ਦੇਖੋ ਨਿਹੰਗ ਦੀ ਫੁਰਤੀ ਮੋਟਰਸਾਈਕਲ ਲੈ ਕੇ ਹੋਇਆ ਰਫੂ-ਚੱਕਰ, ਸੀ.ਸੀ.ਟੀ.ਵੀ. 'ਚ ਕੈਦ (ਵੀਡੀਓ)

Tuesday, Jul 24, 2018 - 05:36 PM (IST)

ਤਰਨਤਾਰਨ (ਵਿਜੇ ਕੁਮਾਰ) : ਤਰਨਤਾਰਨ 'ਚ ਇਕ ਨਿਹੰਗ ਵਲੋਂ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। 
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਮੋਟਰਸਾਈਕਲ ਮਾਲਕ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਮੋਟਸਾਈਕਲ 'ਤੇ ਦੁਕਾਨ 'ਚ ਕੰਮ ਕਰਨ ਲਈ ਆਇਆ ਸੀ ਤੇ ਉਸ ਨੇ ਮੋਟਰਸਾਈਕਲ ਬਾਹਰ ਖੜ੍ਹਾ ਕਰ ਦਿੱਤਾ, ਜਦੋਂ ਥੋੜ੍ਹੀ ਦੇਰ ਬਾਅਦ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉਥੋਂ ਚੋਰੀ ਹੋ ਚੁੱਕਾ ਸੀ। ਚੋਰੀ ਦੀ ਇਹ ਘਟਨਾ ਸੀ.ਸੀ.ਵੀ. ਕੈਮਰੇ 'ਚ ਵੀ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 


Related News