ਤਰਨਤਾਰਨ : ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ

Saturday, Jun 13, 2020 - 10:56 AM (IST)

ਤਰਨਤਾਰਨ : ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ

ਤਰਨਤਾਰਨ (ਰਾਜੂ) : ਜ਼ਿਲਾ ਤਰਨਤਾਰਨ ਦੇ ਪਿੰਡ ਭਗਵਾਨਪੁਰਾ ਨਿਵਾਸੀ ਨਾਬਾਲਗ ਲੜਕੀ ਨੂੰ ਆਪਣੇ ਜਾਲ ਵਿਚ ਫਸਾ ਕੇ ਨੌਜਵਾਨ ਵਲੋਂ ਜਬਰ-ਜ਼ਨਾਹ ਕਰਨ ਅਤੇ ਅਸ਼ਲੀਲ ਤਸਵੀਰਾਂ ਖਿੱਚ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਪੁਲਸ ਨੇ ਨੌਜਵਾਨ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਹੁਣ ਲੋੜਵੰਦ ਖੁਸਰਿਆਂ ਦੇ ਚੁੱਲ੍ਹੇ ਵੀ ਬਲ਼ਦੇ ਰੱਖੇਗਾ ਦੁਬਈ ਵਾਲਾ ਸਰਦਾਰ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਭਗਵਾਨਪੁਰਾ ਨਿਵਾਸੀ 15 ਸਾਲਾਂ ਲੜਕੀ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਹ ਆਪਣੀ ਮਾਸੀ ਦੇ ਘਰ ਪਿੰਡ ਬਾਹਮਣੀਵਾਲਾ ਗਈ ਸੀ ਜਿੱਥੇ ਉਸ ਦੀ ਦੋਸਤੀ ਗੁਆਂਢ ਰਹਿੰਦੇ ਨੌਜਵਾਨ ਹਰਮਨਪ੍ਰੀਤ ਸਿੰਘ ਨਾਲ ਹੋ ਗਈ ਅਤੇ ਉਨ੍ਹਾਂ ਵਿਚਕਾਰ ਪ੍ਰੇਮ ਸਬੰਧ ਬਣ ਗਏ। ਅਗਲੇ ਸਾਲ ਜਦ ਉਹ ਦੁਬਾਰਾ ਆਪਣੀ ਮਾਸੀ ਕੋਲ ਪਿੰਡ ਬਾਹਮਣੀਵਾਲਾ ਆਈ ਤਾਂ ਉਕਤ ਨੌਜਵਾਨ ਨੇ ਉਸ ਨੂੰ ਵਿਆਹ ਕਰਵਾਉਣ ਦੇ ਝਾਂਸੇ ਵਿਚ ਫਸਾ ਕੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਅਤੇ ਬਾਅਦ ਵਿਚ ਵੀ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਦੌਰਾਨ ਉਕਤ ਨੌਜਵਾਨ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ ਅਤੇ ਧਮਕੀ ਦੇਣ ਲੱਗ ਪਿਆ ਕਿ ਜੇਕਰ ਕਿਸੇ ਨੂੰ ਦੱਸਿਆ ਜਾਂ ਮੇਰਾ ਕਹਿਣਾ ਨਾ ਮੰਨਿਆਂ ਤਾਂ ਇਹ ਤਸਵੀਰਾਂ ਇੰਟਰਨੈੱਟ 'ਤੇ ਪਾ ਦੇਵੇਗਾ। ਪਰ ਉਸ ਨੇ ਕਹਿਣਾ ਨਾ ਮੰਨਿਆ ਤਾਂ ਉਕਤ ਨੌਜਵਾਨ ਨੇ ਤਸਵੀਰਾਂ ਵਾਇਰਲ ਕਰ ਦਿੱਤੀਆਂ। ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਸਬ ਇੰਸਪੈਕਟਰ ਕਿਰਨਪਾਲ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ 'ਤੇ ਹਰਮਨਪ੍ਰੀਤ ਸਿੰਘ ਵਾਸੀ ਬਾਹਮਣੀਵਾਲਾ ਖਿਲਾਫ ਮੁਕੱਦਮਾ ਨੰਬਰ 122 ਧਾਰਾ 376/506 ਆਈ.ਪੀ.ਸੀ., 4 ਪੋਸਕੋ ਐਕਟ, 67ਏ-ਆਈ.ਟੀ. ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਦੁਖਾਂਤ : ਇੱਧਰ ਲੜਕੀ ਦੀ ਹੋਈ ਡੋਲੀ ਵਿਦਾ, ਉੱਧਰ ਮਾਂ-ਪੁੱਤ ਦੀ ਹੋਈ ਅੰਤਿਮ ਵਿਦਾਈ


author

Baljeet Kaur

Content Editor

Related News