ਕੌਮਾਂਤਰੀ ਤਸਕਰ ਇਕ ਕਿਲੋ ਦੀ ਹੈਰੋਇਨ ਸਮੇਤ ਪੁੱਤਰਾਂ ਸਣੇ ਚੜਿ੍ਹਆ ਪੁਲਸ ਅੜਿੱਕੇ

Saturday, Aug 31, 2019 - 04:56 PM (IST)

ਕੌਮਾਂਤਰੀ ਤਸਕਰ ਇਕ ਕਿਲੋ ਦੀ ਹੈਰੋਇਨ ਸਮੇਤ ਪੁੱਤਰਾਂ ਸਣੇ ਚੜਿ੍ਹਆ ਪੁਲਸ ਅੜਿੱਕੇ

ਤਰਨਤਾਰਨ (ਰਮਨ) : ਤਰਨਤਾਰਨ ਪੁਲਸ ਨੇ 1 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਥਾਣਾ ਖਾਲੜਾ ਦੇੇ ਐੱਸ.ਆਈ. ਹਰਪ੍ਰੀਤ ਸਿੰਘ, ਥਾਣਾ ਵਲਟੋਹਾ ਦੇ ਐੱਸ.ਆਈ. ਹਰਚੰਦ ਸਿੰਘ ਅਤੇ ਇੰਸਪੈਕਟਰ ਤਰਸੇਮ ਸਿੰਘ ਭਾਰੀ ਪੁਲਸ ਫੋਰਸ ਸਮੇਚ ਪਾਕਿਸਤਾਨ ਬਾਰਡਰ ਨਾਲ ਲੱਗਦੇ ਪਿੰਡ ਮਸਤਗੜ੍ਹ, ਭੂਰਾ ਕਰੀਮਪੁਰਾ ਤੇ ਕਲਸ ਆਦਿ ਦੇ ਪਿੰਡਾਂ ’ਚ ਨਸ਼ਿਆ ਖਿਲਾਫ ਤੇ ਅੰਤਰਰਾਸ਼ਟਰੀ ਸਮੱਗਲਰਾ ਵਿਰੁੱਧ ਸਰਚ ਅਭਿਆਨ ਦੌਰਾਨ ਕੌਮਾਂਤਰੀ ਤਸਕਰ ਸੁਖਵੰਤ ਸਿੰਘ ਤੇ ਉਸ ਦੇ ਦੋ ਪੁੱਤਰਾਂ ਕੰਵਲਜੀਤ ਸਿੰਘ, ਰਣਧੀਰ ਸਿੰਘ ਨੂੰ ਬਿਨਾਂ ਨੰਬਰੀ ਟਰੈਕਟਰ ਤੇ 1 ਕਿਲੋ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ ਹੈ। 

ਗਿ੍ਰਫਤਾਰ ਕੀਤੇ ਗਏ ਅੰਤਰਰਾਸ਼ਟਰੀ ਸਮੱਗਲਰ ਸੁਖਵੰਤ ਸਿੰਘ ਵਾਸੀ ਭੂਰਾ ਕਰੀਮਪੁਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਤਿੰਨ ਭਰਾ ਹਨ ਤੇ ਉਸ ਦਾ ਭਰਾ ਰਣਜੀਤ ਸਿੰਘ ਤੇ ਮੁਖਤਿਆਰ ਸਿੰਘ ਵੀ ਸੋਨੇ ਤੇ ਹੈਰੋਇਨ ਦੀ ਸਮਗਲਿੰਗ ਕਰਦੇ ਹਨ। ਉਸ ਨੇ ਦੱਸਿਆ ਕਿ ਗੁਰਨਾਮ ਸਿੰਘ ਵਾਸੀ ਜਠੌਲ ਦੇ ਰਿਸ਼ਤੇਦਾਰ ਸਵਰਨ ਸਿੰਘ ਗੁਮਾਨਪੁਰਾ ਨੇ ਇਕ ਪਾਕਿਸਤਾਨੀ ਸਿਮ ਦਿੱਤੀ ਸੀ, ਜਿਸ ਰਾਹੀਂ ਉਹ ਪਾਕਿਸਤਾਨੀ ਤਸਕਰ ਸਬਦਲ ਨਾਲ ਗੱਲ ਕਰਕੇ 16 ਕਿਲੋ ਹੈਰੋਇਨ ਕਲਸ ਬਾਰਡਰ ਤੋਂ ਚੁੱਕੀ ਸੀ। ਇਹ ਹੈਰੋਇਨ ਉਨ੍ਹਾਂ ਨੇ ਸਵਰਨ ਸਿੰਘ ਗੁਮਾਨਪੁਰਾ ਨੂੰ ਦਿੱਤੀ ਸੀ ਤੇ ਬਾਅਦ ’ਚ ਫਿਰ ਤੋਂ ਕਲਸ ਤੋਂ 4 ਕਿਲੋ ਹੈਰੋਇਨ ਚੁੱਕੀ ਸੀ ਜੋ ਉਕਤ ਵਿਅਕਤੀ ਨੂੰ ਉਹ ਦੇਣ ਗਿਆ ਸੀ ਤੇ ਉਹ ਸਵਰਨ ਸਿੰਘ ਦੇ ਨਾਲ ਹੀ ਫੜਿ੍ਹਆ ਗਿਆ ਸੀ। ਹੁਣ ਇਸੇ ਕੇਸ ’ਚ ਸਜ਼ਾ ਹੋਣ ਤੋਂ ਬਾਅਦ 7 ਸਾਲ ਦੀ ਸਜ਼ਾ ਕੱਟ ਕੇ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ। ਉਸ ਦੇ ਭਰਾ ਦਲਜੀਤ ਸਿੰਘ ਦੀ ਕੁਝ ਦਿਨ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਉਹ ਜੇਲ ’ਚੋਂ ਬਾਹਰ ਆਉਣ ਤੋਂ ਬਾਅਦ ਆਪਣੇ ਪੁੱਤਰਾਂ ਨਾਲ ਹੈਰੋਇਨ ਦੀ ਤਸਕਰੀ ’ਚ ਸਰਗਰਮ ਹੋ ਗਿਆ ਸੀ। ਉਕਤ ਦੋਸ਼ੀਆਂ ਕੋਲੋਂ ਪੁਲਸ ਵਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।   


author

Baljeet Kaur

Content Editor

Related News