ਪੰਜਾਬ ਦੇ ਇਸ ਇਲਾਕੇ ’ਚ ਹਨ ਰੇਗਿਸਤਾਨ ਵਰਗੇ ਹਾਲਾਤ, ਮਚੀ ਹਾਹਾਕਾਰ

12/17/2019 3:32:48 PM

ਤਰਨਤਾਰਨ (ਵਿਜੇ ਕੁਮਾਰ) - ਪਾਣੀ ਲਈ ਹਾਹਾਕਾਰ ਮਚਾ ਰਹੇ ਇਹ ਲੋਕ ਕਿਸੇ ਰੇਗਿਸਤਾਨ ਦੇ ਬਾਸ਼ਿੰਦੇ ਨਹੀਂ ਸਗੋਂ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਦੇ ਜ਼ਿਲਾ ਤਰਨਤਾਰਨ ਦੇ ਲੋਕ ਹਨ, ਜੋ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ। ਤਰਨਤਾਰਨ ਦੇ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਿਛਲੇ ਕਰੀਬ 5 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਪਈ ਹੋਈ ਹੈ। ਪਾਣੀ ਤੋਂ ਬਿਨਾਂ ਲੋਕਾਂ ਨੂੰ ਜਿਥੇ ਨਿੱਤ ਦੇ ਕੰਮਾਂ-ਕਾਰਾਂ 'ਚ ਮੁਸ਼ਕਲ ਆ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਪੀਣ ਲਈ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਜਾਣਕਾਰੀ ਅਨੁਸਾਰ ਪੰਚਾਇਤ ਵੱਲ ਪਾਵਰਕਾਮ ਦਾ ਡੇਢ ਕਰੋੜ ਰੁਪਏ ਬਿਜਲੀ ਦਾ ਬਿੱਲ ਬਕਾਇਆ ਹੈ, ਜਿਸ ਕਰਕੇ ਵਿਭਾਗ ਨੇ ਪੰਚਾਇਤ ਦਾ ਮੋਟਰ ਕੁਨੈਕਸ਼ਨ ਕੱਟ ਦਿੱਤਾ ਹੈ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਉਹ ਸਮੇਂ-ਸਮੇਂ 'ਤੇ ਪਾਣੀ ਦਾ ਬਿੱਲ ਤਾਰਦੇ ਰਹੇ ਹਨ, ਜਿਸ ਦੇ ਬਾਵਜੂਦ ਪਾਵਰਕਾਮ ਨੇ ਉਨ੍ਹਾਂ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ। ਲੋਕਾਂ ਦੀ ਪਰੇਸ਼ਾਨੀ ਬਾਰੇ ਜਦੋਂ ਐੱਸ.ਡੀ.ਐੱਮ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਪੰਚਾਇਤ ਦੀ ਨਾਲਾਇਕੀ ਕਰਾਰ ਦਿੱਤਾ। ਐੱਸ.ਡੀ.ਐੱਮ. ਨੇ ਕਿਹਾ ਕਿ ਡੀ. ਸੀ. ਦੇ ਹੁਕਮਾਂ ਮੁਤਾਬਕ ਸਰਪੰਚ ਨੂੰ ਇਸ ਬਾਰੇ ਐਪਲੀਕਸ਼ੇਨ ਲਿਖ ਕੇ ਦੇਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਅਜੇ ਤੱਕ ਐਪਲੀਕੇਸ਼ਨ ਨਹੀਂ ਦਿੱਤੀ। 


rajwinder kaur

Content Editor

Related News