ਤਰਨਤਾਰਨ : ਨਗਰ ਕੌਂਸਲ ਪੱਟੀ ਤੇ ਨਗਰ ਪੰਚਾਇਤ ਭਿੱਖੀਵਿੰਡ ’ਚ ਜਾਣੋ ਹੁਣ ਤੱਕ ਕਿੰਨੀ ਫੀਸਦੀ ਹੋਈ ਵੋਟਿੰਗ
Sunday, Feb 14, 2021 - 04:04 PM (IST)

ਤਰਨਤਾਰਨ (ਰਮਨ) : ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਤਰਨਤਾਰਨ ਦੇ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ’ਚ ਚੌਣਾਂ ਮੌਕੇ ਲੋਕ ਵੱਡੀ ਗਿਣਤੀ ’ਚ ਵੋਟ ਪਾਉਣ ਲਈ ਆ ਰਹੇ ਹਨ।
10 ਵਜੇ ਤੱਕ ਵੋਟਿੰਗ
ਨਗਰ ਕੌਂਸਲ ਪੱਟੀ - 13.40 ਫੀਸਦੀ
ਨਗਰ ਪੰਚਾਇਤ ਭਿੱਖੀਵਿੰਡ - 23.9 ਫੀਸਦੀ
12 ਵਜੇ ਤੱਕ ਵੋਟਿੰਗ
ਨਗਰ ਕੌਂਸਲ ਪੱਟੀ - 35.43 ਫੀਸਦੀ
ਨਗਰ ਪੰਚਾਇਤ ਭਿੱਖੀਵਿੰਡ - 3881/9177 (42.29%)
2 ਵਜੇ ਤੱਕ ਵੋਟਿੰਗ
ਨਗਰ ਕੌਂਸਲ ਪੱਟੀ - 49.74 ਫੀਸਦੀ
ਨਗਰ ਪੰਚਾਇਤ ਭਿੱਖੀਵਿੰਡ - 54.82 ਫੀਸਦੀ