ਸ਼ਰਮਨਾਕ ਘਟਨਾ: ਸ਼ਰੇਆਮ ਗੋਲੀਆਂ ਚਲਾ ਕੇ ਗਾਂ ਨੂੰ ਮੌਤ ਦੇ ਘਾਟ ਉਤਾਰਿਆ

Saturday, Jul 11, 2020 - 12:09 PM (IST)

ਸ਼ਰਮਨਾਕ ਘਟਨਾ: ਸ਼ਰੇਆਮ ਗੋਲੀਆਂ ਚਲਾ ਕੇ ਗਾਂ ਨੂੰ ਮੌਤ ਦੇ ਘਾਟ ਉਤਾਰਿਆ

ਤਰਨਤਾਰਨ (ਰਮਨ) : ਪਿੰਡ ਢੋਟੀਆਂ ਵਿਖੇ ਇਕ ਗਾਂ ਨੂੰ ਸਿਰ 'ਚ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਹਿੰਦੂ ਜਥੇਬੰਦੀਆਂ ਵਲੋਂ ਇਸ ਘਟਨਾ ਦੀ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ, ਉੱਥੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋਂ : ਰਾਡ ਅਤੇ ਇੱਟਾਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨਾਲ ਵੀ ਕੀਤੀ ਦਰਿੰਦਗੀ

ਜਾਣਕਾਰੀ ਅਨੁਸਾਰ ਪਿੰਡ ਢੋਟੀਆਂ ਦਾ ਨਿਵਾਸੀ ਸ਼ਮਸ਼ੇਰ ਸਿੰਘ ਪੁੱਤਰ ਅਮਰੀਕ ਸਿੰਘ ਬੀਤੀ ਰਾਤ 10.30 ਵਜੇ ਆਪਣੇ ਨੌਕਰ ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਨਾਲ ਜ਼ਮੀਨ ਵਾਹ ਰਿਹਾ ਸੀ, ਕਿ ਉਸ ਨੇ ਵੇਖਿਆ ਕਿ ਪਿੰਡ ਦੇ ਪੁਲ ਵਲੋਂ ਇਕ ਟਰੈਕਟਰ ਆ ਰਿਹਾ ਹੈ, ਜਿਸ ਦੇ ਪਿੱਛੇ ਇਕ ਕਾਲੇ ਰੰਗ ਦੀ ਗਾਂ ਬੰਨੀ ਹੋਈ ਸੀ। ਇਸ ਦੌਰਾਨ ਅਚਾਨਕ 2 ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਨਜ਼ਦੀਕ ਜਾ ਵੇਖਿਆ ਤਾਂ ਗਾਂ ਦੇ ਮੱਥੇ 'ਚ ਗੋਲੀਆਂ ਵੱਜੀਆਂ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਜੰਗਬੀਰ ਸਿੰਘ ਪੁੱਤਰ ਅਮਰ ਸਿੰਘ ਨੇ ਆਪਣੇ ਹੱਥ 'ਚ ਪਿਸਤੌਲ ਫੜੀ ਹੋਈ ਸੀ ਤੇ ਉਸ ਦੇ ਸਾਥੀ ਨੇ ਹੱਥ 'ਚ ਡਾਂਗ ਫੜੀ ਹੋਈ ਸੀ, ਜੋ ਟਰੈਕਟਰ ਨਾਲ ਸੰਗਲ ਸਣੇ ਬੰਨੀ ਹੋਈ ਗਾਂ ਨੂੰ ਖੋਲ੍ਹ ਟਰੈਕਟਰ ਭਜਾ ਕੇ ਲੈ ਗਏ। ਜਦੋਂ ਪਿੱਛਾ ਕੀਤਾ ਤਾਂ ਉਕਤ ਵਿਅਕਤੀ ਨੇ ਉਨ੍ਹਾਂ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਆਪਣੇ ਨੌਕਰ ਸਣੇ ਪਿੰਡ ਵੇਈਪੂਈਂ ਦੀ ਪਾਣੀ ਵਾਲੀ ਟੈਂਕੀ ਨਜ਼ਦੀਕ ਪੁੱਜੇ ਤਾਂ ਜੰਗਬੀਰ ਸਿੰਘ ਵਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋਂ :  ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ

ਇਸ ਸਬੰਧੀ ਪਵਨ ਕੁੰਦਰਾ ਢੋਟੀਆਂ ਸਣੇ ਹੋਰ ਹਿੰਦੂ ਨੇਤਾਵਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇਸ ਸਬੰਧੀ ਥਾਣਾ ਸਰਹਾਲੀ ਦੇ ਮੁਖੀ ਇਸੰਪੈਕਟਰ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਦੇ ਹੋਏ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਸੇਰ ਨੂੰ ਟੱਕਰਿਆ ਸਵਾ ਸੇਰ, ਲਾਈਨਮੈਨ ਦੇ ਚਲਾਨ ਦਾ ਬਦਲਾ, ਥਾਣੇ ਦੀ ਬਿਜਲੀ ਕੱਟ ਕੇ ਕੀਤਾ 1.45 ਲੱਖ ਜੁਰਮਾਨਾ


author

Baljeet Kaur

Content Editor

Related News