ਤਰਨਤਾਰਨ ਸਰਹੱਦ ''ਤੇ ਵੱਡੀ ਸਾਜ਼ਿਸ਼ ਨਾਕਾਮ, ਬੀ. ਐੱਸ. ਐੱਫ. ਨੇ ਢੇਰ ਕੀਤੇ 5 ਘੁਸਪੈਠੀਏ

08/22/2020 6:26:39 PM

ਤਰਨਤਾਰਨ (ਰਮਨ) : ਜ਼ਿਲ੍ਹੇ ਦੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਪਿੰਡ ਡੱਲ ਵਿਚ ਬੀ. ਸੀ. ਐੱਫ. ਨੇ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਬੀਤੀ ਰਾਤ ਪਾਕਿਸਤਾਨ ਵਲੋਂ ਭਾਰਤੀ ਸਰਹੱਦ ਵਿਚ ਘੁਸਪੈਠ ਕਰ ਰਹੇ 5 ਪਾਕਿਸਤਾਨੀਆਂ ਨੂੰ ਢੇਰ ਕਰ ਦਿੱਤਾ ਹੈ। ਘੁਸਪੈਠੀਆਂ ਕੋਲੋਂ ਏ.ਕੇ 47 ਰਾਈਫਲ ਸਮੇਤ 2 ਮੈਗਜ਼ੀਨ 27 ਜ਼ਿੰਦਾ ਰੌਂਦ, 4 ਪਿਸਤੌਲ 9 ਐੱਮ.ਐੱਮ ਸਮੇਤ ਦੋ ਮੈਗਜ਼ੀਨ 109 ਰੌਂਦ, 2 ਮੋਬਾਈਲ ਫੋਨ, 9 ਕਿੱਲੋ 920 ਗ੍ਰਾਮ ਹੈਰੋਇਨ ਅਤੇ 610 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਬੀ.ਐੱਸ.ਐੱਫ. ਵੱਲੋ ਉਕਤ 5 ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਸਰਹੱਦ ਕੰਢੇ ਹੋਈ ਕਰੀਬ 200 ਰੌਂਦ ਫਾਈਰਿੰਗ ਉਪਰੰਤ ਪਿੰਡ ਵਾਸੀ ਪੂਰੀ ਤਰ੍ਹਾਂ ਸਹਿਮ ਗਏ।

ਇਹ ਵੀ ਪੜ੍ਹੋ : ਅਮਰੀਕਾ 'ਚ ਵਾਪਰੇ ਦਿਲ ਕੰਬਾਉਣ ਵਾਲੇ ਹਾਦਸੇ ਦੌਰਾਨ ਕਸਬਾ ਚਮਿਆਰੀ ਦੇ ਨੌਜਵਾਨ ਦੀ ਮੌਤ

PunjabKesari

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬੀ.ਐਸ.ਐਫ ਦੇ ਅਧਿਕਾਰੀ ਮਾਹੀਪਾਲ ਯਾਦਵ ਨੇ ਦੱਸਿਆ ਕਿ ਬੀ.ਓ.ਪੀ ਡੱਲ ਪੋਸਟ ਵਿਖੇ ਬੀ.ਐਸ.ਐਫ ਦੀ 103 ਬਟਾਲੀਅਨ ਅਮਰਕੋਟ ਵੱਲੋਂ ਰੋਜ਼ਾਨਾਂ ਦੀ ਤਰ੍ਹਾਂ ਸਰਹੱਦ ਉਪਰ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਰਾਤ ਕਰੀਬ 11 ਵਜੇ ਜਵਾਨਾਂ ਨੂੰ ਪਾਕਿਸਤਾਨ ਵੱਲੋਂ ਭਾਰਤ ਦੀ ਕੰਡਿਆਲੀ ਤਾਰ ਪਾਰ ਕਰਕੇ ਅੰਦਰ ਦਾਖਲ ਹੋਣ ਸਬੰਧੀ ਕੁੱਝ ਹਰਕਤ ਹੁੰਦੀ ਨਜ਼ਰ ਆਈ, ਜਿਸ ਦੌਰਾਨ ਬੀ.ਐੱਸ.ਐੱਫ ਦੇ ਜਵਾਨਾਂ ਵੱਲੋ ਦੁਸ਼ਮਨ ਨੂੰ ਲਲਕਾਰਾ ਮਾਰਿਆ ਗਿਆ ਤਾਂ ਘੁਸਪੈਠੀਆਂ ਵੱਲੋਂ ਬੀ.ਐੱਸ.ਐੱਫ ਉਪਰ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। 

ਇਹ ਵੀ ਪੜ੍ਹੋ :  ਨਿਹਾਲ ਸਿੰਘ ਵਾਲਾ 'ਚ ਸ਼ਰਮਸਾਰ ਹੋਈ ਇਨਸਾਨੀਅਤ, 14 ਸਾਲਾ ਕੁੜੀ ਨਾਲ ਗੈਂਗਰੇਪ

PunjabKesari

ਜਵਾਬੀ ਕਾਰਵਾਈ ਦੌਰਾਨ ਬੀ.ਐਸ.ਐਫ ਵੱਲੋ ਫਾਈਰਿੰਗ ਕੀਤੀ ਗਈ। ਇਹ ਮੁਕਾਬਲਾ ਕਰੀਬ ਰਾਤ 11 ਵਜੇ ਤੋ ਸ਼ੁਰੂ ਹੋ ਸਵੇਰੇ 5.30 ਵੱਜੇ ਤੱਕ ਜਾਰੀ ਰਿਹਾ। ਜਿਸ ਦੌਰਾਨ 5 ਪਾਕਿਸਤਾਨੀ ਘੁਸਪੈਠੀਆਂ ਦੀ ਮੌਤ ਹੋ ਗਈ। ਇਸ ਉਪਰੰਤ ਦੁਪਹਿਰ 3 ਵਜੇ ਤੱਕ ਬੀ.ਐੱਸ.ਐੱਫ ਵੱਲੋਂ ਡੱਲ ਪੋਸਟ ਦੇ ਸਾਰੇ ਇਲਾਕੇ ਨੂੰ ਬਾਰੀਕੀ ਨਾਲ ਖੰਘਾਲਿਆ ਗਿਆ, ਜਿਸ ਦੌਰਾਨ ਇਕ ਏ.ਕੇ 47 ਰਾਈਫਲ ਸਮੇਤ 2 ਮੈਗਜ਼ੀਨ 27 ਜ਼ਿੰਦਾ ਰੌਂਦ, 4 ਪਿਸਤੌਲ 9 ਐਮ.ਐਮ ਸਮੇਤ ਦੋ ਮੈਗਜ਼ੀਨ 109 ਰੌਂਦ, 2 ਮੋਬਾਇਲ ਫੋਨ, 9 ਕਿਲੋ 920 ਗ੍ਰਾਮ ਹੈਰੋਇਨ ਅਤੇ 610 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਦੋ ਪਿੱਠੂ ਬੈਗ ਬਰਾਮਦ ਕੀਤੇ ਗਏ ਹਨ। ਮ੍ਰਿਤਕਾਂ ਦੀ ਪਛਾਣ ਸਬੰਧੀ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ ਪਰੰਤੂ ਬੀ.ਐੱਸ.ਐੱਫ ਵੱਲੋਂ ਇਸ ਵਾਪਰੀ ਘਟਨਾਂ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਭਾਰਤ ਅੰਦਰ ਦਾਖਲ ਹੋਣ ਦਾ ਇਨ੍ਹਾਂ ਦਾ ਪੂਰਾ ਕੀ ਮਕਸਦ ਸੀ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਜੀ ਬਾਜ਼ਾਰ 'ਚ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ :  ਦਸੂਹਾ ਵਿਖੇ ਚੱਲ ਰਹੇ ਵਿਆਹ ਸਮਾਗਮ 'ਚ ਪਿਆ ਭੜਥੂ, ਲਾੜੇ ਦੀ ਅਸਲੀਅਤ ਜਾਣ ਬੇਹੋਸ਼ ਹੋ ਕੇ ਡਿੱਗੀ ਲਾੜੀ


Gurminder Singh

Content Editor

Related News