ਪੰਜਾਬ ਪੁਲਸ ਦੇ ਏ.ਐੱਸ.ਆਈ. ਦੀ ਕਰਤੂਤ, ਵਿਧਵਾ ਜਨਾਨੀ ਨਾਲ ਕੀਤੀ ਬਦਸਲੂਕੀ

Thursday, Sep 10, 2020 - 03:22 PM (IST)

ਤਰਨਤਾਰਨ (ਰਮਨ) : ਦਰਿਆ ਤੋਂ ਘਰ ਬਣਾਉਣ ਲਈ ਲਿਆਂਦੀ ਮਾਮੂਲੀ ਰੇਤਾ ਦੀ ਜਾਂਚ ਕਰਨ ਪੁੱਜੇ ਏ. ਐੱਸ. ਆਈ. ਖ਼ਿਲਾਫ਼ ਜਨਾਨੀਆਂ ਦੇ ਕੱਪੜੇ ਪਾੜਣ ਅਤੇ ਮਾਰ ਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ. ਐੱਸ. ਆਈ. ਜਾਣ ਸਮੇਂ ਜਿੱਥੇ ਪਰਿਵਾਰ ਨੂੰ ਧਮਕੀਆਂ ਦੇ ਗਿਆ, ਉੱਥੇ ਉਨ੍ਹਾਂ ਦਾ ਮੋਬਾਇਲ ਫੋਨ ਵੀ ਨਾਲ ਲੈ ਗਿਆ। ਪੀੜਤ ਜਨਾਨੀਆਂ ਨੇ ਐੱਸ. ਐੱਸ. ਪੀ. ਸਾਹਮਣੇ ਪੇਸ਼ ਹੋ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਹੁਣ ਇਸ ਬਹਾਦਰ ਬੱਚੀ ਨੇ ਲੁਟੇਰਿਆਂ ਤੋਂ ਬਚਾਇਆ ਆਪਣਾ ਪਰਿਵਾਰ, ਹਰ ਕੋਈ ਦੇ ਰਿਹੈ ਸ਼ਾਬਾਸ਼

ਇਸ ਸਬੰਧੀ ਐੱਸ.ਐੱਸ.ਪੀ. ਦਫ਼ਤਰ ਬਾਹਰ ਜਾਣਕਾਰੀ ਦਿੰਦੇ ਹੋਏ ਕਿਰਨ ਕੌਰ ਪਤਨੀ ਵਿਧਵਾ ਅਜੀਤ ਸਿੰਘ ਵਾਸੀ ਪਿੰਡ ਮੁੰਡਾ ਪਿੰਡ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਮਾਮੂਲੀ ਉਸਾਰੀ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਵਲੋਂ ਆਪਣੇ ਘਰ ਦੇ ਨਜ਼ਦੀਕ ਪੈਂਦੇ ਮੰਡ ਦਰਿਆ ਇਲਾਕੇ ਤੋਂ ਬੁੱਧਵਾਰ ਦੀ ਸਵੇਰ ਕੁਝ ਰੇਤ ਦੇ ਬਾਲਟੇ ਭਰ ਲਿਆਏ। ਇਸ ਸਬੰਧੀ ਕੁਝ ਸਮੇਂ ਬਾਅਦ ਪੁਲਸ ਚੌਂਕੀ ਡੇਹਰਾ ਸਾਹਿਬ ਵਿਖੇ ਤਾਇਨਾਤ ਏ. ਐੱਸ. ਆਈ. ਹਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਉਸ ਦੇ ਘਰ ਆ ਪੁੱਜੇ। ਏ.ਐੱਸ.ਆਈ ਵਲੋਂ ਜਦੋਂ ਰੇਤਾ ਚੋਰੀ ਕਰਕੇ ਵੇਚਣ ਦੀ ਗੱਲ ਕਹੀ ਗਈ ਤਾਂ ਉਸ ਨੇ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਘਰ ਦੀ ਮਾਮੂਲੀ ਉਸਾਰੀ ਲਈ ਰੇਤ ਲਿਆਂਦੀ ਹੈ ਨਾ ਕਿ ਵੇਚਣ ਲਈ। 

ਇਹ ਵੀ ਪੜ੍ਹੋ :  ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਸੁਫ਼ਨੇ ਵੇਖਣ ਵਾਲੇ ਹੋ ਜਾਣ ਸਾਵਧਾਨ, ਇੰਝ ਵੱਜ ਰਹੀ ਹੈ ਠੱਗੀ

ਕਿਰਨ ਕੌਰ ਨੇ ਦੱਸਿਆ ਕਿ ਇਸ ਦੌਰਾਨ ਏ.ਐੱਸ.ਆਈ. ਨੇ ਆਪਣਾ ਪੁਲਸੀਆਂ ਰੋਹਬ ਵਿਖਾਉਂਦੇ ਹੋਏ ਉਸ ਦੇ ਪਹਿਲਾਂ ਚਪੇੜਾਂ ਮਾਰੀਆਂ ਅਤੇ ਬਾਅਦ 'ਚ ਉਸ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਅੱਗੇ ਆਈ ਉਸ ਦੀ ਪੋਤਰੀ ਜਦੋਂ ਵੀਡੀਓ ਬਣਾਉਣ ਲੱਗੀ ਤਾਂ ਉਸ ਦੀ ਵੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਬਾਅਦ 'ਚ ਉਕਤ ਏ. ਐੱਸ. ਆਈ. ਧਮਕੀਆਂ ਦਿੰਦਾ ਹੋਇਆ ਚਲਾ ਗਿਆ ਕੀ ਉਹ ਤੁਹਾਨੂੰ ਸਾਰਿਆਂ ਨੂੰ ਰੇਤ ਮਾਈਨਿੰਗ ਕੇਸ 'ਚ ਫਸਾਵੇਗਾ। ਕਿਰਨ ਕੌਰ ਨੇ ਦੱਸਿਆ ਕਿ ਉਸ ਦਾ ਮੋਬਾਇਲ ਫੋਨ ਵੀ ਉਕਤ ਥਾਣੇਦਾਰ ਨਾਲ ਲੈ ਗਿਆ ਹੈ ਅਤੇ ਉਸ ਨੂੰ ਡਰ ਹੈ ਕਿ ਉਸਦੇ ਪਰਿਵਾਰ ਤੇ ਕੋਈ ਪਰਚਾ ਨਾ ਦਰਜ ਕਰਵਾ ਦੇਵੇ। ਕਿਰਨ ਕੌਰ ਨੇ ਐੱਸ.ਐੱਸ.ਪੀ ਤੋ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਉਕਤ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਵਿਨੋਦ ਖੰਨਾ ਦੀ ਰਾਹ 'ਤੇ ਤੁਰੇ ਸੰਸਦ ਸੰਨੀ ਦਿਓਲ, ਲੋਕਾਂ ਦੀ ਦਹਾਕਿਆਂ ਦੀ ਮੰਗ ਪੂਰੀ ਹੋਣ ਦੀ ਸੰਭਾਵਨਾ

ਉੱਧਰ ਇਸ ਸਬੰਧੀ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਿਕਾਇਤ ਦੇ ਅਧਾਰ ਉੱਪਰ ਮਾਮਲੇ ਦੀ ਜਾਂਚ ਕਰਨ ਲਈ ਪੁੱਜਾ ਸੀ, ਜਿਸ ਤਹਿਤ ਉਸ ਉੱਪਰ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਇਸ ਸਬੰਧੀ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਜੋ ਸੱਚ ਸਾਹਮਣੇ ਆਵੇਗਾ, ਉਸ ਸਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Baljeet Kaur

Content Editor

Related News