ਆਪ'' ਵਿਧਾਇਕ ਸੰਧਵਾਂ ਨੇ SSP ਨੂੰ ਦਿੱਤੀ ਧਮਕੀ, ''ਤੈਨੂੰ ਵਿਧਾਨ ਸਭਾ ''ਚ ਬੁਲਾ ਕੇ ਕਢਾਵਾਂਗਾ ਡੰਡ-ਬੈਠਕਾਂ''

Friday, Aug 21, 2020 - 04:31 PM (IST)

ਤਰਨਤਾਰਨ (ਰਾਜੂ) : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਐੱਸ.ਐੱਸ.ਪੀ. ਦਫ਼ਤਰ ਅੱਗੇ ਦਿੱਤੇ ਰੋਸ ਧਰਨੇ ਦੌਰਾਨ ਤਰਨਤਾਰਨ ਦੇ ਐੱਸ.ਐੱਸ.ਪੀ. ਨੂੰ ਸ਼ਰੇਆਮ ਧਮਕੀ ਦੇਣ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪਿੰਡ ਪੰਡੋਰੀ ਗੋਲਾ 'ਚ ਮੌਤ ਦੇ ਮੂੰਹ ਵਿਚ ਗਏ ਦੋ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਸ.ਐੱਸ.ਪੀ. ਦਫ਼ਤਰ ਤਰਨਤਾਰਨ ਦਾ ਘਿਰਾਓ ਕੀਤਾ ਗਿਆ, ਜਿਸ ਦੌਰਾਨ ਆਪ ਵਲੰਟੀਅਰਾਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। 

ਇਹ ਵੀ ਪੜ੍ਹੋਂ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

ਇਸ ਧਰਨੇ ਦੌਰਾਨ ਆਪ ਦੇ ਕੋਟਕਪੂਰਾ ਹਲਕੇ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਨੂੰ ਧਮਕੀ ਦੇ ਦਿੱਤੀ ਕਿ ਐੱਮ.ਐੱਲ.ਏ. ਦਾ ਰੁਤਬਾ ਐੱਸ.ਐੱਸ.ਪੀ. ਤੋਂ ਵੱਡਾ ਹੁੰਦਾ ਹੈ, ਐੱਮ.ਐੱਲ.ਏ. ਬਾਹਰ ਬੈਠਾ ਹੈ, ''ਤੇਰੀ ਡਿਊਟੀ ਬਣਦੀ ਹੈ ਕਿ ਤੂੰ ਆ ਕੇ ਪੁੱਛੇ, ਜੇ ਨਾ ਆਇਆ ਤਾਂ ਤੈਨੂੰ ਵਿਧਾਨ ਸਭਾ 'ਚ ਬੁਲਾ ਕੇ ਤੇਰੀਆਂ ਡੰਡ ਬੈਠਕਾਂ ਕਢਾਊਂਗਾ''। ਇਹ ਧਮਕੀ ਭਰਿਆ ਭਾਸ਼ਣ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ 'ਚ ਚਰਚਾਵਾਂ ਚੱਲ ਰਹੀਆਂ ਹਨ। ਉਧਰ ਨੈਸ਼ਨਲ ਹਾਈਵੇ ਜਾਮ ਕਰਨ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਧੱਜੀਆਂ ਉਡਾਉਣ ਦੇ ਦੋਸ਼ 'ਚ ਪੁਲਸ ਨੇ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਡਾ. ਕਸ਼ਮੀਰ ਸਿੰਘ ਸੋਹਲ, ਮਨਜਿੰਦਰ ਸਿੰਘ ਲਾਲਪੁਰ, ਲਵਜੀਤ ਸਿੰਘ ਚੀਮਾਂ, ਪਲਵਿੰਦਰ ਸਿੰਘ ਖਾਲਸਾ, ਹਰੀ ਸਿੰਘ ਸਾਬਕਾ ਥਾਣੇਦਾਰ, ਦਲਬੀਰ ਸਿੰਘ ਤੁੰਗ, ਕੇਵਲ ਕ੍ਰਿਸ਼ਨ ਕੁਮਾਰ, ਕਾਕਾ ਫੋਟੋਗ੍ਰਾਫਰ, ਲਾਲਜੀਤ ਸਿੰਘ ਭੁੱਲਰ, ਜਸਬੀਰ ਸਿੰਘ ਸੁਰਸਿੰਘ, ਸੂਬੇਦਾਰ ਹਰਜੀਤ ਸਿੰਘ, ਗੁਰਦੇਵ ਸਿੰਘ ਲਾਖਣਾ, ਲਵਵਿੰਦਰ ਸਿੰਘ ਫੌਜੀ, ਹਰਭਜਨ ਸਿੰਘ, ਬਲਜੀਤ ਸਿੰਘ ਖੇਮਕਰਨ, ਸਰਬਜੀਤ ਸਿੰਘ ਜੋਤੀ, ਸ਼ੇਰਦਿੱਲ, ਸਤਨਾਮ ਸਿੰਘ ਫੌਜੀ, ਨਿਸ਼ਾਨ ਸਿੰਘ ਸਮੇਤ 150 ਅਣਪਛਾਤੇ ਆਪ ਵਲੰਟੀਅਰਾਂ ਖਿਲਾਫ ਥਾਣਾ ਸਦਰ ਤਰਨਤਾਰਨ 'ਚ ਮੁਕੱਦਮਾ ਨੰਬਰ 271 ਧਾਰਾ 188/269/341/342/270/283 ਆਈ.ਪੀ.ਸੀ., 51-ਬੀ ਡਿਜ਼ਾਸਟਰ ਮੈਨੇਜਮੈਂਟ ਐਕਟ 2005-08 ਬੀ ਨੈਸ਼ਨਲ ਹਾਈਵੇ ਐਕਟ 1956 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋਂ : ਬੁੱਢੀ ਬੀਬੀ ਦੀ ਮੌਤ ਦੇ ਰੋਸ ਵਜੋਂ ਬੁੱਧੀਜੀਵੀਆਂ ਵਲੋਂ ਪਰਿਵਾਰ ਨੂੰ ਦਿੱਤਾ ਜਾਵੇਗਾ 'ਲਾਹਣਤ ਐਵਾਰਡ'
 


Baljeet Kaur

Content Editor

Related News