹਾਜ਼ਰ ਸਨ।

Related News