ਵਹਿਸ਼ੀ ਪਤੀ ਦੋਸਤਾਂ ਨਾਲ ਮਿਲ ਪਤਨੀ ਨੂੰ ਬਣਾਉਂਦਾ ਸੀ ਹਵਸ ਦਾ ਸ਼ਿਕਾਰ
Friday, Sep 27, 2019 - 05:04 PM (IST)

ਤਰਨਤਾਰਨ (ਵਿਜੇ ਅਰੋੜਾ) : ਤਰਤਾਰਨ 'ਚ ਇਕ ਹੈਵਾਨ ਪਤੀ ਦੀ ਘਿਨੌਣੀ ਕਰਤੂਤ ਸਾਹਮਣੇ ਆਇਆ ਹੈ। ਉਹ ਆਪਣੀ ਪਤਨੀ ਨੂੰ ਨਸ਼ੇ ਦੀ ਓਵਡੋਜ਼ ਦੇ ਕੇ ਮੰਜੇ ਨਾਲ ਬੰਨ੍ਹ ਦਿੰਦਾ ਸੀ। ਇਸ ਦੌਰਾਨ ਜਦੋਂ ਉਹ ਬੇਸੁੱਧ ਹੋ ਜਾਂਦੀ ਸੀ ਤਾਂ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਤਰਨਤਾਰਨ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ ਨਾਲ ਇਹ ਘਿਨੌਣੀ
ਕਰਤੂਤ ਕਰਦਾ ਸੀ। ਉਸ ਨੇ ਦੱਸਿਆ ਕਿ ਮੰਜੇ ਨਾਲ ਬੰਨ੍ਹਣ ਤੋਂ ਪਹਿਲਾਂ ਉਸ ਨੂੰ ਇਕ ਚਿੱਟੇ ਰੰਗ ਦੀ ਗੋਲੀ ਦਿੰਦਾ ਸੀ, ਜਿਸ ਨਾਲ ਉਹ ਕਮਜ਼ੋਰ ਹੋ ਜਾਂਦੀ ਸੀ। ਇਸ ਤੋਂ ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਮੰਜ਼ੇ ਨਾਲ ਬੰਨ੍ਹ ਦਿੰਦਾ ਸੀ ਤੇ ਦੋਸਤਾਂ ਨਾਲ ਮਿਲ ਕੇ ਉਸ ਨਾਲ ਗਲਤ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਮੇਰੀ ਸੱਸ ਤੇ ਨਨਾਣ ਵੀ ਉਸ ਨਾਲ ਮਿਲੀ ਹੋਈ ਸੀ। ਪੀੜਤਾ ਨੇ ਪੁਲਸ ਨੂੰ ਇਨਸਾਫ ਦੀ ਗੁਹਾਰ ਲਗਾਈ ਤੇ ਦੋਸ਼ੀਆਂ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ. ਬਲਜੀਤ ਸਿੰਘ ਨੇ ਕਿਹਾ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।