ਮੁੱਖ ਮੰਤਰੀ ''ਸੁਪਰ ਸਟਾਰ'', ਅਜੇ ਵੀ ਗਰੀਬ ਪਰਿਵਾਰ
Sunday, Feb 03, 2019 - 04:06 PM (IST)

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਧਮਕ ਦੇਸ਼-ਵਿਦੇਸ਼ ਸੁਣਾਈ ਦੇ ਰਹੀ ਹੈ। ਪਰ ਤਰਨਤਾਰਨ ਦੇ ਪਿੰਡ ਦੀਨੇਵਾਲ ਦੇ ਧਮਕ ਬੇਸ ਵਾਲੇ ਮੁੱਖ ਮੰਤਰੀ ਧਰਮਪ੍ਰੀਤ ਦਾ ਘਰ ਅਜੇ ਵੀ ਕੱਚਾ ਹੈ। ਉਸ ਦੀ ਮਾਂ ਚੁੱਲ੍ਹੇ 'ਤੇ ਰੋਟੀ ਬਣਾਉਂਦੀ ਹੈ, ਕਿਉਂਕਿ ਉਨ੍ਹਾਂ ਦੇ ਘਰ 'ਚ ਗੈਸ ਨਹੀਂ ਹੈ। ਉਸ ਦਾ ਪਿਤਾ ਲੋਕਾਂ ਦੇ ਖੇਤਾਂ 'ਚ ਲੱਕੜਾਂ ਕੱਟਦਾ ਹੈ। ਘਰ ਦੇ ਹਾਲਾਤ ਦੇਖ ਕੇ ਪਤਾ ਲੱਗਦਾ ਹੈ ਕਿ ਪਰਿਵਾਰ ਗਰੀਬੀ 'ਚ ਗੁਜ਼ਰ-ਬਸਰ ਕਰ ਰਿਹਾ ਹੈ ਪਰ ਮੁੱਖ ਮੰਤਰੀ ਦੀ ਕਿਸਮਤ ਚਮਕ ਚੁੱਕੀ ਹੈ। ਇਸ ਕੱਚੇ ਘਰ 'ਚੋਂ ਨਿਕਲ ਕੇ ਮੁੱਖ ਮੰਤਰੀ ਚੰਡੀਗੜ੍ਹ ਪਹੁੰਚ ਚੁੱਕਾ ਹੈ, ਜਿੱਥੇ ਉਸ ਦੇ ਗਾਣਿਆਂ ਦੀ ਸ਼ੂਟਿੰਗ ਹੋ ਰਹੀ ਹੈ। ਪੁੱਤ ਦੀ ਕਾਮਯਾਬੀ 'ਤੇ ਉਸ ਦਾ ਪਰਿਵਾਰ ਬੇਹੱਦ ਖੁਸ਼ ਹੈ।
ਮੁੱਖ ਮੰਤਰੀ ਦੀ ਭੈਣ ਨੂੰ ਵੀ ਉਮੀਦ ਹੈ ਕਿ ਉਸ ਦੇ ਭਰਾ ਦੇ ਸਿਤਾਰੇ ਚਮਕਣਗੇ ਤੇ ਖੁਸ਼ੀਆਂ ਦੀ ਰੌਸ਼ਨੀ ਉਨ੍ਹਾਂ ਦੇ ਵਿਹੜੇ ਆਏਗੀ। ਗਰੀਬੀ ਕਾਰਨ ਵਿਚਾਲੇ ਪੜ੍ਹਾਈ ਛੱਡਣ ਵਾਲੀ ਮੁੱਖ ਮਤੰਰੀ ਦੀ ਭੈਣ ਆਪਣੇ ਭਰਾ ਦੇ ਸਿਰ 'ਤੇ ਆਪਣਾ ਪੜ੍ਹਨ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੀ ਹੈ।