ਭਾਰਤ ਪਾਕਿ ਸਰਹੱਦ ਨੇੜਿਓਂ ਵੱਡੀ ਗਿਣਤੀ 'ਚ ਅਸਲਾ ਬਰਾਮਦ, ਖ਼ੁਫ਼ੀਆ ਏਜੰਸੀਆਂ ਦੀ ਉੱਡੀ ਨੀਂਦ

Monday, Sep 14, 2020 - 01:15 PM (IST)

ਭਾਰਤ ਪਾਕਿ ਸਰਹੱਦ ਨੇੜਿਓਂ ਵੱਡੀ ਗਿਣਤੀ 'ਚ ਅਸਲਾ ਬਰਾਮਦ, ਖ਼ੁਫ਼ੀਆ ਏਜੰਸੀਆਂ ਦੀ ਉੱਡੀ ਨੀਂਦ

ਤਰਨਤਾਰਨ (ਰਮਨ) : ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਲੱਗਦੀ ਭਾਰਤ ਪਾਕਿ ਸਰਹੱਦ ਨੇੜਿਓਂ ਬੀਤੇ ਕੱਲ ਵੱਡੀ ਗਿਣਤੀ 'ਚ ਬਰਾਮਦ ਕੀਤੇ ਗਏ ਅਸਲੇ ਨੂੰ ਵੇਖਦੇ ਹੋਏ ਜ਼ਿਲ੍ਹਾ ਪੁਲਸ ਅਤੇ ਬੀ. ਐੱਸ. ਐੱਫ. ਨੇ ਜਿੱਥੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ, ਉੱਥੇ ਵੱਖ-ਵੱਖ ਖ਼ੁਫ਼ੀਆਂ ਏਜੰਸੀਆਂ ਨੇ ਆਪਣਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੀ ਕੌਮਾਂਤਰੀ ਸਰੱਹਦ ਰਾਹੀਂ ਇਸ ਸਾਲ ਫਿਰ ਪੰਜਾਬ ਦੇ ਚੰਗੇ ਭਲੇ ਮਾਹੌਲ ਨੂੰ ਖ਼ਰਾਬ ਕਰਨ ਦੇ ਮਕਸਦ ਨਾਲ ਪਾਕਿਸਤਾਨ 'ਚ ਬੈਠੇ ਰੈੱਡ ਆਰਟੀਕਲ ਅਤੇ ਅੱਤਵਾਦੀ ਸੰਗਠਨਾਂ ਵਲੋਂ ਕੀਤੀ ਜਾ ਰਹੀ ਸਾਜਿਸ਼ ਤਹਿਤ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਪੁੱਜਣ ਦਾ ਡਰ ਜ਼ਿਲ੍ਹਾ ਪੁਲਸ ਨੂੰ ਸਤਾਉਂਣ ਲੱਗ ਪਿਆ ਹੈ, ਜਿਸ ਕਾਰਨ ਪੁਲਸ ਦੇ ਨਾਲ-ਨਾਲ ਖ਼ੁਫੀਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, 6 ਸਾਲਾਂ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਜਾਣਕਾਰੀ ਅਨੁਸਾਰ 22 ਅਗਸਤ ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਅੰਦਰ ਜੋ ਭਾਰਤ ਪਾਕਿ ਸਰਹੱਦ ਉੱਪਰ ਮੌਜੂਦ ਹੈ, ਵਿਖੇ ਦਾਖ਼ਲ ਹੋਏ 5 ਪਾਕਿਸਤਾਨੀ ਘੁਸਪੈਠੀਆਂ ਨੂੰ ਬੀ. ਐੱਸ. ਐੱਫ. ਵਲੋਂ ਮੌਕੇ 'ਤੇ ਹੀ ਢੇਰੀ ਕਰ ਦਿੱਤਾ ਗਿਆ ਸੀ। ਜਿਸ ਦੌਰਾਨ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਏ. ਕੇ. 47 ਰਾਈਫਲ ਸਮੇਤ 2 ਮੈਗਜ਼ੀਨ 27 ਜ਼ਿੰਦਾ ਰੌਂਦ, 4 ਚਾਈਨਾ ਮੇਡ ਪਿਸਤੌਲ, 109 ਜਿੰਦਾ ਰੌਂਦ, 2 ਮੋਬਾਇਲ ਫੋਨ, 9 ਕਿਲੋ 920 ਗ੍ਰਾਮ ਹੈਰੋਇਨ ਅਤੇ 610 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਸੀ। ਮਾਰੇ ਗਏ ਘੁਸਪੈਠੀਆਂ ਨਾਲ ਸੰਪਰਕ 'ਚ ਰਹੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਨਿਵਾਸੀ ਗੁਰਬੀਰ ਸਿੰਘ ਉਰਫ ਗੋਰਾ ਪੁੱਤਰ ਸੁਬੇਗ ਸਿੰਘ ਅਤੇ ਗਰੁਬਖਸ਼ ਸਿੰਘ ਉਰਫ਼ ਜੱਸਾ ਪੁੱਤਰ ਸਵਰਨ ਸਿੰਘ ਤੋਂ ਇਲਾਵਾ ਪਿੰਡ ਧੂੰਦਾ ਨਿਵਾਸੀ ਜੋਧਬੀਰ ਸਿੰਘ ਪੁੱਤਰ ਜਸਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਦੀ ਅਸਲੀਅਤ ਸਾਹਮਣੇ ਆਉਣ 'ਤੇ ਜਿੱਥੇ ਜ਼ਿਲ੍ਹਾ ਪੁਲਸ ਹੈਰਾਨ ਰਹਿ ਗਈ ਉੱਥੇ ਖੁਫ਼ੀਆਂ ਏਜੰਸੀਆਂ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਨਜ਼ਰ ਆਏ।

ਇਹ ਵੀ ਪੜ੍ਹੋ : ਡਾਕੀਆ ਘਰ 'ਚ ਦੇ ਗਿਆ ਪਾਸਪੋਰਟ, ਵੇਖ ਪਰਿਵਾਰ ਦੇ ਉਡ ਗਏ ਹੋਸ਼

ਗ੍ਰਿਫ਼ਤਾਰ ਕੀਤੇ ਗਏ ਇਹ ਚਾਰੇ ਮੁਲਜ਼ਮ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਦੇ ਹੋਏ ਪਹਿਲਾਂ ਕਈ ਅਸਲੇ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਹੋਰ ਸਮੱਗਲਰਾਂ ਤੱਕ ਪਹੁੰਚਾਉਣ ਦਾ ਕੰਮ ਕਰ ਚੁੱਕੇ ਸਨ। ਜਿਸ ਨਾਲ ਫ਼ਿਰੋਜ਼ਪੁਰ ਪੁਲਸ ਜੋਨ ਅਧੀਨ ਆਉਂਦੇ ਜ਼ਿਲ੍ਹਾ ਤਰਨਤਾਰਨ ਦੀ ਪੁਲਸ ਨੂੰ ਇਹ ਗੱਲ ਸਾਫ਼ ਹੋ ਗਈ ਸੀ ਕਿ ਪਾਕਿਸਤਾਨ ਤੋਂ ਸਰਹੱਦ ਅੰਦਰ ਕਈ ਖੇਪਾਂ ਆ ਚੁੱਕੀਆਂ ਹਨ ਜਾਂ ਫਿਰ ਆਉਣੀਆਂ ਬਾਕੀ ਹਨ। ਜਿਸ ਦੌਰਾਨ ਬੀਤੇ ਕੱਲ ਫਿਰੋਜ਼ਪੁਰ ਜ਼ਿਲੇ ਨਾਲ ਲੱਗਦੀ ਸਰੱਹਦ ਤੋਂ ਬੀ. ਐੱਸ. ਐੱਫ. ਨੇ ਸਰਚ ਅਭਿਆਨ ਕਰਦੇ ਹੋਏ ਏ. ਕੇ. 47 ਰਾਈਫਲਾਂ, ਵਿਦੇਸ਼ੀ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ, ਜਿਸ ਦੇ ਸਬੰਧ ਸਿੱਧੇ ਤੌਰ 'ਤੇ ਮਾਰੇ ਗਏ ਘੁਸਪੈਠੀਆਂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਹੋਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ

ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਤਹਿਤ ਜ਼ਿਲ੍ਹਾ ਤਰਨਤਾਰਨ ਅੰਦਰ ਸਾਲ 2019 ਦੌਰਾਨ ਜਿੱਥੇ 4 ਸਤੰਬਰ ਦੀ ਰਾਤ ਨੂੰ ਪਿੰਡ ਪੰਡੋਰੀ ਗੋਲਾ ਵਿਖੇ ਬੰਬ ਧਮਾਕਾ ਹੋਇਆ ਦੀ ਉੱਥੇ ਕੁਝ ਦਿਨਾਂ ਬਾਅਦ ਹੀ ਪਿੰਡ ਚੋਹਲਾ ਸਾਹਿਬ ਵਿਖੇ ਪਾਕਿਸਤਾਨ 'ਚ ਬੈਠੇ ਅੱਤਵਾਦੀ ਸੰਗਠਨ ਅਤੇ ਰੈੱਡ ਆਰਟੀਕਲ ਦੇ ਹੁਕਮਾਂ ਤਹਿਤ ਕਰੀਬ 8 ਡਰੋਨਾਂ ਦੀ ਮਦਦ ਨਾਲ ਭੇਜਿਆ ਗਿਆ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਦੇ ਹੋਏ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਟੇਟ ਸੈੱਲ ਦੀ ਵਿਸ਼ੇਸ਼ ਟੀਮ ਵਲੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਅੱਤਵਾਦੀਆਂ ਦੀ ਨਿਸ਼ਾਨਦੇਹੀ ਉੱਪਰ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ ਤੋਂ ਜਿੱਥੇ ਨਸ਼ਟ ਕੀਤੇ ਗਏ ਡਰੋਨ ਦੇ ਪੁਰਜੇ ਬਰਾਮਦ ਕੀਤੇ ਗਏ ਸਨ,ਉੱਥੇ ਕਰੀਬ 5 ਹੋਰ ਸਾਥੀਆਂ ਨੂੰ ਇਸ ਸਾਜਿਸ਼ 'ਚ ਸ਼ਾਮਲ ਹੋਣ ਸਬੰਧੀ ਗ੍ਰਿਫਤਾਰ ਕਰਵਾਇਆ ਸੀ।

ਇਹ ਵੀ ਪੜ੍ਹੋ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਵੱਖਰੇ ਕੌਮੀ ਘਰ ਦੀ ਮੰਗ ਦਾ ਕੀਤਾ ਸਮਰਥਨ

ਭਾਰਤ-ਪਾਕਿਸਤਾਨ ਦੀ ਸਰਹੱਦ ਖੇਮਕਰਨ, ਖਾਲੜਾ ਅਤੇ ਹੋਰਾਂ ਰਾਹੀਂ ਇਸ ਮਹੀਨੇ ਫਿਰ ਤੋਂ ਕੋਈ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਆਉਣ ਦਾ ਡਰ ਜ਼ਿਲ੍ਹਾ ਪੁਲਸ ਨੂੰ ਸਤਾਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਵਿਦੇਸ਼ਾਂ 'ਚ ਬੈਠੇ ਦੇਸ਼ ਵਿਰੋਧੀ ਸੰਗਠਨ ਅਤੇ ਅੱਤਵਾਦੀਆਂ ਨੂੰ ਸਤੰਬਰ ਮਹੀਨਾ ਰਾਸ ਆਉਂਦਾ ਰਿਹਾ ਹੈ ਪ੍ਰੰਤੂ ਡਰੋਨ ਅਤੇ ਸਰੱਹਦ ਰਾਹੀਂ ਭੇਜੀਆਂ ਜਾਣ ਵਾਲੀਆਂ ਖੇਪਾਂ ਨੂੰ ਪੁਲਸ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਬਰਾਮਦ ਕਰਨ 'ਚ ਸਫ਼ਲ ਹੁੰਦੀ ਨਜ਼ਰ ਆਈ ਹੈ। ਫਿਰੋਜ਼ਪੁਰ ਅੰਦਰ 12 ਸਤੰਬਰ ਨੂੰ ਪੁੱਜੀ ਹਥਿਆਰਾਂ ਦੀ ਖੇਪ ਨੂੰ ਮੁੱਖ ਰਖਦੇ ਹੋਏ ਜ਼ਿਲ੍ਹਾ ਪੁਲਸ ਨੇ ਸਰਹੱਦੀ ਇਲਾਕਿਆਂ 'ਚ ਵੱਸਦੇ ਸ਼ੱਕੀ ਵਿਅਕਤੀਆਂ ਦੀ ਸੂਚੀ ਤਿਆਰ ਕਰਦੇ ਹੋਏ ਉਨ੍ਹਾਂ ਉੱਪਰ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਦਾ ਜੇ ਪਾਕਿਸਤਾਨੀ ਸਮੱਗਲਰਾਂ ਜਾਂ ਰੈੱਡ ਆਰਟੀਕਲਜ ਨਾਲ ਕੋਈ ਸੰਪਰਕ ਹੈ ਤਾਂ ਉਸ ਨੂੰ ਤੋੜਦੇ ਹੋਏ ਗ੍ਰਿਫ਼ਤਾਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਗ੍ਰੰਥੀ ਦੀ ਘਿਨੌਣੀ ਕਰਤੂਤ, ਸੇਵਾ ਕਰਨ ਆਈ 11 ਸਾਲਾ ਬੱਚੀ ਨਾਲ ਗੁਰਦੁਆਰੇ 'ਚ ਕੀਤਾ ਗਲਤ ਕੰਮ

ਇਸ ਸਬੰਧੀ ਐੱਸ. ਐੱਸ. ਪੀ. ਧਰੁੱਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਮਾਰੇ ਗਏ ਘੁਸਪੈਠੀਆਂ ਤੋਂ ਬਾਅਦ ਜ਼ਿਲਾ ਪੁਲਸ ਵਲੋਂ ਸਰਹੱਦੀ ਇਲਾਕਿਆਂ 'ਚ ਰਹਿੰਦੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਦੇ ਹੋਏ ਗੁਪਤ ਢੰਗ ਨਾਲ ਲਿਸਟਾਂ ਤਿਆਰ ਕਰ ਰਹੀ ਹੈ, ਜਿਸ 'ਚ ਤਕਨੀਕੀ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਅੱਤਵਾਦੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ, ਜਿਸ 'ਚ ਪੁਲਸ ਨੂੰ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
 


author

Baljeet Kaur

Content Editor

Related News