ਦੁਬਈ ''ਚ ਆਪਣੇ ਹੀ ਟਰੱਕ ''ਚ ਮ੍ਰਿਤਕ ਮਿਲਿਆ ਪੰਜਾਬੀ ਨੌਜਵਾਨ

Thursday, Feb 06, 2020 - 10:11 AM (IST)

ਦੁਬਈ ''ਚ ਆਪਣੇ ਹੀ ਟਰੱਕ ''ਚ ਮ੍ਰਿਤਕ ਮਿਲਿਆ ਪੰਜਾਬੀ ਨੌਜਵਾਨ

ਤਰਨਤਾਰਨ : ਦੁਬਈ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੇ ਟਰੱਕ ਵਿਚ ਹੀ ਮ੍ਰਿਤਕ ਹਾਲਤ 'ਚ ਪਾਇਆ ਗਿਆ। ਖਦਸ਼ਾ ਜਿਤਾਇਆ ਜਾ ਰਿਹਾ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੋਵੇਗੀ। ਜਾਣਕਾਰੀ ਮੁਤਾਬਕ ਪੰਜਾਬ ਪੁਲਸ 'ਚ ਏ.ਐੱਸ.ਆਈ. ਹਰਵਿੰਦਰ ਸਿੰਘ ਦਾ 24 ਸਾਲਾ ਲੜਕਾ ਮਨਪ੍ਰਰੀਤ ਸਿੰਘ ਉਰਫ ਮਨੀ ਕੁਝ ਮਹੀਨੇ ਪਹਿਲਾਂ ਦੁਬਈ ਗਿਆ ਸੀ। ਉਹ ਉਥੇ ਟਰੱਕ ਡਰਾਈਵਰੀ ਦੇ ਪੇਸ਼ੇ ਨਾਲ ਜੁੜਿਆ ਹੋਇਆ ਸੀ। ਰੋਜ਼ਾਨਾਂ ਕਈ ਵਾਰ ਆਪਣੇ ਪਰਿਵਾਰ ਨਾਲ ਫੋਨ ਤੇ ਗੱਲ ਕਰਨ ਵਾਲੇ ਮਨੀ ਦੀ 27 ਜਨਵਰੀ ਨੂੰ ਆਖਰੀ ਵਾਰ ਗੱਲ ਹੋਈ। ਰਾਤ ਨੂੰ ਉਹ ਟਰੱਕ ਦੇ ਕੈਬਿਨ 'ਚ ਹੀ ਸੁੱਤਾ ਸੀ। 28 ਜਨਵਰੀ ਨੂੰ ਟਰੱਕ ਦੇ ਸਟਾਰਟ ਅਤੇ ਲਾਕ ਹੋਣ ਸਬੰਧੀ ਕੰਪਨੀ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਮਨੀ ਟਰੱਕ ਦੇ ਕੈਬਿਨ ਵਿਚ ਹੀ ਮ੍ਰਿਤਕ ਪਾਇਆ ਗਿਆ। ਉਸਦੀ ਮੌਤ ਦੀ ਸੂਚਨਾ ਮਨੀ ਦੇ ਪਿਤਾ ਹਰਵਿੰਦਰ ਸਿੰਘ ਨੂੰ 30 ਜਨਵਰੀ ਦੀ ਰਾਤ ਨੂੰ ਮਿਲੀ, ਜਿਸਦੇ ਇਕ ਹਫਤੇ ਬਾਅਦ ਅੱਜ ਵੀਰਵਾਰ ਸਵੇਰੇ ਨੂੰ ਮਨੀ ਦੀ ਦੇਹ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਅਤੇ ਬਾਅਦ ਦੁਪਹਿਰ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। 


author

Baljeet Kaur

Content Editor

Related News