ਤਰਨ ਤਾਰਨ ਜ਼ਿਲ੍ਹੇ ''ਚ 26 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
Sunday, Aug 23, 2020 - 12:47 AM (IST)
ਤਰਨਤਾਰਨ,(ਰਮਨ ਚਾਵਲਾ,ਗੁਰਪ੍ਰੀਤ ਢਿੱਲੋਂ)- ਪੰਜਾਬ ਸਰਕਾਰ ਵਲੋਂ ਕੋਰੋਨਾ ਬਿਮਾਰੀ ’ਤੇ ਨਕੇਲ ਪਾਉਣ ਲਈ ਰੋਜ਼ਾਨਾ ਨਵੇਂ ਹੁੱਕਮ ਜਾਰੀ ਕੀਤੇ ਜਾ ਰਹੇ ਹਨ, ਪਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸ਼ਨੀਵਾਰ ਦੀ ਸਵੇਰ ਭੇਜੇ ਗਏ ਕਰੀਬ 563 ਸੈਂਪਲਾਂ ’ਚੋਂ 26 ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਜਿੰਨ੍ਹਾਂ ’ਚ ਜ਼ਿਲਾ ਦੇ ਟ੍ਰੈਫਿਕ ਇੰਚਾਰਜ, ਹਲਕਾ ਵਿਧਾਇਕ ਦੇ ਨਜ਼ਦੀਕੀ ਇਕ ਕਾਂਗਰਸੀ ਨੇਤਾ, ਪੁਲਸ ਕਰਮਚਾਰੀਆਂ, ਰੇਡੀਓਗ੍ਰਾਫਰ ਅਤੇ ਹੋਰ ਵਿਅਕਤੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਅੰਦਰ ਰੈਪਿਡ ਟੈਸਟ ਕਰਨ ਲਈ ਕਿੱਟਾਂ ਦੀ ਭਾਰੀ ਕਮੀ ਕਾਰਨ ਲੋਕ ਸਵੈਬ ਸੈਂਪਲ ਦੇਣ ਲਈ ਮਜ਼ਬੂਰ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਤਰਨਤਾਰਨ ਦੇ ਐੱਸ. ਐੱਮ. ਓ. ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਆਉਣ ਵਾਲੇ ਵਿਅਕਤੀਆਂ ਅੰਦਰ ਕੋਰੋਨਾ ਸਬੰਧੀ ਪੁਸ਼ਟੀ ਕਰਨ ਲਈ ਟੈਸਟਾਂ ਦੀ ਗਿਣਤੀ 60 ਤੋਂ ਵਧਾ ਕੇ 190 ਤੱਕ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਸਪਤਾਲ ਅੰਦਰ ਐਮਰਜੈਂਸੀ ਦੌਰਾਨ ਕੋਰੋਨਾ ਟੈਸਟ ਕਰਨ ਲਈ ਨਵੀਂ ਤਕਨੀਕ ਵਾਲੀ “ਟਰੂਨੈਟ” ਨਾਮਕ ਮਸ਼ੀਨ ਤਿਆਰ ਹੈ। ਜਿਸ ਰਾਹੀਂ ਇਕ ਦਿਨ ’ਚ 16 ਕੋਰੋਨਾ ਸਬੰਧੀ ਟੈਸਟ (ਪ੍ਰਤੀ ਲੌਟ ਰਾਹੀਂ 4 ਟੈਸਟ) ਕੀਤੇ ਜਾ ਸਕਦੇ ਹਨ। ਇਸ ਟੈਸਟ ਦੀ ਮੁਕੰਮਲ ਰਿਪੋਰਟ ਪਤਾ ਕਰਨ ਲਈ ਕਰੀਬ 1 ਤੋਂ 2 ਘੰਟੇ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੀ ਉਸ ਵੇਲੇ ਲੈਬਾਟਰੀ ਟੈਕਨੀਸ਼ੀਅਨ ਵਲੋਂ ਕੀਤੀ ਜਾਵੇਗੀ ਜਦੋਂ ਕਿਸੇ ਮਰੀਜ਼ ਦਾ ਐਮਰਜੈਂਸੀ ਹਾਲਤ ਦੌਰਾਨ ਅਪ੍ਰੇਸ਼ਨ ਜਾਂ ਇਲਾਜ਼ ਕੀਤਾ ਜਾਣਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜ਼ਿਲੇ ਅੰਦਰ ਸ਼ਨੀਵਾਰ ਨੂੰ ਕੁੱਲ 26 ਵਿਅਕਤੀਆਂ ਦੀ ਕੋੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ’ਚ ਸਿਵਲ ਹਸਪਤਾਲ ਦੀ ਇਕ ਮਹਿਲਾ ਰੇਡੀਓਗ੍ਰਾਫਰ, ਇਕ ਵਿਧਾਇਕ ਦੇ ਨਜ਼ਦੀਕੀ ਕਾਂਗਰਸੀ ਨੇਤਾ, ਕੁੱਝ ਪੁਲਸ ਕਰਮਚਾਰੀ, ਸਰਕਾਰੀ ਕਰਮਚਾਰੀ ਅਤੇ ਹੋਰ ਵਿਅਕਤੀ ਸ਼ਾਮਲ ਹਨ। ਜਿੰਨ੍ਹਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ। ਜਦਕਿ ਕੋਰੋਨਾ ਨਾਲ 26 ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਰੈਪਿਡ ਟੈਸਟ ਦੀ ਕਮੀ ਨੂੰ ਦੂਰ ਕਰਨ ਲਈ ਕਿੱਟਾਂ ਮੰਗਵਾਈਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ।
ਸੁਰਸਿੰਘ ’ਚ 13 ਕੇਸ ਆਏ ਪਾਜ਼ੇਟਿਵ
ਜ਼ਿਲ੍ਹੇ ’ਚ ਆਏ 26 ਕੋਰੋਨਾ ਪਾਜ਼ੇਟਿਵ ਵਿਅਕਤੀਆਂ ’ਚੋਂ 13 ਕੇਸ ਬਲਾਕ ਸੁਰਸਿੰਘ ਅਧੀਨ ਆਉਂਦੇ ਕਸਬਾ ਖਾਲਡ਼ਾ ਅਤੇ ਇਸ ਦੇ ਨੇਡ਼ਲੇ ਪਿੰਡਾਂ ਦੇ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਸੁਰਸਿੰਘ ਡਾਕਟਰ ਕੰਵਰ ਹਰਜੋਤ ਸਿੰਘ ਨੇ ਦੱਸਿਆ ਕਿ ਖਾਲਡ਼ਾ ਦੇ ਇਕ ਪ੍ਰਾਈਵੇਟ ਨਰਸਿੰਗ ਹੋਮ ਦੇ ਮਾਲਕ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਕੰਟਰੈਕਟ ਵਿਚ ਆਏ ਲੋਕਾਂ ਦੇ ਟੈਸਟ ਕੀਤੇ ਗਏ ਸਨ, ਜਿੰਨ੍ਹਾਂ ਵਿਚੋਂ ਅੱਜ 13 ਮਰੀਜ਼ ਪਾਜ਼ੇਟਿਵ ਆਏ ਹਨ। ਜਿੰਨ੍ਹਾਂ ’ਚੋਂ 5 ਖਾਲਡ਼ਾ, 3 ਭਿੱਖੀਵਿੰਡ, 2 ਥੇਹ ਕਲਾਂ, 1 ਗਿੱਲਪਨ, 1 ਮਾਡ਼ੀ ਮੇਘਾ ਅਤੇ 1 ਮੁਗ਼ਲ ਚੱਕ ਪਿੰਡਾਂ ਦੇ ਹਨ, ਜਿੰਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਤਰਨਤਾਰਨ ਵਿਖੇ ਭੇਜਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਸੂਚੀ ਜਲੰਧਰ ਦੀ ਡੱਬੀ ਵਰਗੀ ਲਾਓ
ਰਣਬੀਰ ਸਿੰਘ ਪੱਟੀ
ਸਵਿੰਦਰ ਸਿੰਘ ਪਿੰਡ ਗੰਡੀਵਿੰਡ
ਵਿਰਸਾ ਸਿੰਘ ਪਿੰਡ ਮਾਨ
ਰਾਣੀ ਪੱਟੀ
ਜਸਵੰਤ ਸਿੰਘ ਪੱਟੀ
ਸਿਮਰਨ ਕੌਰ ਪੱਟੀ
ਮੁਮਤਾਜ ਕੌਰ ਏ.ਡੀ ਐਵੀਨਿਉ ਤਰਨਤਾਰਨ
ਰਾਹੁਲ ਕੁਮਾਰ ਪਿੰਡ ਸ਼ਾਹਬਾਜਪੁਰ
ਰਾਜੂ ਤਰਨ ਤਾਰਨ
ਮਨਜੀਤ ਰਾਏ ਛੇਹਾਰਟਾ
ਦਿਲਬਾਗ ਸਿੰਘ ਵਾਡ਼ਾ ਠੱਠੀ
ਵਿਨੋਦ ਕੁਮਾਰ ਭਿੱਖੀਵਿੰਡ
ਪਰਦੀਪ ਕੁਮਾਰ ਭਿੱਖੀਵਿੰਡ
ਜਗਜੀਤ ਸਿੰਘ ਭਿੱਖੀਵਿੰਡ
ਕਿਰਨ ਖਾਲਡ਼ਾ
ਰਾਜਬੀਰ ਸਿੰਘ ਪਿੰਡ ਮਾਡ਼ੀ ਮੇਘਾ
ਪੰਜਾਬ ਸਿੰਘ ਪਿੰਡ ਮੱੁਗਲਚੱਕ
ਗੁਰਪ੍ਰੀਤ ਸਿੰਘ ਤਰਨ ਤਾਰਨ
ਰਵਿੰਦਰ ਸਿੰਘ ਪਿੰਡ ਥੇਹ ਕਲਾਂ
ਕੁਲਵਿੰਦਰ ਸਿੰਘ ਪਿੰਡ ਥੇਹ ਕਲਾਂ
ਮਨਪ੍ਰੀਤ ਕੌਰ ਖਾਲਡ਼ਾ
ਸਿਮਰਜੀਤ ਕੌਰ ਖਾਲਡ਼ਾ
ਕਰਮਜੀਤ ਕੌਰ ਖਾਲਡ਼ਾ
ਰਕੇਸ਼ ਕੁਮਾਰ ਪਿੰਡ ਘਰਿਆਲਾ
ਨਰਿੰਦਰ ਕੌਰ ਖਾਲਡ਼ਾ
ਬਲਦੇਵ ਸਿੰਘ ਪਿੰਡ ਨੌਸ਼ਹਿਰਾ ਢਾਲਾ