ਨਾਜਾਇਜ਼ ਸ਼ਰਾਬ, ਲਾਹਣ ਅਤੇ ਚਾਲੂ ਭੱਠੀ ਸਣੇ 5 ਗ੍ਰਿਫ਼ਤਾਰ

Monday, Aug 17, 2020 - 09:44 AM (IST)

ਨਾਜਾਇਜ਼ ਸ਼ਰਾਬ, ਲਾਹਣ ਅਤੇ ਚਾਲੂ ਭੱਠੀ ਸਣੇ 5 ਗ੍ਰਿਫ਼ਤਾਰ

ਤਰਨਤਾਰਨ (ਬਲਵਿੰਦਰ ਕੌਰ,ਰਾਜੂ) : ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਹੋਈ ਮੁਹਿੰਮ ਤਹਿਤ ਜ਼ਿਲਾ ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਐੱਸ.ਪੀ. (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਖਾਲੜਾ ਪੁਲਸ ਨੇ ਜਸਵੰਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਰਾਜੋਕੇ ਨੂੰ 150 ਲੀਟਰ ਲਾਹਣ, 3750 ਮਿਲੀਲੀਟਰ ਸ਼ਰਾਬ ਅਤੇ ਚਾਲੂ ਭੱਠੀ ਸਮੇਤ ਅਤੇ ਕਾਲਾ ਸਿੰਘ ਵਾਸੀ ਮਥਰਾ ਭਾਗੀ ਨੂੰ 5250 ਮਿਲੀਲੀਟਰ ਸ਼ਰਾਬ ਸਮੇਤ ਕਾਬੂ ਕੀਤਾ।

ਇਹ ਵੀ ਪੜ੍ਹੋਂ : ਹੌਜਰੀ ਵਪਾਰੀ ਦੇ ਇਕਲੌਤੇ ਪੁੱਤ ਦੀ ਚਿੱਟੇ ਦਾ ਟੀਕਾ ਲਾਗਉਣ ਨਾਲ ਮੌਤ, ਤੜਫ਼ਦਾ ਛੱਡ ਕੇ ਫ਼ਰਾਰ ਹੋ ਗਏ ਸੀ ਜਿਗਰੀ ਯਾਰ

ਥਾਣਾ ਵੈਰੋਵਾਲ ਪੁਲਸ ਨੇ ਮਾਹੀ ਉਰਫ ਮਾਣੀ ਪੁੱਤਰ ਲਾਲ ਸਿੰਘ ਵਾਸੀ ਗਗੜੇਵਾਲ ਨੂੰ 150 ਕਿਲੋ ਲਾਹਣ, ਸਰਵਣ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਭਲੋਜਲਾ ਨੂੰ 120 ਕਿਲੋ ਲਾਹਣ ਅਤੇ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਦਿਆਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਲਾਸੌਰ ਨੂੰ 4500 ਮਿਲੀਲੀਟਰ ਸ਼ਰਾਬ ਸਮੇਤ ਕਾਬੂ ਕੀਤਾ। ਜਦ ਕਿ ਥਾਣਾ ਖੇਮਕਰਨ ਪੁਲਸ ਨੇ ਸੁਖਚੈਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਹਿੰਦੀਪੁਰ ਪਾਸੋਂ 11250 ਮਿਲੀਲੀਟਰ ਸ਼ਰਾਬ, ਥਾਣਾ ਗੋਇੰਦਵਾਲ ਪੁਲਸ ਨੇ ਜੁਗਰਾਜ ਸਿੰਘ ਵਾਸੀ ਘਸੀਟਪੁਰ ਪਾਸੋਂ 50 ਕਿਲੋ ਲਾਹਣ, ਥਾਣਾ ਝਬਾਲ ਪੁਲਸ ਨੇ ਵਿਜੈ ਸਿੰਘ ਵਾਸੀ ਖੈਰਦੀਨਕੇ ਪਾਸੋਂ 36000 ਮਿਲੀਲੀਟਰ ਸ਼ਰਾਬ ਅਤੇ ਥਾਣਾ ਸਦਰ ਪੱਟੀ ਪੁਲਸ ਨੇ ਸ਼ੀਤਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੈਦੋਂ ਪਾਸੋਂ 6 ਹਜ਼ਾਰ ਮਿਲੀਲੀਟਰ ਸ਼ਰਾਬ ਬਰਾਮਦ ਕੀਤੀ।


author

Baljeet Kaur

Content Editor

Related News