15 ਸਾਲਾ ਕੁੜੀ ਨੂੰ ਵਰਗਲਾ ਕੇ ਮੋਟਰ ''ਤੇ ਲੈ ਗਿਆ ਨੌਜਵਾਨ, ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ

Friday, Sep 25, 2020 - 10:40 AM (IST)

15 ਸਾਲਾ ਕੁੜੀ ਨੂੰ ਵਰਗਲਾ ਕੇ ਮੋਟਰ ''ਤੇ ਲੈ ਗਿਆ ਨੌਜਵਾਨ, ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ

ਤਰਨਤਾਰਨ (ਰਾਜੂ): ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਬਲ੍ਹੇਰ ਵਿਖੇ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਮੋਟਰ 'ਤੇ ਲਿਜਾ ਕੇ ਜ਼ਬਰਦਸਤੀ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : 1 ਅਕਤੂਬਰ ਤੋਂ ਕੋਰੋਨਾ ਮਰੀਜ਼ਾਂ ਦਾ ਹੋਵੇਗਾ 4 ਸਰਕਾਰੀ ਹਸਪਤਾਲਾਂ 'ਚ ਇਲਾਜ, ਸਿਰਫ 400 ਬੈੱਡ ਰਾਖਵੇਂ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਬਲ੍ਹੇਰ ਨਿਵਾਸੀ ਦਲਿਤ ਮਹਿਲਾ ਨੇ ਦੱਸਿਆ ਕਿ ਉਸ ਦੀ 15 ਸਾਲਾਂ ਕੁੜੀ ਭਿੱਖੀਵਿੰਡ ਵਿਖੇ ਸਕੂਲ 'ਚ ਪੜ੍ਹਦੀ ਹੈ ਅਤੇ ਪੇਪਰ ਚੱਲਦੇ ਹੋਣ ਕਰਕੇ ਉਹ ਬੀਤੇ ਦਿਨੀਂ ਪਿੰਡ 'ਚ ਹੀ ਟਿਊਸ਼ਨ ਪੜ੍ਹਨ ਗਈ ਸੀ ਜੋ ਕਾਫ਼ੀ ਦੇਰ ਤੱਕ ਵਾਪਸ ਘਰ ਨਹੀਂ ਆਈ ਅਤੇ ਸ਼ਾਮ 5.30 ਵਜੇ ਜਦ ਘਰ ਵਾਪਸ ਆਈ ਤਾਂ ਉਹ ਬਹੁਤ ਡਰੀ ਅਤੇ ਸਹਿਮੀ ਹੋਈ ਸੀ। ਜਿਸ ਨੇ ਉਸ ਨੂੰ ਦੱਸਿਆ ਕਿ ਪਿੰਡ ਲਾਖਣਾ ਦਾ ਸਹਿਜਪ੍ਰੀਤ ਸਿੰਘ ਉਸ ਨੂੰ ਵਰਗਲਾ ਕੇ ਕਿਸੇ ਮੋਟਰ 'ਤੇ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਇਸ ਸਬੰਧੀ ਏ.ਐੱਸ.ਆਈ. ਬਲਵਿੰਦਰ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ ਦੇ ਆਧਾਰ 'ਤੇ ਸਹਿਜਪ੍ਰੀਤ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਲਾਖਣਾ ਖ਼ਿਲਾਫ਼ ਮੁਕੱਦਮਾ ਨੰਬਰ 167 ਧਾਰਾ 363/366ਏ/376 ਆਈ.ਪੀ.ਸੀ. 4 ਪੋਸਕੋ ਐਕਟ, 2012, 3 (1) ਐੱਸ.ਸੀ.ਐੱਸ.ਟੀ. ਐਕਟ 1989 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਜਿਸ ਖ਼ਾਤਰ ਛੱਡੇ ਮਾਪੇ ਉਸ ਦੇ ਕਿਸੇ ਹੋਰ ਨਾਲ ਸਬੰਧਾਂ ਨੂੰ ਬਰਦਾਸ਼ਤ ਨਾ ਕਰ ਸਕਿਆ ਪਤੀ, ਕੀਤਾ ਖ਼ੌਫ਼ਨਾਕ ਕਾਰਾ


author

Baljeet Kaur

Content Editor

Related News