ਪਿੰਡ ਤਰਗੜ੍ਹ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਦੇ ਕਾਤਲ ''ਚੋਂ 2 ਕਾਬੂ

Friday, May 01, 2020 - 06:28 PM (IST)

ਪਿੰਡ ਤਰਗੜ੍ਹ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਦੇ ਕਾਤਲ ''ਚੋਂ 2 ਕਾਬੂ

ਮਜੀਠਾ (ਸਰਬਜੀਤ ਵਡਾਲਾ): ਪਿੰਡ ਤਰਗੜ੍ਹ ਦੇ ਵਸਨੀਕ ਕਾਂਗਰਸੀ ਮਹਿਲਾ ਸਰਪੰਚ ਮਨਜੀਤ ਕੌਰ ਦੇ ਪਤੀ ਨਿਰੰਕਾਰ ਸਿੰਘ ਦੇ ਹੋਏ ਕਤਲ ਦੀ ਗੁੱਥੀ ਕਰੀਬ 15 ਘੰਟਿਆਂ ਅੰਦਰ ਹੀ ਸੁਲਝਾਉਂਦੇ ਹੋਏ 2 ਦੋਸ਼ੀਆਂ ਨੂੰ ਕਾਬੂ ਕਰਨ ਦਾ ਪੁਲਸ ਵਲੋਂ ਦਾਅਵਾ ਕੀਤਾ ਗਿਆ ਹੈ। ਸਬ-ਡਵੀਜਨ ਮਜੀਠਾ ਦੇ ਡੀ.ਐੱਸ.ਪੀ. ਯੋਗੇਸ਼ਵਰ ਸਿੰਘ ਗੋਰਾਇਆ ਸਮੇਤ ਐੱਸ.ਐੱਚ.ਓ. ਕੱਥੂਨੰਗਲ ਮੋਹਿਤ ਕੁਮਾਰ ਵਲੋਂ ਦਿੱਤੀ ਜਾਣਕਾਰੀ 'ਚ ਦੱਸਿਆ ਗਿਆ ਕਿ ਮ੍ਰਿਤਕ ਨਿਰੰਕਾਰ ਸਿੰਘ ਉਰਫ ਬਾਊ ਪੁੱਤਰ ਅਮਰ ਸਿੰਘ ਦੇ ਹੋਏ ਕਤਲ ਤੋਂ ਬਾਅਦ ਪੁਲਸ ਵਲੋਂ ਤੇਜੀ ਨਾਲ ਜਾਂਚ ਪੜਤਾਲ ਕੀਤੀ ਗਈ, ਜਿਸ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਕਤਲ ਪੁਰਾਣੇ ਜ਼ਮੀਨੀ ਝਗੜੇ ਨੂੰ ਲੈ ਕੇ ਹੋਇਆ ਹੈ। ਇਸ ਕਤਲ ਨੂੰ ਅਨਜਾਮ ਗੁਰਕੀਰਤ ਸਿੰਘ ਪੁੱਤਰ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਦਲੇਰ ਸਿੰਘ ਪੁੱਤਰ ਲਖਵਿੰਦਰ ਸਿੰਘ, ਸਮਸ਼ੇਰ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਵਾਸੀ ਪਿੰਡ ਤਰਗੜ੍ਹ ਵਲੋਂ ਦਿੱਤਾ ਗਿਆ। ਜਿਨ੍ਹਾਂ 'ਚੋਂ ਗੁਰਕੀਰਤ ਸਿੰਘ ਤੇ ਦਲੇਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।  


author

Shyna

Content Editor

Related News