ਧੋਖੇ ਨਾਲ ਸਕੂਲ ਤੋਂ ਵਿਦਿਆਰਣ ਨੂੰ ਦਿਵਾਈ ਛੁੱਟੀ, ਰਸਤੇ 'ਚ ਮਿਟਾਈ ਆਪਣੀ ਹਵਸ

Sunday, Mar 01, 2020 - 10:04 AM (IST)

ਧੋਖੇ ਨਾਲ ਸਕੂਲ ਤੋਂ ਵਿਦਿਆਰਣ ਨੂੰ ਦਿਵਾਈ ਛੁੱਟੀ, ਰਸਤੇ 'ਚ ਮਿਟਾਈ ਆਪਣੀ ਹਵਸ

ਤਰਨਤਾਰਨ (ਰਾਜੂ) : ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਮੁਸਤੱਦਾ ਸਿੰਘ ਵਾਸੀ 11ਵੀਂ ਜਮਾਤ 'ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੂੰ ਸਰਕਾਰੀ ਸਕੂਲ 'ਚੋਂ ਧੋਖੇ ਨਾਲ ਘਰ ਲਿਜਾਣ ਦਾ ਬਹਾਨਾ ਬਣਾ ਕੇ ਪੱਟੀ ਸ਼ਹਿਰ ਲਿਆ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਤਲਵੰਡੀ ਮੁਸਤੱਦਾ ਸਿੰਘ ਨਿਵਾਸੀ 17 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਘਰਿਆਲਾ ਵਿਖੇ 11ਵੀਂ ਜਮਾਤ ਦੀ ਵਿਦਿਆਰਥਣ ਹੈ।

ਬੀਤੇ ਦਿਨੀਂ ਉਹ ਆਪਣੇ ਸਕੂਲ ਪੜ੍ਹਨ ਆਈ ਹੋਈ ਸੀ ਤਾਂ ਉਸ ਦੇ ਹੀ ਪਿੰਡ ਦੇ ਦੋ ਨੌਜਵਾਨ ਜਗਰੂਪ ਸਿੰਘ ਉਰਫ ਜੱਗੂ ਅਤੇ ਲਵਪ੍ਰੀਤ ਸਿੰਘ ਉਰਫ ਬੱਬਾ ਸਾਡੇ ਸਕੂਲ 'ਚ ਆਏ ਅਤੇ ਕਲਾਸ ਟੀਚਰ ਨੂੰ ਕਿਹਾ ਕਿ ਉਸ ਦੀ ਮਾਤਾ ਬੀਮਾਰ ਹੈ ਅਤੇ ਘਰ ਬੁਲਾ ਰਹੀ ਹੈ, ਜਿਸ 'ਤੇ ਮੈਡਮ ਨੇ ਉਸ ਨੂੰ ਇਨ੍ਹਾਂ ਨਾਲ ਘਰ ਭੇਜ ਦਿੱਤਾ ਪਰ ਉਕਤ ਨੌਜਵਾਨਾਂ ਨੇ ਉਸ ਨੂੰ ਘਰ ਲਿਜਾਣ ਦੀ ਬਜਾਏ ਪੱਟੀ ਸ਼ਹਿਰ ਲੈ ਆਏ। ਜਿੱਥੇ ਦੋਵਾਂ ਨੇ ਇਕ ਘਰ 'ਚ ਲਿਜਾ ਕੇ ਉਸ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਨਾਹ ਕੀਤਾ ਅਤੇ ਸ਼ਾਮ 8.30 ਵਜੇ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਦੇ ਬਾਹਰ ਗੁਰਦੁਆਰੇ ਕੋਲ ਛੱਡ ਗਏ ਅਤੇ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਪਰ ਉਸ ਨੇ ਘਰ ਆ ਕੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਸਬ ਇੰਸਪੈਕਟਰ ਰੇਨੂੰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ 'ਤੇ ਜਗਰੂਪ ਸਿੰਘ ਉਰਫ ਜੱਗੂ ਪੁੱਤਰ ਤਰਸੇਮ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਬੱਬਾ ਵਾਸੀਆਨ ਤਲਵੰਡੀ ਮੁਸਤੱਦਾ ਸਿੰਘ ਖਿਲਾਫ ਮੁਕੱਦਮਾ ਨੰਬਰ 363/366/376ਡੀ/506 ਆਈ.ਪੀ.ਸੀ., 3,4,5,6 ਪੋਕਸੋ ਐਕਟ 2012 ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Baljeet Kaur

Content Editor

Related News