ਤਰਨਤਾਰਨ : ਵੱਖ-ਵੱਖ ਥਾਈਂ ਮਨਾਇਆ ਲੋਹੜੀ ਦਾ ਤਿਉਹਾਰ (ਤਸਵੀਰਾਂ)
Saturday, Jan 13, 2018 - 11:06 AM (IST)

ਤਰਨਤਾਰਨ (ਆਹਲੂਵਾਲੀਆ) - ਲੋਹੜੀ ਦੇ ਤਿਉਹਾਰ ਦੇ ਸਬੰਧ 'ਚ ਸਿਵਲ ਸਰਜਨ ਦਫਤਰ ਤਰਨਤਾਰਨ ਵਿਖੇ ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਭੈਣਾਂ ਇਸ ਦਿਨ ਆਪਣੇ ਭਰਾਵਾਂ ਕੋਲੋਂ ਲੋਹੜੀ ਮੰਗਦੀਆਂ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਜ਼ਿਲਾ ਤਰਨਤਾਰਨ ਦਾ ਲਿੰਗ ਅਨੁਪਾਤ ਕਰੀਏ ਤਾਂ 1000 ਲੜਕਿਆਂ ਪਿੱਛੇ 899 ਲੜਕੀਆਂ ਹਨ ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ ਪਰ ਫਿਰ ਵੀ ਸਿਹਤ ਵਿਭਾਗ ਇਸ ਅਨੁਪਾਤ ਨੂੰ ਲੜਕਿਆਂ ਦੇ ਬਰਾਬਰ ਕਰਨ 'ਚ ਪੀ. ਐੱਨ. ਡੀ. ਟੀ. ਐਕਟ ਨੂੰ ਜ਼ਿਲੇ ਵਿਚ ਸਖਤੀ ਨਾਲ ਲਾਗੂ ਕਰ ਰਿਹਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕਰਨਦੀਪ ਕੌਰ, ਜ਼ਿਲਾ ਸਿਹਤ ਅਫਸ ਡਾ. ਰਜਿੰਦਰਪਾਲ, ਜ਼ਿਲਾ ਟੀਕਾਕਰਨ ਅਫਸਰ ਡਾ. ਕੇ. ਡੀ. ਸਿੰਘ ਔਲਖ, ਡਾ. ਸਵਰਨਜੀਤ ਧਵਨ, ਸਹਾਇਕ ਫੂਡ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ, ਐੱਸ. ਐੱਮ. ਓ., ਡਾ. ਨਿਰਮਲ ਸਿੰਘ, ਮਾਸ ਮੀਡੀਆ ਅਫਸਰ ਰਛਪਾਲ ਸਿੰਘ, ਸੁਖਵੰਤ ਸਿੰਘ, ਹਰਸਿਮਰਤ ਸਿੰਘ ਪੀ. ਏ., ਦਲਜੀਤ ਸਿੰਘ ਸੁਪਰਡੈਂਟ, ਲਵਲੀਨ ਕੌਰ, ਸਤਵੰਤ ਕੌਰ, ਰੁਪਿੰਦਰ ਕੌਰ, ਸਿਮਰਨਜੀਤ ਕੌਰ, ਫਾਰਮਾਸਿਸਟ ਸੁਖਚੈਨ ਸਿੰਘ, ਜਸਵਿੰਦਰ ਸਿੰਘ, ਕੇਵਲ ਢਿੱਲੋਂ, ਰਮਾ ਰਾਣੀ ਤੇ ਮਨਿੰਦਰ ਕੌਰ ਆਦਿ ਹਾਜ਼ਰ ਸਨ।
ਖਡੂਰ ਸਾਹਿਬ, (ਜਸਵਿੰਦਰ) - ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ (ਭਰੋਵਾਲ) ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭੁੱਗਾ ਬਾਲ ਕੇ ਉਸ 'ਚ ਮੂੰਗਫਲੀ, ਗੁੜ ਦੀ ਰਿਓੜੀਆਂ ਪਾਈਆਂ ਗਈਆਂ। ਭੁੱਗਾ ਬਾਲਣ ਦੀ ਰਸਮ ਪ੍ਰਿੰਸੀਪਲ, ਮੈਨੇਜਮੈਂਟ ਕਮੇਟੀ ਮੈਂਬਰ ਤੇ ਸਮੂਹ ਸਟਾਫ ਵੱਲੋਂ ਨਿਭਾਈ ਗਈ। ਇਸ ਸਮੇਂ ਬੱਚਿਆਂ ਨੇ ਸੱਭਿਆਚਾਰਕ ਗੀਤ ਤੇ ਨਾਚ ਵੀ ਪੇਸ਼ ਕੀਤਾ। ਸਕੂਲ ਦੀ ਚੇਅਰਪਰਸਨ ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਤੇਜਿੰਦਰ ਸਿੰਘ, ਮੈਨੇਜਿੰਗ ਸੈਕਟਰੀ ਬਨਵੀਰ ਸਿੰਘ, ਕਮੇਟੀ ਮੈਂਬਰ ਰਮਨਦੀਪ ਕੌਰ, ਸੰਗੀਤ ਕੌਰ ਤੇ ਪ੍ਰਿੰਸੀਪਲ ਨਵਜੋਤੀ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਤਰਨਤਾਰਨ, (ਰਾਜੂ)-ਸੇਂਟ ਥਾਮਸ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੁਸ਼ੀਲ ਡੇਨੀਅਲ ਨੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ ਅਤੇ ਲੋਹੜੀ ਪੰਜਾਬ ਦਾ ਪ੍ਰਸਿੱਧ ਮੌਸਮੀ ਤਿਉਹਾਰ ਹੈ। ਇਸ ਸਮੇਂ ਸਕੂਲ ਅਧਿਆਪਕ ਮਲਕੀਤ ਕੌਰ ਅਤੇ ਫੂਲਾ ਸਿੰਘ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਇਤਿਹਾਸਕ ਤੇ ਸਮਾਜਿਕ ਪੱਖ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਹੜੀ ਸਰਦੀ ਦੇ ਮੌਸਮ ਦਾ ਅੰਤ ਅਤੇ ਵੱਡੇ ਦਿਨਾਂ ਦਾ ਆਰੰਭ ਮੰਨਿਆ ਜਾਂਦਾ ਹੈ। ਇਸ ਮੌਕੇ ਸੰਜਨਾ ਕੱਕੜ, ਹਰਪਾਲ ਕੌਰ, ਦਲਜੀਤ ਕੌਰ, ਗੀਤਾ ਕੁਮਾਰੀ, ਸ਼ਰਨਜੀਤ ਕੁਮਾਰੀ, ਰਮਨਦੀਪ ਕੁਮਾਰੀ, ਰੁਪਿੰਦਰ ਕੁਮਾਰੀ, ਮਮਤਾ ਚੌਪੜਾ ਤੇ ਰਵੀ ਸ਼ੇਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।
ਤਰਨਤਾਰਨ, (ਪ੍ਰਭ ਖਹਿਰਾ) - ਤਰਨਤਾਰਨ ਦੇ ਮਾਝਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਰਮਨ ਦੂਆ ਦੀ ਅਗਵਾਈ ਹੇਠ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਵੱਲੋਂ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਰਮਨ ਦੂਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਦਿਵਾਇਆ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਦੇ ਵਿਦਿਆਰਥੀ ਹਰੇਕ ਖੇਤਰ ਵਿਚ ਮੱਲਾਂ ਮਾਰ ਰਹੇ ਹਨ। ਸਕੂਲ ਵਿਚ ਹਰੇਕ ਤਿਉਹਾਰ ਨੂੰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭੁੱਗਾ ਬਾਲਿਆ ਗਿਆ ਤੇ ਪ੍ਰਿੰਸੀਪਲ ਡਾ. ਦੂਆ ਵੱਲੋਂ ਵਿਦਿਆਰਥੀਆਂ ਨੂੰ ਲੋਹੜੀ ਵੰਡੀ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਸੁਖਬੀਰ ਸਿੰਘ ਸੰਧਾਵਾਲੀਆ, ਰਾਜਬੀਰ ਸਿੰਘ ਗਿੱਲ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
ਨੌਸ਼ਹਿਰਾ ਪੰਨੂੰਆਂ, (ਹਰਜਿੰਦਰ ਰਾਏ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਲੋਟਸ ਵੈਲੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੁਹੰਮਦ ਖਾਂ ਵਿਖੇ ਅੱਜ ਲੋਹੜੀ ਦਾ ਤਿਉਹਾਰ ਸਕੂਲ ਦੇ ਚੇਅਰਮੈਨ ਸਰਵਜੀਤ ਸਿੰਘ ਗਿੱਲ ਤੇ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਦੀ ਅਗਵਾਈ 'ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਇਕ ਪ੍ਰਭਾਵਸ਼ਾਲੀ ਭਾਸ਼ਣ ਨਾਲ ਕੀਤੀ ਗਈ। ਇਸ ਸਮੇਂ ਵਿਦਿਆਰਥੀਆਂ ਨੇ ਲੋਹੜੀ ਦੇ ਸਬੰਧ 'ਚ ਕਵਿਤਾ ਪੇਸ਼ ਕਰ ਕੇ ਮੰਚ 'ਤੇ ਇਕ ਅਨੋਖਾ ਰੰਗ ਬੰਨ੍ਹਿਆ। ਪ੍ਰੋਗਰਾਮ ਦੇ ਅਖੀਰ 'ਚ ਸਕੂਲ ਦੇ ਚੇਅਰਮੈਨ ਸਰਵਜੀਤ ਸਿੰਘ ਤੇ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਤੋਂ ਜਾਣੂ ਕਰਵਾਉਂਦਿਆਂ ਸਾਰਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ।
ਝਬਾਲ, (ਨਰਿੰਦਰ) - ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ, ਐਮਾ ਕਲਾਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਮਿਡਲ ਅਤੇ ਸੀਨੀਅਰ ਵਿੰਗ ਦੀਆਂ ਵਿਦਿਆਰਥਣਾਂ ਵੱਲੋਂ ਸਕੂਲ ਦੀ ਗਰਾਊਂਡ 'ਚ ਲੋਹੜੀ ਸਬੰਧੀ ਧੂਣਾ ਬਾਲਿਆ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੇ ਅਧਿਆਪਕ ਸਾਹਿਬਾਨ ਤੇ ਬੱਚਿਆਂ ਨੂੰ ਰਿਓੜੀਆਂ, ਗੱਚਕ ਤੇ ਮੂੰਗਫਲੀ ਵੰਡੀ ਗਈ। ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਜੀ ਖਾਲਸਾ, ਕੁਆਰਡੀਨੇਟਰ ਮੈਡਮ ਰਜਨੀ ਭੱਲਾ, ਸੁਪਰਵਾਈਜ਼ਰ ਮੈਡਮ ਚਰਨਜੀਤ ਕੌਰ, ਦਵਿੰਦਰ ਸਿੰਘ, ਅਨੂੰ ਕੰਬੋਜ ਅਤੇ ਸਕੂਲ ਦੀਆਂ ਸੀਨੀਅਰ ਵਿਦਿਆਰਥਣਾਂ ਵੱਲੋਂ ਮੂੰਗਫਲੀ, ਰਿਓੜੀਆਂ, ਚਿਰਵੜੇ, ਤਿਲ ਆਦਿ ਧੂਣੇ ਵਿਚ ਪਾ ਕੇ ਲੋਹੜੀ ਮਨਾਈ ਗਈ।
ਇਸ ਮੌਕੇ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਜੀ ਖਾਲਸਾ ਨੇ ਬੱਚਿਆਂ ਨੂੰ ਦੱਸਿਆ ਕਿ ਲੋਹੜੀ ਦਾ ਤਿਉਹਾਰ ਸਾਡੇ ਪੰਜਾਬ ਦੇ ਸਮੇਂ-ਸਮੇਂ 'ਤੇ ਆਉਣ ਵਾਲੇ ਤਿਉਹਾਰਾਂ 'ਚੋਂ ਇਕ ਪ੍ਰਸਿੱਧ ਤੇ ਪਵਿੱਤਰ ਤਿਉਹਾਰ ਹੈ। ਅੱਜ ਦੇ ਯੁੱਗ 'ਚ ਸਾਨੂੰ ਸਿੱਖਿਅਕ ਹੋਣ ਦੇ ਨਾਤੇ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀ ਲੋਹੜੀ ਮਨਾ ਕੇ ਸਮਾਜ 'ਚ ਬਰਾਬਰਤਾ ਦੀ ਲਹਿਰ ਪੈਦਾ ਕਰਨੀ ਚਾਹੀਦੀ ਹੈ ਅਤੇ ਸਿੱਖਿਆ ਨੂੰ ਹਰ ਵਰਗ ਤੱਕ ਪਹੁੰਚਾ ਕੇ ਅਨਪੜ੍ਹਤਾ ਨੂੰ ਦੂਰ ਕਰਨ ਦਾ ਬੀੜਾ ਚੁੱਕਣਾ ਚਾਹੀਦਾ ਹੈ।
ਨੌਸ਼ਹਿਰਾ ਪੰਨੂੰਆਂ, (ਬਲਦੇਵ ਪੰਨੂੰ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲਜੀਤ ਮੈਮੋਰੀਅਲ ਸੀ. ਸੈਕੰਡਰੀ ਸਕੂਲ ਕਾਹਲਵਾਂ ਵਿਖੇ ਲੋਹੜੀ ਦੇ ਸਬੰਧ 'ਚ ਸਕੂਲ ਦੇ ਐੱਮ. ਡੀ., ਪ੍ਰਿੰਸੀਪਲ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਲੋਹੜੀ ਦੇ ਗੀਤ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ 'ਚ ਬੱਚਿਆਂ ਦੇ ਨਾਲ ਪੂਰੇ ਸਟਾਫ ਨੇ ਵੀ ਸਹਿਯੋਗ ਦਿੱਤਾ।
ਇਸ ਮੌਕੇ ਐੱਮ. ਡੀ. ਅਮਰਜੀਤ ਸਿੰਘ, ਪ੍ਰਿੰਸੀਪਲ ਸੁਖਜਿੰਦਰ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ ਸੰਧੂ, ਮੈਡਮ ਪ੍ਰਭਜੋਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।
ਖਾਲੜਾ, (ਰਾਜੀਵ) - ਸੈਕਰਡ ਸੋਲ ਸਕੂਲ ਦੇ ਬੱਚਿਆਂ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਗਿੱਧਾ ਤੇ ਭੰਗੜਾ ਪੇਸ਼ ਕਰ ਕੇ ਇਸ ਤਿਉਹਾਰ ਦੀ ਸ਼ਾਨ ਵਧਾਈ। ਸਕੂਲ ਦੇ ਚੇਅਰਮੈਨ ਕੰਧਾਲ ਸਿੰਘ ਬਾਠ ਤੇ ਐੱਮ. ਡੀ. ਸਾਹਿਬ ਸਿੰਘ ਸੈਦੋ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਾਰਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਅਧਿਆਪਕ ਸ਼ਿਵਾਨੀ ਸ਼ਰਮਾ, ਸਤਿੰਦਰ ਕੌਰ, ਮਨਪ੍ਰੀਤ ਸ਼ਰਮਾ, ਸਰਪ੍ਰੀਤ ਸਿੰਘ, ਰਮਨਦੀਪ ਸਿੰਘ, ਗੁਰਲਾਲ ਸਿੰਘ, ਸੰਦੀਪ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਨੀਤ ਕੌਰ, ਪੂਨਮ ਤੇ ਪਲਵਿੰਦਰ ਕੌਰ ਆਦਿ ਮੌਜੂਦ ਸਨ।
ਤਰਨਤਾਰਨ, (ਰਮਨ) - ਸਥਾਨਕ ਸਰਹਾਲੀ ਰੋਡ 'ਤੇ ਮੌਜੂਦ ਸਰਸਵਤੀ ਐੱਸ. ਡੀ. ਪਬਲਿਕ ਸਕੂਲ ਵਿਖੇ ਬੱਚਿਆਂ, ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਨੇ ਮਿਲ ਕੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਪ੍ਰਿੰਸੀਪਲ ਮੈਡਮ ਬ੍ਰਿਜ ਬਾਲਾ ਨੇ ਲੜਕੀਆਂ ਨੂੰ ਵਿਸ਼ੇਸ਼ ਤੌਰ 'ਤੇ ਸਮਾਜ 'ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਮੂੰਗਫਲੀ-ਰਿਓੜੀਆਂ ਵੰਡੀਆਂ ਗਈਆਂ।
ਇਸ ਮੌਕੇ ਅਨਿਲ ਕੁਮਾਰ ਸ਼ੰਭੂ, ਜਤਿੰਦਰ ਕੁਮਾਰ ਸੂਦ ਸਾਬਕਾ ਪ੍ਰਧਾਨ ਨਗਰ ਕੌਂਸਲ, ਗੌਰਵ ਕਪੂਰ, ਜਤਿੰਦਰ ਪਾਲ ਸਿੰਘ ਪ੍ਰਿੰਸੀਪਲ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ, ਬਲਜਿੰਦਰ ਸਿੰਘ, ਕੇਤਨ ਕਪੂਰ, ਦਿਨੇਸ਼ ਕਪੂਰ, ਦੀਪਕ ਕੁਮਾਰ, ਮੈਡਮ ਸੀਮਾਂ ਪਰਿੰਜਾ, ਮੈਡਮ ਪ੍ਰਵੀਨ, ਮੈਡਮ ਸੋਨੀ ਸ਼ਰਮਾ, ਮੈਡਮ ਮਿਨਾਕਸ਼ੀ, ਮੈਡਮ ਜੋਤੀ, ਮੈਡਮ ਸ਼ਿਫਾਲੀ, ਮੈਡਮ ਉਰਵਸ਼ੀ ਤੇ ਮੈਡਮ ਸੋਨੀਆ ਆਦਿ ਹਾਜ਼ਰ ਸਨ।
ਖਡੂਰ ਸਾਹਿਬ, (ਜਸਵਿੰਦਰ)-ਅਮਰਪੁਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਲੋਹੜੀ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸ਼ਬਦ ਨਾਲ ਕੀਤਾ ਗਿਆ। ਬਾਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਨੂੰ ਅੱਗੇ ਵਧਾਇਆ ਗਿਆ ਤੇ ਸਕੂਲ ਦੀ ਹੈੱਡ ਗਰਲ ਲਵਪ੍ਰੀਤ ਵੱਲੋਂ ਸੁਆਗਤੀ ਭਾਸ਼ਣ ਦਿੱਤਾ ਗਿਆ। ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ ਅਤੇ ਵਿਦਿਆਰਥੀਆਂ ਵੱਲੋਂ ਲੋਹੜੀ ਨਾਲ ਸਬੰਧਤ ਅੰਗਰੇਜ਼ੀ ਵਿਚ ਭਾਸ਼ਣ ਵੀ ਦਿੱਤਾ ਗਿਆ।
ਇਸ ਮੌਕੇ ਨੌਵੀਂ ਜਮਾਤ ਦੇ ਵਿਦਿਆਰਥੀ ਗੁਰਸ਼ਰਨਪ੍ਰੀਤ ਸਿੰਘ ਨੇ ਲੋਹੜੀ ਤੇ ਮੱਕਰ ਸਕ੍ਰਾਂਤੀ ਨਾਲ ਸਬੰਧਤ ਆਪਣੇ ਵਿਚਾਰ ਹੋਰਨਾਂ ਨਾਲ ਸਾਂਝੇ ਕੀਤੇ, ਜਿਸ ਤੋਂ ਬਾਅਦ ਅਮਰਪੁਰੀ ਸਕੂਲ ਦੇ ਵਿਹੜੇ 'ਚ ਲੋਹੜੀ ਬਾਲ ਕੇ ਸ਼ਗਨ ਕੀਤਾ ਗਿਆ ਤੇ ਵਿਦਿਆਰਥੀਆਂ ਅਤੇ ਸਟਾਫ ਨੂੰ ਲੋਹੜੀ ਵੰਡੀ ਗਈ। ਸਕੂਲ ਦੇ ਡਾਇਰੈਕਟਰ ਕਰਨਲ ਐੱਸ. ਐੱਸ. ਚੀਮਾ ਤੇ ਪ੍ਰਿੰਸੀਪਲ ਅਨੁਰਾਧਾ ਚੰਦੇਲ ਵੱਲੋਂ ਸਭ ਨੂੰ ਲੋਹੜੀ ਤੇ ਮੱਕਰ ਸਕ੍ਰਾਂਤੀ ਦੀ ਵਧਾਈ ਦਿੱਤੀ ਗਈ। ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਸਬ-ਡਾਇਰੈਕਟਰ ਹਰਨਿੰਦਰਦੀਪ ਕੌਰ, ਵਾਈਸ ਪ੍ਰਿੰਸੀਪਲ ਅੰਜੂ ਸ਼ਰਮਾ, ਜੋਗਿੰਦਰ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ।
ਭਿੱਖੀਵਿੰਡ/ਅਲਗੋਕੋਠੀ, (ਅਮਨ, ਸੁਖਚੈਨ)-ਪਿੰਡ ਭਗਵਾਨਪੁਰ ਵਿਖੇ ਆਈ. ਟੀ. ਆਈ. ਕਾਲਜ ਵੱਲੋਂ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਤੇ ਪ੍ਰਿੰਸੀਪਲ ਮਨਮਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।
ਪੱਟੀ, (ਪਾਠਕ) - ਕਿਡਜ਼ੀ ਪ੍ਰੀ ਸਕੂਲ ਪੱਟੀ ਵਿਖੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਅਤੇ ਸਮੂਹ ਸਟਾਫ ਵੱਲੋਂ ਲੋਹੜੀ ਦੇ ਗੀਤ ਗਾਏ ਗਏ ਅਤੇ ਗਿੱਧਾ ਪਾਇਆ। ਬੱਚਿਆਂ ਦੇ ਫੈਂਸੀ ਡਰੈੱਸ ਮੁਕਾਬਲੇ ਵੀ ਕਰਵਾਏ ਗਏ।
ਪਿੰ੍ਰਸੀਪਲ ਗੁਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਦੀ ਲੋਹੜੀ ਮਨਾਈ ਗਈ। ਮੈਨੇਜਿੰਗ ਡਾਇਰੈਕਟਰ ਮਲਕੀਤ ਸਿੰਘ ਸੰਧੂ ਅਤੇ ਡਾਇਰੈਕਟਰ ਪੁਨੀਤ ਕੁਮਾਰ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਖਿਆ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ। ਇਸ ਮੌਕੇ ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਰੂਪਕਮਲ ਕੌਰ, ਹਰਮੀਤ ਕੌਰ, ਹਰਮਨਦੀਪ ਕੌਰ, ਹਰਜੀਤ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਸੰਦੀਪ ਕੌਰ ਅਤੇ ਨੀਰੂ ਆਦਿ ਹਾਜ਼ਰ ਸਨ।
ਤਰਨਤਾਰਨ, (ਰਮਨ) - ਅੰਮ੍ਰਿਤਸਰ ਰੋਡ ਸਥਿਤ ਮਮਤਾ ਨਿਕੇਤਨ ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਮਿਲ ਕੇ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਚਰਨ ਕੌਰ ਨੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਆਪਸ 'ਚ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ, ਤਾਂ ਜੋ ਪੰਜਾਬੀ ਵਿਰਸੇ ਨੂੰ ਜੀਵਤ ਰੱਖਿਆ ਜਾ ਸਕੇ। ਇਸ ਮੌਕੇ ਸਕੂਲੀ ਬੱਚਿਆਂ ਨੇ ਡਾਂਸ ਪ੍ਰੋਗਰਾਮ, ਸਕਿੱਟਾਂ, ਨਾਕਟ ਤੇ ਗੀਤ ਪੇਸ਼ ਕੀਤੇ। ਇਸ ਮੌਕੇ ਸਮੂਹ ਸਟਾਫ ਤੇ ਬੱਚਿਆਂ ਨੇ ਇਕ-ਦੂਜੇ ਨੂੰ ਵਧਾਈ ਦਿੱਤੀ।