ਸ਼ਰਮਨਾਕ! ਰੇਪ ਪੀੜਤਾ ਦੀ ਜਾਂਚ ਲਈ ਹਸਪਤਾਲ ''ਚ ਨਹੀਂ ਹਨ ਡਾਕਟਰ

11/14/2019 3:29:17 PM

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ 'ਚ ਕੁਝ ਦਿਨ ਪਹਿਲਾਂ ਇਕ ਵਿਆਹੁਤਾ ਨਾਲ ਪਿੰਡ ਦੇ ਹੀ ਦੋ ਵਿਅਕਤੀਆਂ ਵਲੋਂ ਜ਼ਬਰਦਸਤੀ ਘਰ 'ਚ ਦਾਖਲ ਹੋ ਕੇ ਜਬਰ-ਜ਼ਨਾਹ ਕੀਤਾ ਗਿਆ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਪੀੜਤਾ ਸਿਵਲ ਹਸਪਤਾਲ 'ਚ ਮੈਡੀਕਲ ਲਈ ਪਹੁੰਚੀ ਪਰ ਉਥੋਂ ਉਸ ਨੂੰ ਬੇਰੰਗ ਪਤਰਣਾ ਪਿਆ। ਜਾਣਕਾਰੀ ਮੁਤਾਬਕ ਪੀੜਤਾ ਬੁੱਧਵਾਰ ਸਵੇਰੇ ਹਸਪਤਾਲ 'ਚ ਮੈਡੀਕਲ ਕਰਵਾਉਣ ਲਈ ਗਈ ਪਰ ਉਥੇ ਡਾਕਟਰ ਮੌਜੂਦ ਹੀਂ ਸਨ, ਜਿਸ ਕਾਰਨ ਉਸ ਨੂੰ ਦੇਰ ਰਾਤ ਉਥੇ ਬੇਰੰਗ ਪਰਤਣਾ ਪਿਆ।

ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾ ਤਰਨਤਾਰਨ 'ਚ ਇਕ ਔਰਤ ਨਾਲ ਪਿੰਡ ਦੇ ਹੀ ਦੋ ਨੌਜਵਾਨਾਂ ਵਲੋਂ ਜਬਰ-ਜ਼ਨਾਹ ਕੀਤਾ ਗਿਆ ਸੀ। ਪੀੜਤਾ ਨੇ ਪੁਲਸ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਸਵੇਰ ਦੇ ਸਮੇਂ ਜਦੋਂ ਪ੍ਰਭਾਤ ਫੇਰੀ ਦੇਖਣ ਗਿਆ ਸੀ ਤਾਂ ਪਿਛੋਂ ਦੋ ਨੌਜਵਾਨ ਜ਼ਬਰਦਸਤੀ ਕੰਧ ਟੱਪ ਕੇ ਉਨ੍ਹਾਂ ਦੇ ਘਰ 'ਚ ਦਾਖਲ ਹੋਏ। ਇਸ ਦੌਰਾਨ ਉਨ੍ਹਾਂ ਨੇ ਦਾਤਰ ਦੀ ਨੌਕ 'ਤੇ ਡਰਾ ਧਮਕਾ ਕੇ ਉਸ ਨਾਲ ਜਬਬ-ਜ਼ਨਾਹ ਕੀਤਾ।  


Baljeet Kaur

Content Editor

Related News