ਅੱਤਵਾਦ ਨਾਲ ਲੋਹਾ ਲੈਣ ਵਾਲੇ ਹਿੰਦੂ ਸ਼ਿਵ ਸੈਨਾ ਨੇਤਾ ਕੁੱਕੂ ਨੇ ਆਪਣੀ ਜਾਨ ਨੂੰ ਦੱਸਿਆ ਖ਼ਤਰਾ
Monday, Jan 04, 2021 - 10:19 AM (IST)
ਤਰਨਤਾਰਨ (ਰਮਨ): ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਜਦੋਂ ਹਿੰਦੂ ਲੋਕ ਆਪਣੇ ਘਰ ਬਾਰ ਛੱਡ ਦੂਸਰੇ ਰਾਜਾਂ ਨੂੰ ਜਾਣ ਤੋਂ ਰੋਕਣ ‘ਚ ਸ਼ਿਵ ਸੈਨਾ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਅਹਿਮ ਰੋਲ ਅਦਾ ਕੀਤਾ ਸੀ। ਇਸ ਤੋਂ ਬਾਅਦ ਖ਼ਾਲਿਸਤਾਨ ਅਤੇ ਗਰਮ ਖਿਆਲੀ ਸੰਸਥਾਵਾਂ ਵਲੋਂ ਕੁੱਕੂ ਨੂੰ ਹੁਣ ਤੱਕ ਲਿਖਤੀ ਪੱਤਰਾਂ ਅਤੇ ਪੋਸਟਰਾਂ ਰਾਹੀ ਧਮਕੀਆਂ ਮਿਲਦੀਆਂ ਰਹੀਆਂ ਹਨ। ਕੁੱਕੂ ਦੀ ਸੁਰਖਿਆ ਘੱਟ ਹੋ ਜਾਣ ਕਾਰਨ ਉਨ੍ਹਾਂ ਡੀ.ਜੀ.ਪੀ ਪੰਜਾਬ ਅਤੇ ਡੀ.ਜੀ.ਪੀ. ਸੁਰੱਖਿਆ ਨੂੰ ਆਪਣੀ ਜਾਨ ਤੇ ਖ਼ਤਰਾ ਮੰਡਰਾਉਣ ਸਬੰਧੀ ਲਿਖਤੀ ਪੱਤਰ ਭੇਜ ਸੁਰੱਖਿਆ ’ਚ ਵਾਧਾ ਕਰਨ ਦੀ ਮੰਗ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ
ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਕੁੱਕੁ ਨੇ ਦੱਸਿਆ ਕਿ 1984 ਦੇ ਦਿਨਾਂ ’ਚ ਜਦੋਂ ਅੱਤਵਾਦ ਦੇ ਕਾਲੇ ਦਿਨ ਲੋਕਾਂ ਲਈ ਖ਼ਤਰਾ ਬਣੇ ਹੋਏ ਸਨ ਤਾਂ ਉਹ ਸ਼ਿਵ ਸੈਨਾਂ ’ਚ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਉਹ ਸਨਾਤਨ ਧਰਮ ਸਭਾ ਦੇ ਪ੍ਰਧਾਨ ਵੀ ਰਹੇ ਸਨ।ਜਿਸ ਦੌਰਾਨ ਉਨ੍ਹਾਂ ਵਲੋਂ ਅੱਤਵਾਦੀ ਘਟਨਾਵਾਂ ਨੂੰ ਵੇਖਦੇ ਹੋਏ ਜੋ ਸ਼ਹਿਰ ਦੇ ਹਿੰਦੂ ਲੋਕ ਆਪਣੇ ਕਾਰੋਬਾਰ ਅਤੇ ਘਰਾਂ ਨੂੰ ਛੱਡ ਦੂਸਰੇ ਰਾਜਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਰੋਕਦੇ ਹੋਏ ਜਾਗਰੂਕ ਕਰਨ ਸਬੰਧੀ ਅਹਿਮ ਰੋਲ ਅਦਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਜਾ ਕਾਰਨ ਉਨ੍ਹਾਂ ਨੂੰ ਅੱਜ ਤੱਕ ਵੱਖ-ਵੱਖ ਦੇਸ਼ ਵਿਰੋਧੀ ਸੰਸਥਾਵਾਂ ਵਲੋਂ ਲਿਖਤੀ ਰੂਪ ’ਚ ਪੱਤਰ ਮਿਲਦੇ ਰਹੇ ਹਨ ਜਿਨਾਂ ’ਚ ਉਡ਼ਦੂ ਭਾਸ਼ਾ ਦੇ ਪੱਤਰ ਵੀ ਸ਼ਾਮਲ ਹਨ।ਉਨ੍ਹਾਂ ਕਿਹਾ ਸੁਰਖਿਆ ’ਚ ਮੌਜੂਦ ਦੋ ਪੁਲਸ ਕਰਮਚਾਰੀਆਂ ਦੀ ਬਜਾਏ ਇਕ ਥਾਣੇਦਾਰ ਦਿੱਤਾ ਗਿਆ ਹੈ। ਕੁੱਕੂ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਸੁਰਖਿਆ ਕਰਮਚਾਰੀ ਵਧਾਉਣ ਦੀ ਮੰਗ ਕਰਦੇ ਹੋਏ ਡੀ.ਜੀ.ਪੀ. ਪੰਜਾਬ, ਡੀ.ਜੀ.ਪੀ. ਸੁਰਖਿਆ ਅਤੇ ਐੱਸ.ਐੱਸ.ਪੀ. ਨੂੰ ਲਿਖਤੀ ਪੱਤਰ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਤੇ ਕੈਪਟਨ ਸਰਕਾਰ ਖੇਡ ਰਹੀ ਹੈ ਫ੍ਰੈਂਡਲੀ ਮੈਚ: ਮਾਨ
ਸੁਰਖਿਆ ’ਚ ਦਿੱਤਾ ਗਿਆ ਹੈ ਥਾਣੇਦਾਰ : ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਦੱਸਿਆ ਕਿ ਅਸ਼ਵਨੀ ਕੁਮਾਰ ਕੁੱਕੂ ਦੀ ਸੁਰੱਖਿਆ ’ਚ ਮੌਜੂਦ ਥਾਣੇਦਾਰ ਲਖਵਿੰਦਰ ਸਿੰਘ ਅਤੇ ਸਿਪਾਹੀ ਮਨਜਿੰਦਰ ਸਿੰਘ ਵਲੋਂ ਕੁਤਾਹੀ ਕਰਨ ਅਤੇ ਕੁੱਕੂ ਦੇ ਨਿੱਜੀ ਕੰਮਾਂ ’ਚ ਮਦਦ ਕਰਨ ਤਹਿਤ ਸੱਸਪੈਂਡ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕੁੱਕੂ ਦੀ ਸੁਰਖਿਆ ’ਚ ਥਾਣੇਦਾਰ ਰਜਿੰਦਰ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਸਿਰਫ਼ ਉਨ੍ਹਾਂ ਦੀ ਸੁਰਖਿਆ ਸਬੰਧੀ ਆਪਣੀ ਡਿਉਟੀ ਕਰੇਗਾ।