ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਗ੍ਰਿਫਤਾਰ

Friday, Jan 18, 2019 - 04:37 PM (IST)

ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਗ੍ਰਿਫਤਾਰ

ਤਰਨਤਾਰਨ (ਰਮਨ, ਮਿਲਾਪ) : ਥਾਣਾ ਸਿਟੀ ਪੁਲਸ ਵਲੋਂ ਹਜ਼ਾਰਾਂ ਦੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਦੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਬ ਇੰਸਪੈਕਟਰ ਸੁਖਰਾਜ ਸਿੰਘ ਨੂੰ ਮੁੱਖ ਮੁੰਛੀ ਦਰਸ਼ਨ ਸਿੰਘ ਨੇ ਸੂਚਨਾ ਦਿੱਤੀ ਕਿ ਦਿੱਤੀ ਕਿ ਦੋਬੁਰਜੀ ਚੌਕੀ ਇੰਚਾਰਜ ਏ.ਐੱਸ.ਆਈ. ਸਤਪਾਲ ਸਿੰਘ ਨੇ ਇਕ ਵਿਅਕਤੀ ਨੂੰ ਗੇਟ ਬਾਬਾ ਅਛਰਾ ਸਿੰਘ ਗੋਹਲਵੜ੍ਹ ਵਿਖੇ ਸ਼ੱੱਕੀ ਹਾਲਤ 'ਚ ਰੋਕਿਆ ਹੋਇਆ ਹੈ, ਜਿਸ ਸਬੰਧੀ ਤੁਰੰਤ ਮੌਕੇ 'ਤੇ ਪੁੱਜ ਕੇ ਸਬ-ਇੰਸਪੈਕਟਰ ਸੁਖਰਾਜ ਸਿੰਘ ਨੇ ਡੀ.ਐੱਸ.ਪੀ. ਸੁੱਚਾ ਸਿੰਘ ਬੱਲ ਦੀ ਹਾਜ਼ਰੀ 'ਚ ਉਕਤ ਵਿਅਕਤੀ ਕੋਲ ਮੌਜੂਦ ਬੈਗਾਂ ਦੀ ਤਲਾਸ਼ੀ ਲਈ ਤਾਂ ਉਸ 'ਚੋਂ 54 ਹਜ਼ਾਰ ਗੋਲੀਆਂ ਐਲਪਰਾਜੋਲੈਮ ਅਤੇ 3500 ਕੈਪਸੂਲ ਪਾਰਵਨ ਸਪਾਸ ਬਰਾਮਦ ਕੀਤੇ ਗਏ ਹਨ। 

ਮਾਨ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਵੀਦੀਪ ਹਾਂਡਾ ਵਾਸੀ ਵਾਰਡ ਨੰਬਰ 3 ਵੱਡੀ ਮੰਡੀ ਪੱਟੀ ਵਜੋਂ ਹੋਈ ਹੈ। ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਨਸ਼ੀਲੇ ਪਦਰਾਥਾਂ ਦਾ ਜਖੀਰਾ ਉਹ 70 ਹਜ਼ਾਰ ਰੁਪਏ 'ਚ ਯੂ.ਪੀ ਤੋਂ ਲੈ ਕੇ ਆਇਆ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਆਸ਼ੂ ਮੈਡੀਕਲ ਸਟੋਰ ਰੁੜਕੀ ਤੋਂ ਲਿਆ ਕੇ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ 'ਚ ਵੇਚਣ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਪੁਲਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News