ਤਰਨਤਾਰਨ ਜ਼ਿਲ੍ਹੇ ''ਚ ਮਾਰੂ ਹੋਇਆ ਕੋਰੋਨਾ, 32 ਕੈਦੀਆਂ ਸਮੇਤ 48 ਮਾਮਲਿਆਂ ਦੀ ਪੁਸ਼ਟੀ

Friday, Aug 07, 2020 - 03:57 PM (IST)

ਤਰਨਤਾਰਨ ਜ਼ਿਲ੍ਹੇ ''ਚ ਮਾਰੂ ਹੋਇਆ ਕੋਰੋਨਾ, 32 ਕੈਦੀਆਂ ਸਮੇਤ 48 ਮਾਮਲਿਆਂ ਦੀ ਪੁਸ਼ਟੀ

ਤਰਨਤਾਰਨ (ਰਮਨ) : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਨਵੇਂ ਮਾਮਲੇ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਏ ਹਨ, ਜਿਥੇ ਅੱਜ 48 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ 'ਚ ਪੱਟੀ ਸਬ-ਜੇਲ੍ਹ 'ਚ ਵਿਚਾਰ ਅਧੀਨ 32 ਕੈਦੀਆਂ ਤੇ 5 ਕੋਰੋਨਾ ਯੋਧਾ ਵੀ ਸਨ। ਹੁਣ ਤੱਕ ਜ਼ਿਲ੍ਹੇ 'ਚ ਕੋਰੋਨਾ ਦੇ 462 ਪਾਜ਼ੇਟਿਵ ਮਾਮਲੇ ਸਾਹਮਣੇ ਚੁੱਕੇ ਹਨ, ਜਿਨ੍ਹਾਂ 'ਚੋਂ 248 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ 13 ਮਰੀਜ਼ ਦਮ ਤੋੜ ਚੁੱਕੇ ਹਨ। 

ਇਹ ਵੀ ਪੜ੍ਹੋਂ : ਹਸਪਤਾਲ 'ਚ ਫਰਸ਼ 'ਤੇ 12 ਘੰਟੇ ਪਈ ਰਹੀ ਕੋਰੋਨਾ ਮਰੀਜ਼ ਦੀ ਲਾਸ਼, ਦਿਲ ਨੂੰ ਦਹਿਲਾ ਦੇਣਗੀਆਂ ਤਸਵੀਰਾਂ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2137, ਲੁਧਿਆਣਾ 4385, ਜਲੰਧਰ 2851, ਮੋਹਾਲੀ 'ਚ 1119, ਪਟਿਆਲਾ 'ਚ 2320, ਹੁਸ਼ਿਆਰਪੁਰ 'ਚ 616, ਤਰਨਾਰਨ 414, ਪਠਾਨਕੋਟ 'ਚ 485, ਮਾਨਸਾ 'ਚ 165, ਕਪੂਰਥਲਾ 354, ਫਰੀਦਕੋਟ 354, ਸੰਗਰੂਰ 'ਚ 1194, ਨਵਾਂਸ਼ਹਿਰ 'ਚ 324, ਰੂਪਨਗਰ 286, ਫਿਰੋਜ਼ਪੁਰ 'ਚ 615, ਬਠਿੰਡਾ 711, ਗੁਰਦਾਸਪੁਰ 723, ਫਤਿਹਗੜ੍ਹ ਸਾਹਿਬ 'ਚ 424, ਬਰਨਾਲਾ 384, ਫਾਜ਼ਿਲਕਾ 343, ਮੋਗਾ 515, ਮੁਕਤਸਰ ਸਾਹਿਬ 270 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 521 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ 'ਚ 6 ਹਜ਼ਾਰ ਤੋਂ ਵੱਧ ਸਰਗਰਮ ਕੇਸ ਹਨ ਜਦਕਿ 13867 ਮਰੀਜ਼ ਕੋਰੋਨਾ 'ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ


author

Baljeet Kaur

Content Editor

Related News