ਦਿਨ-ਦਿਹਾੜੇ ਲੁਟੇਰਿਆਂ ਨੇ ਪਿਸਤੌਲ ਦੀ ਨੌਕ ''ਤੇ ਗਹਿਣੇ ਤੇ ਨਕਦੀ ਲੁੱਟੀ
Friday, Nov 30, 2018 - 12:05 PM (IST)

ਤਰਨਤਾਰਨ (ਲਾਲੂਘੁੰਮਣ) : ਸ਼ੁੱਕਵਾਰ ਸਵੇਰੇ ਅਹਿਮਦਗੜ੍ਹ ਦੇ ਰਿਹਾਇਸ਼ੀ ਇਲਾਕੇ 'ਚ ਦਿਨ-ਦਿਹਾੜੇ ਪਿਸਤੌਲ ਦੀ ਨੌਕ 'ਤੇ ਨਕਾਬਪੋਸ਼ਾਂ ਵਲੋਂ ਗਹਿਣੇ ਤੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਕਾਬਪੋਸ਼ ਲੁਟੇਰਿਆਂ ਨੇ ਇਕ ਘਰ 'ਚ ਦਾਖਲ ਹੋ ਕੇ ਪਿਸਤੌਲ ਦੀ ਨੌਕ 'ਤੇ 7 ਲੱਖ ਦੀ ਨਕਦੀ ਤੇ 3 ਲੱਖ ਦੇ ਗਹਿਣੇ ਲੁੱਟ ਲਏ। ਇਸ ਦੌਰਾਨ ਲੁਟੇਰਿਆਂ ਨੇ ਹਵਾ 'ਚ ਵੀ ਫਾਇਰ ਕੀਤੇ। ਪੁਲਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।