ਤ੍ਰੇਹਣ ਕਤਲ ਕੇਸ ਮਾਮਲੇ 'ਚ ਵਿਰਸਾ ਸਿੰਘ ਵਲਟੋਹਾ ਅਦਾਲਤ 'ਚ ਹੋਏ ਪੇਸ਼

03/13/2019 3:10:13 PM

ਤਰਨਤਾਰਨ : ਡਾ. ਤ੍ਰੇਹਣ ਦੇ ਕਤਲ ਮਾਮਲੇ 'ਚ ਖੇਮਕਰਨ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਅੱਜ ਪੱਟੀ ਦੀ ਮਾਣਯੋਗ ਅਦਾਲਤ ਵਿਚ ਪੇਸ਼ ਹੋਏ, ਜਿਥੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ। ਅਦਾਲਤ ਨੇ ਕੇਸ ਦੀ ਅਗਲੀ ਤਰੀਕ 3 ਅਪ੍ਰੈਲ ਮਿੱਥੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਵਲਟੋਹਾ ਨੇ ਇਸ ਮਾਮਲੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਕਾਂਗਰਸ 'ਤੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਉਨ੍ਹਾਂ ਖਿਲਾਫ ਝੂਠਾ ਤੇ ਬੇਬੁਨਿਆਦ ਕੇਸ ਦਰਜ ਕੀਤਾ ਹੈ, ਜਿਸ 'ਚ ਉਹ ਪਹਿਲਾਂ ਹੀ ਬਰੀ ਹੋ ਚੁੱਕੇ ਹਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਰਸਾ ਸਿੰਘ ਵਲਟੋਹਾ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਦੇ ਕਾਗਜ਼ਾਤ ਉਹ ਅਦਾਲਤ ਵਿਚ ਪੇਸ਼ ਕਰ ਚੁੱਕੇ ਹਨ ਤੇ ਬਾਕੀ ਗੁੰਮੇ ਹੋਏ ਡਿਸਚਾਰਜ ਦੇ ਪੇਪਰ ਵੀ ਜਲਦੀ ਅਦਾਲਤ 'ਚ ਪੇਸ਼ ਕੀਤੇ ਜਾਣਗੇ। 

ਇੱਥੇ ਦੱਸ ਦੇਈਏ ਕਿ ਇਹ ਕਤਲ ਮਾਮਲਾ ਖਾੜਕੂਵਾਦ ਦੇ ਸਮੇਂ ਦਾ ਹੈ। ਡਾਕਟਰ ਤ੍ਰੇਹਣ ਦੇ ਕਤਲ ਵਿਚ ਫੜੇ ਗਏ ਦੋ ਦੋਸ਼ੀਆਂ ਨੇ ਵਲਟੋਹਾ ਦਾ ਨਾਂ ਲਿਆ ਸੀ। ਵਲਟੋਹਾ ਦਾ ਕਹਿਣਾ ਹੈ ਕਿ ਉਸ ਇਸ ਮਾਮਲੇ ਵਿਚ ਬਰੀ ਹੋ ਚੁੱਕੇ ਹਨ ਪਰ ਹੁਣ ਤੱਕ ਉਹ ਬਰੀ ਹੋਣ ਦਾ ਕੋਈ ਸਬੂਤ ਨਹੀਂ ਦੇ ਸਕੇ ਹਨ। 


Baljeet Kaur

Content Editor

Related News