ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਹੱਥੀਂ ਉਜਾੜਿਆ ਆਪਣਾ ਸੁਹਾਗ
Tuesday, Dec 24, 2019 - 12:41 PM (IST)

ਤਰਨਤਾਰਨ (ਵਿਜੇ ਕੁਮਾਰ) : ਤਰਤਾਰਨ ਦੇ ਪਿੰਡ ਪੱਟੀ 'ਚ 1 ਸਾਲ ਪਹਿਲਾਂ ਹੋਏ ਸੋਹਣਾ ਸਿੰਘ ਨਾਂ ਦੇ ਵਿਅਕਤੀ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾ ਲਿਆ ਹੈ। ਸੋਹਣਾ ਸਿੰਘ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਪਤਨੀ ਵਲੋਂ ਆਪਣੇ ਪ੍ਰੇਮੀ ਤੇ ਉਸ ਦੇ ਸਾਥੀ ਨਾਲ ਮਿਲ ਕੇ ਕੀਤਾ ਗਿਆ ਸੀ।
ਐੱਸ.ਪੀ. ਜਗਜੀਤ ਸਿੰਘ ਵਾਲੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੋਹਣਾ ਸਿੰਘ ਦੀ ਮੌਤ 1 ਸਾਲ ਪਹਿਲਾਂ ਹੋਈ ਸੀ ਤੇ ਉਸ ਦੀ ਭੈਣ ਨੇ ਆਪਣੇ ਭਰਾ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਸੀ, ਜਿਸ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਫਿਲਹਾਲ ਪੁਲਸ ਨੇ ਸੋਹਣਾ ਸਿੰਘ ਦੀ ਪਤਨੀ ਮਨਦੀਪ ਕੌਰ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇੰਨ੍ਹਾਂ ਦਾ ਤੀਜਾ ਸਾਥੀ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਨਾਜਾਇਜ਼ ਸਬੰਧਾਂ ਕਾਰਨ ਕਤਲ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਕ ਵਾਰ ਫਿਰ ਨਜਾਇਜ਼ ਸਬੰਧਾਂ 'ਚ ਫਸੀ ਪਤਨੀ ਨੇ ਆਪਣੇ ਹੀ ਸੌਹਾਗ ਨੂੰ ਮਿਟਾ ਦਿੱਤਾ।