ਪੋਸਟਮਾਰਟਮ ਰੂਮ ’ਚ ਇਕੱਠੀਆਂ ਰੱਖੀਆਂ ਜਾ ਰਹੀਆਂ ਕੋਰੋਨਾ ਸਣੇ ਆਮ ਮਿ੍ਰਤਕਾਂ ਦੀਆਂ ਲਾਸ਼ਾਂ

Friday, Jun 19, 2020 - 03:15 PM (IST)

ਪੋਸਟਮਾਰਟਮ ਰੂਮ ’ਚ ਇਕੱਠੀਆਂ ਰੱਖੀਆਂ ਜਾ ਰਹੀਆਂ ਕੋਰੋਨਾ ਸਣੇ ਆਮ ਮਿ੍ਰਤਕਾਂ ਦੀਆਂ ਲਾਸ਼ਾਂ

ਤਰਨਤਾਰਨ (ਰਮਨ) : ਸਿਵਲ ਹਸਪਤਾਲ ਵਿਖੇ ਮੌਜੂਦ ਪੋਰਟਮਾਰਟਮ ਰੂਮ ‘ਚ ਇਕੋ ਥਾਂ ਆਮ ਅਤੇ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਨੂੰ ਰੱਖਣ ਨਾਲ ਕੋਰੋਨਾ ਵਾਇਰਸ ਸਿਹਤ ਕਰਮਚਾਰੀਆਂ ਨੂੰ ਕਿਸੇ ਵੇਲੇ ਵੀ ਆਪਣਾ ਸ਼ਿਕਾਰ ਬਣਾ ਸਕਦਾ ਹੈ, ਜਿਸ ਤਹਿਤ ਸਿਹਤ ਵਿਭਾਗ ਨੂੰ ਇਸ ਬਚਾਉ ਲਈ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਵੱਖਰੇ ਥਾਂ ਤੇ ਰੱਖਣ ਲਈ ਕਦਮ ਚੁੱਕਣ ਦੀ ਲੋੜ ਹੈ।

ਇਹ ਵੀ ਪੜ੍ਹੋਂ : ਕੁੱਤਿਆਂ ਦੇ ਲੈਣ-ਦੇਣ ਨੂੰ ਲੈ ਕੇ ਸ਼ਰੇਆਮ ਚਲਾਈਆਂ ਗੋਲੀਆਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਭਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਕੈਰੋਵਾਲ ਨੇ ਦੱਸਿਆ ਕਿ ਉਸ ਦੀ ਨਾਨੀ ਚਰਨ ਕੌਰ (70) ਨਿਵਾਸੀ ਪਿੰਡ ਮਾਲਚੱਕ ਦੀ ਸਿਹਤ ਬੀਤੀ 17 ਜੂਨ ਨੁੰ ਅਚਾਣਕ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਉਸੇ ਦਿਨ ਸ਼ਾਮ ਨੂੰ ਮੌਤ ਹੋ ਗਈ ਸੀ। ਗੁਰਭਿੰਦਰਰ ਨੇ ਦੱਸਿਆ ਕਿ ਡਾਕਟਰਾਂ ਵਲੋ ਉਸ ਦੀ ਨਾਨੀ ਦਾ ਕੋਰੋਨਾ ਸਬੰਧੀ ਸੈਂਪਲ ਤਾਂ ਲੈ ਲਿਆ ਗਿਆ ਜਿਸ ਦੀ ਰਿਪੋਰਟ ‘ਚ ਹੋਈ ਦੇਰੀ ਕਾਰਨ ਲਾਸ਼ ਨੂੰ ਪੋਸਟਮਾਰਟਮ ਰੂਮ ‘ਚ ਰੱਖ ਲਿਆ ਗਿਆ। ਤਿੰਨ ਦਿਨਾਂ ਬਾਅਦ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਉਪਰੰਤ ਲਾਸ਼ ਨੂੰ ਲਿਜਾਣ ਦਾ ਹੁਕਮ ਮਿਲਿਆ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਪੋਸਟਮਾਰਟਮ ਰੂਮ ਅੰਦਰ ਇਕੋ ਥਾਂ ’ਤੇ ਕੋਰੋਨਾ ਪੀੜਤ ਅਤੇ ਆਮ ਮ੍ਰਿਤਕ ਦੀ ਲਾਸ਼ ਨੂੰ ਰੱਖਿਆ ਜਾਂਦਾ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਨੂੰ ਵੱਖਰੇ ਤੌਰ ’ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਸਿਹਤ ਕਰਮਚਾਰੀ, ਡਾਕਟਰ ਅਤੇ ਆਮ ਲੋਕ ਕੋਰੋਨਾ ਦੇ ਸ਼ਿਕਾਰ ਹੋਣ ਤੋਂ ਬੱਚ ਸਕਣ। ਇਸ ਮੌਕੇ ਮ੍ਰਿਤਕ ਦੀ ਲੜਕੀ ਗੁਰਮੀਤ ਕੌਰ, ਲੜਕੇ ਪ੍ਰਧਾਨ ਸਿੰਘ ਨੇ ਸਿਹਤ ਵਿਭਾਗ ਤੋ ਮ੍ਰਿਤਕ ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਪਹਿਲ ਦੇ ਅਧਾਰ ਤੇ ਜਾਰੀ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਰੂਮ ਨੂੰ ਰੋਜਾਨਾ ਸੈਨੇਟਾਈਜ਼ ਕੀਤਾ ਜਾਂਦਾ ਹੈ, ਜਦਕਿ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਨੂੰ ਵੱਖਰੀ ਕੈਂਡੀ ‘ਚ ਪੈਕ ਕਰਕੇ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਵਲੋਂ ਅਹਿਤੀਆਤ ਵਰਤਦੇ ਹੋਏ ਡਿਊਟੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਪਠਾਨਕੋਟ 'ਚ ਵੀ ਬੇਕਾਬੂ ਹੋ ਰਿਹਾ ਕੋਰੋਨਾ , 8 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ


author

Baljeet Kaur

Content Editor

Related News