ਮਾਮਲਾ ਕੈਰੋਂ 'ਚ ਹੋਏ 5 ਕਤਲਾਂ ਦਾ, ਘਟਨਾ ਨੂੰ ਅੱਖੀਂ ਵੇਖ ਬੇਹੋਸ਼ ਹੋ ਗਏ ਸਨ ਮਾਸੂਮ ਬੱਚੇ
Friday, Jun 26, 2020 - 02:44 PM (IST)
ਤਰਨਤਾਰਨ (ਰਮਨ ਚਾਵਲਾ) : ਪਿੰਡ ਕੈਰੋਂ ਵਿਖੇ ਬੀਤੇ ਦਿਨੀਂ ਦੇਰ ਰਾਤ ਇਕ ਘਰ 'ਚ ਮੌਜੂਦ 5 ਵਿਅਕਤੀਆਂ ਨੂੰ ਤੇਜ਼ ਧਾਰ ਹਥਿਆਰਾਂ ਦੀ ਮਦਦ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਦੇ ਵਾਪਰਨ ਦੌਰਾਨ ਜਿੱਥੇ ਸਮੁੱਚੇ ਪਿੰਡ 'ਚ ਸ਼ੋਕ ਲਹਿਰ ਦੌੜ ਪਈ ਉੱਥੇ ਕਿਸੇ ਵੀ ਘਰ 'ਚ ਰੋਟੀ ਲਈ ਚੁੱਲਾ ਨਹੀਂ ਬਲਿਆ। ਜ਼ਿਕਰਯੋਗ ਹੈ ਕਿ ਇਸ ਘਰ ਦੇ ਮੁੱਖੀਆਂ ਖਿਲਾਫ ਵੱਖ-ਵੱਖ ਥਾਣਿਆਂ 'ਚ ਕਈ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਸਬੰਧੀ ਮਾਮਲੇ ਦਰਜ ਸਨ, ਜੋ ਉਨ੍ਹਾਂ ਦੀ ਮੌਤ ਦੇ ਨਾਲ ਹੀ ਖਤਮ ਹੋ ਗਏ।
ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ
ਘਟਨਾ ਨੂੰ ਅੱਖੀ ਵੇਖ ਬੇਹੋਸ਼ ਹੋ ਗਏ ਸਨ ਛੋਟੇ ਬੱਚੇ
ਜਾਣਕਾਰੀ ਅਨੁਸਾਰ ਘਟਨਾ ਵਾਪਰਨ ਸਮੇਂ ਮ੍ਰਿਤਕ ਅਮਨਦੀਪ ਦੀ 5 ਸਾਲਾਂ ਬੱਚੀ ਪਰੀ, 2 ਸਾਲਾ ਜਸਮੀਤ ਜੋ ਸਕੂਲ ਪੜ੍ਹਦੀਆਂ ਹਨ ਤੋਂ ਇਲਾਵਾ ਜਸਪ੍ਰੀਤ ਦਾ 5 ਸਾਲਾਂ ਬੇਟਾ ਅਮਰਜੀਤ ਅਤੇ 1 ਸਾਲਾਂ ਬੇਟੀ ਖੁਸ਼ੀ (ਜਨਮ ਤੋਂ ਹੀ ਬਿਮਾਰ) ਘਰ 'ਚ ਮੌਜੂਦ ਸਨ। ਜਦੋਂ ਇਹ ਘਟਨਾ ਵਾਪਰੀ ਉਸ ਦੌਰਾਨ ਬੇਟੇ ਅਮਰਜੀਤ ਅਤੇ ਬੇਟੀ ਪਰੀ ਨੇ ਇਹ ਮੌਤ ਦਾ ਤਮਾਸ਼ਾ ਆਪਣੀ ਅੱਖੀ ਵੇਖਿਆ ਹੋਵੇਗਾ। ਜੋ ਬਾਅਦ 'ਚ ਸਹਿਮ ਕੇ ਕਿਸੇ ਥਾਂ ਲੁੱਕ ਗਏ ਹੋਣਗੇ। ਜਦੋਂ ਸਵੇਰ ਹੋਈ ਪਰੀ ਅਤੇ ਅਮਰਜੀਤ ਗੁਆਢੀਆਂ ਦੇ ਘਰ ਪੁੱਜੇ ਅਤੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਗੁਰਜੰਟ ਨੇ ਘਰ 'ਚ ਸਾਰਿਆਂ ਦਾ ਚਾਕੂ ਨਾਲ ਕਤਲ ਕਰ ਦਿੱਤਾ ਹੈ। ਇਸ ਵਾਪਰੀ ਘਟਨਾਂ ਤੋਂ ਬਾਅਦ ਮ੍ਰਿਤਕ ਅਮਨ ਅਤੇ ਜਸਪ੍ਰੀਤ ਦੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ, ਜਿਨ੍ਹਾਂ ਨੂੰ ਗੁਆਂਢੀ ਜਗਮੋਹਣ ਸਿੰਘ ਦਾ ਪਰਿਵਾਰ ਆਪਣੇ ਘਰ 'ਚ ਲਿਆ ਉਨ੍ਹਾਂ ਦਾ ਧਿਆਨ ਰੱਖ ਰਿਹਾ ਹੈ। ਇਸ ਘਟਨਾਂ ਦੌਰਾਨ ਬੱਚੇ ਕਾਫੀ ਜ਼ਿਆਦਾ ਸਹਿਮ ਗਏ ਹਨ ਜੋ ਵਾਰ-ਵਾਰ ਆਪਣੀਆਂ ਮਾਵਾਂ ਨੂੰ ਯਾਦ ਕਰ ਰੋ ਰਹੇ ਹਨ।
ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
ਬੇਟੀ ਨੇ ਕਿਹਾ ਲੁੱਟ ਕੇ ਲੈ ਗਏ ਲੱਖਾਂ ਦਾ ਸੋਨਾ
ਮ੍ਰਿਤਕ ਬ੍ਰਿਜ ਲਾਲ ਦੀ ਬੇਟੀ ਸਰਬਜੀਤ ਜੋ ਅੰਮ੍ਰਿਤਸਰ ਦੇ ਪਿੰਡ ਸ਼ਬਾਜਪੁਰ ਵਿਖੇ ਵਿਆਹੀ ਹੈ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਕਾਤਲ ਘਰ 'ਚੋਂ 1 ਕਿਲੋ ਸੋਨੇ ਦੇ ਗਹਿਣੇ ਅਤੇ 7 ਲੱਖ ਰੁਪਏ ਦੀ ਨਕਦੀ ਲੈ ਗਏ ਹਨ।
ਇਹ ਵੀ ਪੜ੍ਹੋਂ : ਪ੍ਰਸਾਸ਼ਨ ਦਾ ਦਾਅਵਾ : 24 ਘੰਟਿਆਂ 'ਚ ਮਿਲੇਗੀ ਕੋਵਿਡ-19 ਦੀ ਰਿਪੋਰਟ
ਪੁਲਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ
ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਕਤਲ ਸਬੰਧੀ ਛੌਟੀ ਬੱਚੀ ਦੇ ਦੱਸਣ ਅਨੁਸਾਰ ਗੁਆਂਢੀ ਨਿਸ਼ਾਨ ਸਿੰਘ ਦੇ ਬਿਆਨਾਂ ਹੇਠ ਮ੍ਰਿਤਕ ਦੇ ਬੇਟੇ ਗੁਰਜੰਟ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮ੍ਰਿਤਕਾਂ ਦੇ ਮੋਬਾਈਲ ਫੋਨਾਂ ਨੂੰ ਕਬਜ਼ੇ 'ਚ ਲੈ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਇਸ ਕਤਲ ਦੀ ਗੁੱਥੀ ਜਲਦ ਸੁਲਝਨ ਦੀ ਆਸ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋਂ : ਹੁਣ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਪਾਲਤੂ ਕੁੱਤਿਆਂ ਦੇ ਗਲੇ 'ਚ ਲਟਕਾਉਣੀ ਪਵੇਗੀ ਨੰਬਰ ਪਲੇਟ, ਜਾਣੋ ਵਜ੍ਹਾ