ਢਾਬੇ ''ਤੇ ਰੋਟੀ ਖਾਣ ਰੁਕੇ ਵਿਅਕਤੀ ਨਾਲ ਵਾਪਰਿਆ ਭਾਣਾ

Wednesday, Feb 12, 2020 - 03:04 PM (IST)

ਢਾਬੇ ''ਤੇ ਰੋਟੀ ਖਾਣ ਰੁਕੇ ਵਿਅਕਤੀ ਨਾਲ ਵਾਪਰਿਆ ਭਾਣਾ

ਤਰਨਤਾਰਨ (ਬਲਵਿੰਦਰ ਕੌਰ) : ਤਰਨਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਗੋਲਾ ਵਿਖੇ ਰੋਟੀ ਖਾਣ ਲਈ ਢਾਬੇ 'ਤੇ ਰੁਕੇ ਵਿਅਕਤੀ ਨਾਲ ਇਕ ਭਾਣਾ ਵਾਪਰ ਗਿਆ। ਜਾਣਕਾਰੀ ਮੁਤਾਬਕ ਰੋਟੀ ਖਾਣ ਲਈ ਢਾਬੇ 'ਤੇ ਰੁਕੇ ਵਿਅਕਤੀ ਨੇ ਸੜਕ 'ਤੇ ਟਰੈਕਟਰ-ਟਰਾਲੀ ਖੜ੍ਹੀ ਕੀਤੀ ਸੀ, ਜਿਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਜੋਗਿੰਦਰ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਸੁਭਾਸ਼ ਕਾਲੋਨੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੇ ਸਵਰਾਜ ਟਰੈਕਟਰ-ਟਰਾਲੀ 'ਤੇ ਕਰਿਆਨੇ ਦਾ ਸਾਮਾਨ ਵੱਖ-ਵੱਖ ਪਿੰਡਾਂ 'ਚ ਸਪਲਾਈ ਕਰਦਾ ਹੈ। ਅੱਜ ਉਹ ਅੰਮ੍ਰਿਤਸਰ ਤੋਂ ਟਰੈਕਟਰ-ਟਰਾਲੀ 'ਤੇ ਕਰਿਆਨੇ ਦਾ ਸਾਮਾਨ ਲੈ ਕੇ ਤਰਨਤਾਰਨ ਆ ਰਿਹਾ ਸੀ। ਸ਼ਾਮ ਕਰੀਬ 4 ਵਜੇ ਪਿੰਡ ਪੰਡੋਰੀ ਗੋਲਾ ਨਜ਼ਦੀਕ ਢਾਬੇ 'ਤੇ ਰੋਟੀ ਖਾਣ ਲਈ ਰੁਕ ਗਿਆ ਅਤੇ ਜਦ ਕੁਝ ਸਮੇਂ ਬਾਅਦ ਬਾਹਰ ਆਇਆ ਤਾਂ ਉਸ ਦੀ ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ਗਾਇਬ ਸੀ, ਜਿਸ ਨੂੰ ਕੋਈ ਚੋਰੀ ਕਰ ਕੇ ਲੈ ਗਿਆ। ਇਸ ਸਬੰਧੀ ਏ. ਐੱਸ. ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Baljeet Kaur

Content Editor

Related News